ਜੇਐੱਨਐੱਨ, ਨਵੀਂ ਦਿੱਲੀ : ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਇੰਡਸਟਰੀ 'ਚ ਲਗਾਤਾਰ ਇਨਸਾਈਡਰ ਬਨਾਮ ਆਊਟਸਾਈਡਰ ਦੀ ਬਹਿਸ ਛਿੜੀ ਹੋਈ ਹੈ। ਇਸ ਬਹਿਸ 'ਚ ਸੋਸ਼ਲ ਮੀਡੀਆ 'ਚ ਇਕ ਕਿਸਮ ਨਾਲ ਵੰਡ ਦੇਖੀ ਜਾ ਰਹੀ ਹੈ। ਲੋਕ ਸਟਾਰ ਕਿਡਸ ਅਤੇ ਕਰਨ ਜੌਹਰ ਜਿਹੇ ਸੈਲੇਬ੍ਰਿਟੀ ਨੂੰ ਟਰੋਲ ਕਰ ਰਹੇ ਹਨ। ਇਸ ਦੌਰਾਨ ਅਦਾਕਾਰ ਸਵਰਾ ਭਾਸਕਰ, ਕਰਨ ਜੌਹਰ ਦੇ ਸਮਰਥਨ 'ਚ ਸਾਹਮਣੇ ਆਈ। ਉਨ੍ਹਾਂ ਨੇ ਕਿਹਾ ਕਿ ਕਰਨ ਨੂੰ ਅਪਮਾਨਿਤ ਕਰਨਾ ਗਲਤ ਹੈ। ਹਾਲਾਂਕਿ, ਸਵਰਾ ਦੇ ਇਸ ਬਿਆਨ ਨਾਲ ਕੰਗਨਾ ਰਣੌਤ ਦੀ ਟੀਮ ਖੁਸ਼ ਨਹੀਂ ਹੈ। ਉਨ੍ਹਾਂ ਨੇ ਸਵਰਾ ਦੇ ਇਸ ਕਦਮ ਨੂੰ ਚਾਪਲੂਸੀ ਦੱਸਿਆ ਹੈ।

ਸਵਰਾ ਨੇ ਕੀ ਕਿਹਾ

ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਸਵਰਾ ਨੇ ਕਿਹਾ, ਸਾਨੂੰ ਹਰ ਮੁਸ਼ਕਲ ਮੁੱਦੇ 'ਤੇ ਗੱਲਬਾਤ ਕਰਨੀ ਚਾਹੀਦੀ, ਪਰ ਇਕ ਚੰਗੇ ਤਰੀਕੇ ਨਾਲ। ਪਰ ਹਾਲੇ ਜੋ ਚੀਜ਼ਾਂ ਕਹੀਆਂ ਜਾ ਰਹੀਆਂ ਹਨ, ਲੋਕ ਕਰਨ ਨੂੰ ਬਲੇਮ ਕਰ ਰਹੇ ਹਨ, ਉਹ ਗਲਤ ਹੈ। ਇਸ ਮਾਮਲੇ 'ਚ ਕਰਨ ਨੂੰ ਬੁਰਾ-ਭਲਾ ਕਹਿਣਾ, ਉਨ੍ਹਾਂ ਨੂੰ ਅਪਮਾਨਿਤ ਕਰਨਾ ਗਲਤ ਹੈ। ਮੈਨੂੰ ਨਹੀਂ ਲੱਗਦਾ ਕਿ ਕਰਨ, ਆਲਿਆ ਜਾਂ ਸੋਨਮ ਨੇ ਅਜਿਹਾ ਕੁਝ ਵੀ ਕੀਤਾ, ਜਿਸ ਨਾਲ ਸੁਸ਼ਾਂਤ ਦੇ ਕਰੀਅਰ 'ਤੇ ਅਸਰ ਪਿਆ ਹੋਵੇ। ਇਹ ਦੋਸ਼ ਗਲਤ ਹਨ।

ਕੰਗਨਾ ਰਣੌਤ ਦੀ ਟੀਮ ਨੇ ਕੀ ਕਿਹਾ

ਕੰਗਨਾ ਦੀ ਟੀਮ ਨੇ ਇਸ ਬਿਆਨ 'ਤੇ ਅਧਾਰਿਤ ਇੱਕ ਖ਼ਬਰ ਨੂੰ ਰਿ-ਟਵੀਟ ਕਰਦੇ ਹੋਏ ਲਿਖਿਆ, ਸਵਰਾ ਚਾਪਲੂਸੀ ਕਰਦੇ ਸਮੇਂ ਪਲੀਜ਼ ਇਹ ਨਾ ਭੁੱਲੋ ਕਿ ਕੰਗਨਾ ਕਾਫੀ ਰਿਕੁਐਸਟ ਤੋਂ ਬਾਅਦ ਸ਼ੋਅ 'ਤੇ ਗਈ ਸੀ। ਉਹ ਇਕ ਸੁਪਰਸਟਾਰ ਸੀ ਅਤੇ ਕਰਨ ਪੇਡ ਹੋਸਟ। ਜੇਕਰ ਚੈਨਲ ਕੁਝ ਚਾਹੁੰਦਾ ਹੈ ਤਾਂ ਉਸਨੂੰ ਹਟਾਉਣਾ ਉਨ੍ਹਾਂ ਦੇ ਹੱਥ 'ਚ ਨਹੀਂ ਸੀ ਅਤੇ ਕੰਗਨਾ ਦੀ ਆਵਾਜ਼ ਨੂੰ ਲੋਕਾਂ ਤਕ ਪਹੁੰਚਾਉਣ ਲਈ ਕਰਨ ਜੌਹਰ ਦੀ ਜ਼ਰੂਰਤ ਨਹੀਂ ਹੈ।

ਪਹਿਲਾਂ ਵੀ ਬੋਲ ਚੁੱਕੀ ਹੈ ਕੰਗਨਾ

ਤੁਹਾਨੂੰ ਦੱਸ ਦੇਈਏ ਕਿ ਇਸਤੋਂ ਪਹਿਲਾਂ ਵੀ ਕੰਗਨਾ ਰਣੌਤ ਨੈਪੋਟਿਜ਼ਮ ਦੇ ਬਾਰੇ 'ਚ ਖੁੱਲ੍ਹ ਕੇ ਬੋਲ ਚੁੱਕੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਕੰਗਨਾ ਨੇ ਇਕ ਵੀਡੀਓ ਜਾਰੀ ਕੀਤਾ ਸੀ। ਇਸ 'ਚ ਉਨ੍ਹਾਂ ਨੇ ਪੂਰੇ ਬਾਲੀਵੁੱਡ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਸੀ। ਉਨ੍ਹਾਂ ਨੇ ਖ਼ੁਦ ਨੂੰ ਵੀ ਇਸਦਾ ਸ਼ਿਕਾਰ ਦੱਸਿਆ। ਇਸਤੋਂ ਇਲਾਵਾ ਕਰਨ ਜੌਹਰ ਦੇ ਮਾਮਲੇ 'ਚ ਵੀ ਕੰਗਨਾ ਕਈ ਵਾਰ ਆਪਣੀ ਗੱਲ ਕਹਿ ਚੁੱਕੀ ਹੈ।

Posted By: Ramanjit Kaur