ਜੇਐੱਨਐੱਨ, ਨਵੀਂ ਦਿੱਲੀ : ਅਫਗਾਨਿਸਤਾਨ ’ਚ ਤਾਲਿਬਾਨੀਆਂ ਨੇ ਆਪਣਾ ਕਬਜ਼ਾ ਕਰ ਲਿਆ ਹੈ। ਇੱਥੋ ਦੀਆਂ ਆ ਰਹੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਦਿਲ ਕੰਬਾਊ ਹਨ। ਭਾਰਤ ਦੀ ਰਾਜਨੀਤੀਕ ਹਸਤੀਆਂ ਦੇ ਇਲਾਵਾ ਫਿਲਮੀ ਹਸਤੀਆਂ ਵੀ ਅਫਗਾਨਿਸਤਾਨ ਦੇ ਹਾਲਾਤਾਂ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਇਸ ਮਾਮਲੇ ’ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਪਰ ਜੰਮ ਕੇ ਟ੍ਰੋਲ ਹੋ ਰਹੀ ਹੈ। ਏਨਾ ਹੀ ਨਹੀਂ ਸਵਰਾ ਭਾਸਕਰ ਨੂੰ ਗ੍ਰਿਫਤਾਰ ਕਰਨ ਤਕ ਦੀ ਮੰਗ ਹੋ ਰਹੀ ਹੈ।

ਦਰਅਸਲ ਸਵਰਾ ਭਾਸਕਰ ਨੇ ਤਾਲਿਬਾਨੀਆਂ ਦੀ ਤੁਲਨਾ ਭਾਰਤ ਦੇ ਹਿੰਦੂਤਵ ਨਾਲ ਕੀਤੀ ਹੈ।ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ ’ਤੇ ਜੰਮ ਕੇ ਟ੍ਰੋਲ ਹੋ ਰਹੀ ਹੈ। ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕਰਨ ਤੋਂ ਬਾਅਦ ਟਵਿੱਟਰ ’ਤੇ Arrest Swara Bhasker ਟ੍ਰੈਂਡ ਕਰ ਰਿਹਾ ਹੈ। ਸਵਰਾ ਭਾਸਕਰ ਨੇ ਆਪਣੇ ਟਵੀਟ ’ਚ ਲਿਖਿਆ ਹੈ, ‘ਅਸੀਂ ਹਿੰਦੂਤਵ ਅੱਤਵਾਦ ਦੇ ਨਾਲ ਠੀਕ ਨਹੀਂ ਹੋ ਸਕਦੇ ਤੇ ਤਾਲਿਬਾਨ ਅੱਤਵਾਦ ਤੋਂ ਸਾਰੇ ਹੈਰਾਨ ਤੇ ਤਬਾਹ ਹੋ ਗਏ ਹਨ। ਅਸੀਂ ਤਾਲਿਬਾਨ ਅੱਤਵਾਦ ਤੋਂ ਸ਼ਾਂਤ ਨਹੀਂ ਬੈਠ ਸਕਦੇ ਤੇ ਫਿਰ ਹਿੰਦੂਤਵ ਦੇ ਅੱਤਵਾਦ ਦੇ ਬਾਰੇ ’ਚ ਨਾਰਾਜ਼ ਹੁੰਦੇ ਹਨ। ਸਾਡੀਆਂ ਮਨੁੱਖੀ ਤੇ ਨੈਤਿਕ ਕਦਰਾਂ-ਕੀਮਤਾਂ ਦੱਬੇ-ਕੁਚਲੇ ਲੋਕਾਂ ਦੀ ਪਛਾਣ ’ਤੇ ਅਧਾਰਤ ਨਹੀਂ ਹੋਣੀਆਂ ਚਾਹੀਦੀਆਂ।

Posted By: Sarabjeet Kaur