ਜੇਐੱਨਐੱਨ, ਨਵੀਂ ਦਿੱਲੀ : ਦੇਸ਼ਭਰ 'ਚ ਫੈਲਿਆ ਕੋਰੋਨਾ ਵਾਇਰਸ ਹੁਣ ਤਕ ਕਈ ਸਟਾਰਜ਼ ਨੂੰ ਆਪਣੀ ਲਪੇਟ 'ਚ ਲੈ ਚੁੱਕਿਆ ਹੈ। ਕਈ ਟੀਵੀ ਸੈਲੇਬ੍ਰਿਟੀ ਤੇ ਬਾਲੀਵੁੱਡ ਸੈਲੇਬ੍ਰਿਟੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਰਿਤਕ ਰੋਸ਼ਨ ਦੀ ਐਕਸ ਵਾਈਫ ਸੂਜ਼ੈਨ ਖ਼ਾਨ ਦੀ ਮਾਂ ਜ਼ਰੀਨ ਕਤਰਕ ਕੋਵਿਡ ਪਾਜ਼ੇਟਿਵ ਪਾਈ ਗਈ ਹੈ। ਜੀ ਹਾਂ, ਸੂਜ਼ੈਨ ਦੀ ਮਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ ਤੇ ਇਸ ਗੱਲ ਦੀ ਜਾਣਕਾਰੀ ਸੂਜ਼ੈਨ ਦੀ ਭੈਣ ਫਰਾਹ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਦੇ ਜ਼ਰੀਏ ਦੇਣ ਦੇ ਨਾਲ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਤਬਿਅਤ ਕਿਵੇਂ ਹੈ।

ਫਰਾਹ ਨੇ ਆਪਣੇ ਟਵਿੱਟਰ ਹੈਂਡਲ 'ਤੇ ਟਵੀਟ ਕਰਦੇ ਹੋਏ ਲਿਖਿਆ, ਮੇਰੀ ਮਾਂ ਦਾ ਕੋਵਿਡ ਟੈਸਟ ਅੱਜ ਪਾਜ਼ੇਟਿਵ ਆਇਆ ਹੈ। ਉਹ ਠੀਕ ਹੈ ਤੇ ਉਨ੍ਹਾਂ ਦੀ ਮੈਡੀਕਲ ਕੇਅਰ ਕੀਤੀ ਜਾ ਰਹੀ ਹੈ। ਫਰਾਹ ਖ਼ਾਨ ਟਵਿੱਟਰ 'ਤੇ ਕਮੈਂਟ ਕਰਕੇ ਜੇਨੇਲੀਆ ਡਿਸੂਜ਼ਾ ਤੇ ਉਰਮਿਲਾ ਮਾਤੋਂਡਕਰ ਨੇ ਕਮੈਂਟ ਕਰ ਮਾਂ ਦੇ ਜਲਦੀ ਠੀਕ ਹੋਣ ਦੀ ਦੁਆ ਦਿੱਤੀ ਹੈ ਤੇ ਡੇਰ ਸਾਰਾ ਪਿਆਰ ਦਿੱਤਾ ਹੈ।

ਤੁਹਾਨੂੰ ਦੱਸ ਦਈਏ ਕਿ ਸੂਜ਼ੈਨ ਲੰਬੇ ਸਮੇਂ ਤੋਂ ਆਪਣੇ ਐਕਸ ਹਸਬੈਂਡ ਰਿਤਕ ਰੋਸ਼ਨ ਦੇ ਘਰ ਰਹਿ ਰਹੀ ਹੈ। ਸੂਜ਼ੈਨ ਪੂਰੇ ਲਾਕਡਾਊਨ 'ਚ ਰਿਤਕ ਰੋਸ਼ਨ ਦੇ ਘਰ 'ਚ ਰਹੀ ਹੈ। ਬੀਤੇ ਦਿਨੀਂ ਗਣੇਸ਼ ਚਤੁਰਥੀ ਦੇ ਮੌਕੇ 'ਤੇ ਰੋਸ਼ਨ ਪਰਿਵਾਰ ਦੀਆਂ ਕੁਝ ਤਸਵੀਰਾਂ ਆਈਆਂ ਸੀ। ਜਿਨ੍ਹਾਂ 'ਚ ਸਾਰੇ ਗਣਪਤੀ ਬੱਪਾ ਦਾ ਵਿਸਰਜ਼ਨ ਕਰ ਰਹੇ ਸੀ। ਵੈਸੇ ਰਿਤਕ ਰੋਸ਼ਨ ਤੇ ਸੂਜ਼ੈਨ ਦਾ ਭਾਵੇ ਤਲਾਕ ਹੋ ਗਿਆ ਹੈ ਪਰ ਦੋਵਾਂ ਵਿਚਕਾਰ ਹੁਣ ਵੀ ਵਧੀਆ ਦੋਸਤੀ ਹੈ। ਦੋਵੇ ਅਜੇ ਵੀ ਇੰਸਟਾਗ੍ਰਾਮ 'ਤੇ ਕਦੀ-ਕਦੀ ਇਕ ਦੂਸਰੇ ਦੀ ਤਸਵੀਰ ਸ਼ੇਅਰ ਕਰਦੇ ਹਨ।

Posted By: Sarabjeet Kaur