ਜੇਐੱਨਐੱਨ, ਨਵੀਂ ਦਿੱਲੀ : ਸੈਲੀਬ੍ਰਿਟੀ ਹੋਵੇ ਜਾਂ ਆਮ ਆਦਮੀ, ਸਾਰਿਆਂ ਨੂੰ ਸਰਪ੍ਰਾਈਜ਼ ਪਸੰਦ ਹੈ। ਉੱਥੇ ਹੀ ਜੇਕਰ ਗੱਲ ਬਰਥਡੇ ਸਰਪ੍ਰਾਈਜ਼ ਦੀ ਹੋਵੇ ਤਾਂ ਹੋਰ ਵੀ ਮਜ਼ਾ ਆ ਜਾਂਦਾ ਹੈ। ਕੁਝ ਅਜਿਹਾ ਹੀ ਸਰਪ੍ਰਾਈਜ਼ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਮਿਲਿਆ। ਇਹ ਸਰਪ੍ਰਾਈਜ਼ ਕਿਸੇ ਹੋਰ ਨੇ ਨਹੀਂ ਬਲਕਿ ਬੁਆਏਫ੍ਰੈਂਡ ਰੋਹਮਨ ਸ਼ੌਲ ਨੇ ਦਿੱਤਾ। ਰੋਹਮਨ ਨੇ ਸੁਸ਼ਮਿਤਾ ਲਈ ਇਕ ਸਰਪ੍ਰਾਈਜ਼ ਪਾਰਟੀ ਦਿੱਤੀ। ਉਨ੍ਹਾਂ ਪੂਰੀ ਛੱਤ ਸਜਾਈ ਜੋ ਕਾਫ਼ੀ ਸ਼ਾਨਦਾਰ ਲੱਗ ਰਹੀ ਸੀ। ਸੁਸ਼ਮਿਤਾ ਨੂੰ ਇਹ ਕਾਫ਼ੀ ਪਸੰਦ ਆਇਆ ਤੇ ਉਨ੍ਹਾਂ ਰੋਹਮਨ ਨੂੰ ਸ਼ੁਕਰੀਆ ਵੀ ਕਿਹਾ।
ਸੁਸ਼ਮਿਤਾ ਨੇ ਇਸ ਸਰਪ੍ਰਾਈਜ਼ ਪਾਰਟੀ ਦੀ ਫੋਟੋ ਵੀ ਸ਼ੇਅਰ ਕੀਤੀ। ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਪਾਰਟੀ ਤੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦੀ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ 'ਚ ਇਕ ਛੱਤ 'ਤੇ ਟੈਂਟ ਲੱਗਿਆ ਨਜ਼ਰ ਆ ਰਿਹਾ ਹੈ। ਜਿੱਥੇ ਕੇਕ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਪੂਰੀ ਛੱਤ ਨੂੰ ਗੁਬਾਰਿਆਂ ਨਾਲ ਸਜਾਇਆ ਗਿਆ ਹੈ। ਸੁਸ਼ਮਿਤਾ ਲਈ ਕਈ ਸਾਰੇ ਮੈਸੇਜ ਵੀ ਹਨ ਜੋ ਉਨ੍ਹਾਂ ਦੀਆਂ ਬੇਟੀਆਂ ਨੇ ਲਿਖੇ ਸਨ। ਇਸ ਪਾਰਟੀ 'ਚ ਸੁਸ਼ਮਿਤਾ ਸੇਨ ਦੀਆਂ ਬੇਟੀਆਂ ਤੇ ਬੁਆਏਫ੍ਰੈਂਡ ਰੋਹਮਨ ਸ਼ੌਲ ਸ਼ਾਮਲ ਹੋਏ।
ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੁਸ਼ਮਿਤਾ ਨੇ ਇਕ ਭਾਵੁਕ ਪੋਸਟ ਵੀ ਲਿਖੀ। ਉਨ੍ਹਾਂ ਲਿਖਿਆ, 'ਮੈਂ ਜੋ ਕੁਝ ਵੀ ਮੰਗਿਆ, ਮੈਨੂੰ ਸਭ ਕੁਝ ਮਿਲਿਆ। ਇਸ ਪਿਆਰੇ ਸਰਪ੍ਰਾਈਜ਼ ਲਈ ਥੈਂਕਯੂ ਜਾਨ...ਆਈ ਲਵ ਯੂ...ਸਭ ਨੇ ਸ਼ਾਨਦਾਰ ਐਕਟਿੰਗ ਕੀਤੀ। ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਇਕ ਜਾਦੂਈ ਛੱਤ ਜਿਸ ਵਿਚ ਲਾਈਟਾਂ, ਗੁਬਾਰੇ, ਟੈਂਟ, ਯਮੀ ਕੇਕ ਤੇ ਭਾਵੁਕ ਨੋਟਸ ਸਨ।' ਇਸ ਵੀਡੀਓ 'ਚ ਸੁਸ਼ਮਿਤਾ ਕਾਫ਼ੀ ਭਾਵੁਕ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਖ਼ਾਸ ਗੱਲ ਹੈ ਕਿ ਇਸ ਪਾਰਟੀ 'ਚ ਸੁਸ਼ਮਿਤਾ ਦਾ ਡੌਗੀ ਵੀ ਸੀ।
ਜ਼ਿਕਰਯੋਗ ਹੈ ਕਿ ਸੁਸ਼ਮਿਤਾ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਇਸ ਪਾਰਟੀ ਤੋਂ ਪਹਿਲਾਂ ਉਨ੍ਹਾਂ ਦੇ ਬੁਆਏਫ੍ਰੈਂਡ ਨੇ ਇਕ ਨੋਟ ਵੀ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਇਕ ਸ਼ਾਨਦਾਰ ਮੈਸੇਜ ਨਾਲ ਸੁਸ਼ਮਿਤਾ ਦੀ ਤਸਵੀਰ ਸ਼ੇਅਰ ਕੀਤੀ ਸੀ। ਰੋਹਮਨ ਨੇ ਇਸ ਪੋਸਟ 'ਚ ਲਿਖਿਆ, 'ਹੁਣ ਇਸ ਤੋਂ ਜ਼ਿਆਦਾ ਖ਼ੁਦਾ ਤੋਂ ਕੀ ਮੰਗਾ, ਉਸ ਨੇ ਤਾਂ ਪੂਰੀ ਕਾਇਨਾਤ ਨਾਲ ਮੈਨੂੰ ਨਿਵਾਜਿਆ ਹੈ।'
Posted By: Seema Anand