ਨਵੀਂ ਦੁਨੀਆ, ਜੇਐੱਨਐੱਨ : Sushant Singh Rajput ਦੀ ਮੌਤ ਦੇ ਮਾਮਲੇ 'ਚ ਜਾਂਚ ਦੌਰਾਨ ਇਕ ਨਵਾਂ ਮੋੜ ਆਇਆ ਹੈ। ਇਹ ਜਾਣਕਾਰੀ ਸਾਹਮਣੇ ਆਈ ਹੈ ਕਿ Sushant Singh Rajput ਦੀ ਆਤਮਹੱਤਿਆ ਦੀ ਜਾਣਕਾਰੀ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਹੀ ਵਿਕੀਪੀਡੀਆ ਪੇਜ 'ਤੇ ਕਿਵੇਂ ਅਪਡੇਟ ਹੋ ਗਈ ਸੀ। ਮੁੰਬਈ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਤੇ ਇਸ ਗੱਲ ਦਾ ਵੀ ਖੁਲਾਸਾ ਹੋਇਆ ਕਿ ਇਹ ਕਿਵੇਂ ਹੋਇਆ ਸੀ। Sushant Singh Rajput ਦੇ ਆਤਮਹੱਤਿਆ ਮਾਮਲੇ ਦੀ ਜਾਂਚ 'ਚ ਜੁੜੀ ਮੁੰਬਈ ਪੁਲਿਸ ਦੇ ਸਾਹਮਣੇ ਨਵੀਂ ਜਾਣਕਾਰੀ ਆਈ ਸੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਕਿ ਸੁਸ਼ਾਂਤ ਸਿੰਘ ਦੀ Wikipedia ਪੇਜ ਹਿਸਟਰੀ 'ਤੇ ਉਨ੍ਹਾਂ ਦੀ ਆਤਮਹੱਤਿਆ ਕਰਨ ਦੀ ਜਾਣਕਾਰੀ ਸਵੇਰੇ 8.59 ਵਜੇ ਹੀ ਅਪਡੇਟ ਹੋ ਗਈ ਸੀ। ਇਸ ਮਾਮਲੇ 'ਚ ਹੁਣ ਤਕ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਸਵੇਰੇ ਲਗਪਗ 9.30 ਵਜੇ ਕਮਰੇ ਤੋਂ ਬਾਹਰ ਆਏ ਸੀ। ਉਨ੍ਹਾਂ ਨੇ ਇਸ ਤੋਂ ਬਾਅਦ ਜੂਸ ਪੀਤਾ ਸੀ ਤੇ ਉਹ 10 ਮਿੰਟ ਬਾਅਦ ਵਾਪਸ ਕਮਰੇ 'ਚ ਚਲੇ ਗਏ ਸੀ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦੁਪਹਿਰ 12 ਵਜੇ ਤੋਂ ਲੱਗੀ ਸੀ। ਅਜਿਹੇ 'ਚ ਸਵਾਲ ਉੱਠ ਰਿਹਾ ਹੈ ਰਿਕ ਵਿਕੀਪੀਡੀਆ ਹਿਸਟਰੀ 'ਤੇ ਉਨ੍ਹਾਂ ਦੀ ਆਤਮ ਹੱਤਿਆ ਦੀ ਜਾਣਕਾਰੀ ਪਹਿਲਾਂ ਹੀ ਅਪਡੇਟ ਕਿਵੇਂ ਹੋ ਗਈ?

How could this be possible.A person adding to his Wikipedia page that he died by suicide at 9.08 am.That means someone already knew it before his death that he will commit suicide..

There is something fishy..CBI needs to investigate..#AmitShahDoJusticeForSSR pic.twitter.com/xCNZY8ESR2

ਮੀਡੀਆ ਰਿਪੋਰਟ ਮੁਤਾਬਕ ਮੁੰਬਈ ਪੁਲਿਸ ਨੇ ਇਸ ਮਾਮਲੇ 'ਚ ਸਾਈਬਰ ਸੈੱਲ ਦੀ ਮਦਦ ਲਈ ਹੈ। ਮੁੰਬਈ ਪੁਲਿਸ ਮੁਤਾਬਕ ਸਾਈਬਰ ਸੈੱਲ ਤੋਂ ਜਾਣਕਾਰੀ ਮਿਲੀ ਕਿ ਵਿਕੀਪੀਡੀਆ ਯੂਟੀਸੀ ਟਾਈਮਲਾਈਨ ( Coordinated Universal Time) ਮੁਤਾਬਕ ਚੱਲਦਾ ਹੈ। ਇਹ ਭਾਰਤ ਸਮੇਂ ਤੋਂ 5.30 ਘੰਟੇ ਪਿੱਛੇ ਚੱਲਦਾ ਹੈ। ਇਸ ਵਜ੍ਹਾ ਕਾਰਨ ਇਹ ਜਾਣਕਾਰੀ ਭਾਰਤੀ ਸਮੇਂ ਦੁਪਹਿਰ ਬਾਅਦ ਹੀ ਅਪਡੇਟ ਕੀਤੀ ਗਈ ਸੀ। ਸਾਈਬਰ ਸੈੱਲ ਦੀ ਜਾਂਚ 'ਚ ਪਾਇਆ ਗਿਆ ਕਿ ਵਿਕੀਪੀਡੀਆ 'ਤੇ ਹੋਏ ਅਪਡੇਟ 'ਚ ਕੋਈ ਛੇੜਛਾੜ ਨਹੀਂ ਕੀਤੀ ਗਈ। ਸੁਸ਼ਾਂਤ ਰਾਜਪੂਤ ਦੀ ਲਾਸ਼ 14 ਜੂਨ ਨੂੰ ਮੁੰਬਈ 'ਚ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ 'ਚ ਫਾਂਸੀ 'ਤੇ ਲਟਕੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹੇ 'ਚ ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਡਿਪ੍ਰੇਸ਼ਨ 'ਚ ਸੀ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪੁਲਿਸ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਦੇ ਪਿੱਛੇ ਕੀ ਵਜ੍ਹਾ ਸੀ।

Posted By: Ravneet Kaur