ਨਵੀਂ ਦਿੱਲੀ, ਜੇਐੱਨਐੱਨ : ਸੁਸ਼ਾਂਤ ਸਿੰਘ ਰਾਜਪੂਤ ਦੀ ਆਖਿਰੀ ਫਿਲਮ 'ਦਿਲ ਬੇਚਾਰਾ' ਦਾ ਟਰੇਲਰ ਅੱਜ ਭਾਵ 6 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਸੰਜਨਾ ਸੰਘੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਇਸ ਫਿਲਮ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਖ਼ਾਸ ਇਸ ਲਈ ਵੀ ਹੋ ਜਾਂਦਾ ਹੈ ਕਿ ਇਸ ਤੋਂ ਬਾਅਦ ਸੁਸ਼ਾਂਤ ਦੀ ਕੋਈ ਹਰ ਫਿਲਮ ਨਹੀਂ ਆਵੇਗੀ। ਫਿਲਮ ਨੂੰ ਹੌਟਸਟਾਰ 'ਤੇ 24 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ।

ਟਰੇਲਰ ਰਿਲੀਜ਼ ਨੂੰ ਜਾਣਕਾਰੀ ਡਿਜ਼ਨੀ ਪਲਸ ਹੌਟਸਟਾਰ ਨੇ ਆਪਣੇ Official Instagram Account ਤੋਂ ਦਿੱਤਾ। ਐਤਵਾਰ ਭਾਵ 5 ਜੁਲਾਈ ਨੂੰ ਪੋਸਟ ਸ਼ੇਅਰ ਕਰਦੇ ਹੋਏ ਹੌਟਸਟਾਰ ਨੇ ਲਿਖਿਆ, 'ਹਰ ਲਵ ਸਟੋਰੀ ਖੂਬਸੂਰਤ ਹੁੰਦੀ ਹੈ ਪਰ ਇਹ ਸਾਡੀ ਪਸੰਦੀਦਾ ਹੈ। 'ਦਿਲ ਬੇਚਰਾ' ਦੀ ਟਰੇਲਰ ਕੱਲ੍ਹ ਆ ਰਿਹਾ ਹੈ। ਸਾਡੇ ਨਾਲ ਬਣੇ ਰਹੋ।'

ਫੈਨਜ਼ ਨੂੰ ਹੈ ਬੇਸਬਰੀ ਨਾਲ ਇੰਤਜ਼ਾਰ

ਟਰੇਲਰ ਤੇ ਫਿਲਮ ਨੂੰ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਜ਼ 'ਚ ਬੇਸਬਰੀ ਦੇਖੀ ਜਾ ਸਕਦੀ ਹੈ। ਸੋਸ਼ਲ ਮੀਡੀਆ 'ਚ ਇਸ ਨੂੰ ਲੈ ਕੇ ਲਗਾਤਾਰ ਗੱਲ ਕਰ ਰਹੇ ਹਨ। ਕਈ ਫੈਨਜ਼ ਇਸ ਦਾ ਪੋਸਟ ਸ਼ੇਅਰ ਕਰ ਰਹੇ ਹਨ। ਹਾਲਾਂਕਿ ਫੈਨਜ਼ 'ਚ ਇਕ ਮਲਾਲ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਸੁਸ਼ਾਂਤ ਦੀ ਆਖਿਰੀ ਫਿਲਮ ਨੂੰ ਥਿਏਟਰ 'ਚ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸਿਨੇਮਾ ਘਰ ਬੰਦ ਹਨ। ਅਜਿਹੇ 'ਚ ਫਿਲਮ ਨੂੰ ਆਨਲਾਈਨ ਸਟਰੀਮਿੰਗ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਕ ਫੈਨਜ਼ ਨੇ ਲਿਖਿਆ ਕਿ ਹਮੇਸ਼ਾ ਤੋਂ ਇਸ ਫਿਲਮ ਨੂੰ ਦੇਖਣਾ ਚਾਹੁੰਦੇ ਸਨ ਪਰ ਓਟੀਟੀ 'ਤੇ ਨਹੀਂ।

ਮੁਕੇਸ਼ ਛਾਬਰਾ ਦਾ ਡੇਬਿਊ

ਇਸ ਫਿਲਮ ਦੇ ਨਾਲ ਮੁਕੇਸ਼ ਛਾਬਰਾ ਬਤੌਰ ਡਾਇਰੈਕਟਰ ਡੇਬਿਊ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਬਤੌਰ ਕਾਸਟਿੰਗ ਡਾਇਰੈਕਟਰ ਕਾਫੀ ਨਾਂ ਬਣਾ ਚੁੱਕੇ ਹਨ। ਉਹ ਸੁਸ਼ਾਂਤ ਦੇ ਕਰੀਬੀ ਦੋਸਤਾਂ 'ਚੋਂ ਸਨ ਜੋ ਆਖਿਰੀ ਸਮੇਂ 'ਚ ਉਨ੍ਹਾਂ ਦੇ ਨਾਲ ਰਹੇ। ਪੁਲਿਸ ਨੇ ਸੁਸ਼ਾਂਤ ਦੇ ਕੇਸ 'ਚ ਮੁਕੇਸ਼ ਛਾਬਰਾ ਨਾਲ ਵੀ ਪੁੱਛਗਿੱਛ ਕੀਤੀ ਹੈ। ਉੱਥੇ ਹੀ ਮੁਕੇਸ਼ ਇਲਾਵਾ ਬਤੌਰ ਲੀਡ ਅਭਿਨੇਤਰੀ ਸੰਜਨਾ ਸੰਘੀ ਲਈ ਵੀ ਇਹ ਫਿਲਮ ਬਨਣ ਵਾਲੀ ਹੈ। ਹਾਲਾਂਕਿ ਸੰਜਨਾ ਨੇ ਹਾਲ ਹੀ 'ਚ ਮੁੰਬਈ ਤੋਂ ਮੁੰਬਈ ਤੋਂ ਆਪਣੇ ਹੋ ਟਾਊਨ ਜਾਣ ਦਾ ਫ਼ੈਸਲਾ ਲਿਆ ਹੈ। ਹੁਣ ਦੇਖਣਾ ਹੈ ਕਿ ਦਰਸ਼ਕਾਂ ਨੂੰ ਇਹ ਜੋੜੀ ਕਿੰਨੀ ਪਸੰਦ ਆਉਂਦੀ ਹੈ।

Posted By: Rajnish Kaur