ਜੇਐਨਐਨ, ਨਵੀਂ ਦਿੱਲੀ : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਦੋ ਮਹੀਨੇ ਹੋਣ ਵਾਲੇ ਹਨ। ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹੁਣ ਤਕ ਕੋਸ਼ਿਸ਼ ਜਾਰੀ ਹੈ। ਫੈਨਜ਼ ਅਤੇ ਬਾਲੀਵੁੱਡ ਦੇ ਕੁਝ ਸਿਤਾਰਿਆਂ ਤੋਂ ਬਾਅਦ ਹੁਣ ਉਨ੍ਹਾਂ ਦੇ ਪਰਿਵਾਰ ਨੇ ਵੀ ਇਸ ਮਾਮਲੇ ਵਿਚ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ। ਲੰਬੇ ਸਮੇਂ ਤਕ ਮੁੰਬਈ ਪੁਲਿਸ ਦੀ ਜਾਂਚ ਨੂੰ ਦੇਖਣ ਤੋਂ ਬਾਅਦ ਹੁਣ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਇਸ ਕੇਸ ਨੂੰ ਲੈ ਕੇ ਬਿਹਾਰ ਵਿਚ ਐਫਆਈਆਰ ਦਰਜ ਕਰਾਈ ਹੈ।

ਕੇਕੇ ਸਿੰਘ ਨੇ ਹਾਲ ਹੀ ਵਿਚ ਇਹ ਸੁਸ਼ਾਂਤ ਦੀ ਗਰਲਫ੍ਰੈਂਡ ਐਕਟ੍ਰੈਸ ਰਿਆ ਚੱਕਰਵਰਤੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਖ਼ਿਲਾਫ਼ ਐਫਆਈਆਰ ਦਰਜ ਕਰਾਇਆ ਹੈ। ਉਥੇ ਸੁਸ਼ਾਂਤ ਦੀ ਭੈਣ ਸ਼੍ਰੇਤਾ ਸਿੰਘ ਕੀਰਤੀ ਸੋਸ਼ਲ ਮੀਡੀਆ ’ਤੇ ਲਗਾਤਾਰ ਭਾਰਾ ਨੂੰ ਇਨਸਾਫ਼ ਦਿਵਾਉਣ ਲਈ ਕੁਝ ਨਾ ਕੁਝ ਸਾਂਝਾ ਕਰ ਰਹੀ ਹੈ। ਉਹ ਸੋਸ਼ਲ ਮੀਡੀਆ ਦੇ ਜ਼ਰੀਏ #justiceforsushantsinghrajput ਕੈਂਪੇਨ ਚਲਾ ਰਹੀ ਹੈ। ਉਥੇ ਹੁਣ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੋਸ਼ਲ ਮੀਡੀਆ ’ਤੇ ਇਨਸਾਫ਼ ਲਈ ਗੁਹਾਰ ਲਾਈ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ੇ੍ਰਤਾ ਸਿੰਘ ਕੀਰਤੀ ਨੇ ਇੰਸਟਾਗ੍ਰਾਮ ਅਤੇ ਟਵਿੱਟਰ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਜ਼ਰੀਏ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਭਰਾ ਸੁਸ਼ਾਂਤ ਦੇ ਸੁਸਾਈਡ ਮਾਮਲੇ ਵਿਚ ਨੋਟਿਸ ਲਿਆ ਜਾਵੇ। ਉਸ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਲਿਖਿਆ ਹੈ, ਇੰਡਸਟਰੀ ਵਿਚ ਉਨ੍ਹਾਂ ਦਾ ਕੋਈ ਗਾਡ ਫਾਦਰ ਨਹੀਂ ਸੀ। ਅਸੀਂ ਇਕ ਸਧਾਰਣ ਪਰਿਵਾਰ ਦੇ ਹਾਂ। ਸਾਡੇ ਪਰਿਵਾਰ ਵਿਚੋਂ ਮੇਰਾ ਇਕਲੌਤਾ ਭਰਾ ਬਾਲੀਵੁੱਡ ਸਟਾਰ ਸੀ। ਤੁਹਾਨੂੰ ਬੇਨਤੀ ਹੈ ਕਿ ਇਸ ਮਾਮਲੇ ’ਤੇ ਨੋਟਿਸ ਲਿਆ ਜਾਵੇ। ਸੁਸ਼ਾਂਤ ਮਾਮਲੇ ਵਿਚ ਸੱਚ ਬਾਹਰ ਆਏ ਅਤੇ ਸਬੂਤਾਂ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ।

Posted By: Tejinder Thind