ਨਵੀਂ ਦਿੱਲੀ, ਜੇਐੱਨਐੱਨ : ਸੁਸ਼ਾਂਤ ਸਿੰਘ ਰਾਜਪੂਤ ਦੀ ਆਖਿਰੀ ਫਿਲਮ 'ਦਿਲ ਬੇਚਾਰਾ' 24 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਸੁਸ਼ਾਂਤ ਦੇ ਫੈਨਜ਼ ਲਈ ਉਨ੍ਹਾਂ ਦੀ ਆਖਿਰੀ ਫਿਲਮ ਭਾਵਨਾਤਮਕ ਤੌਰ 'ਤੇ ਕਾਫੀ ਨਜ਼ਦੀਕ ਹੈ। ਇਸ ਫਿਲਮ ਨੂੰ ਹੌਟਸਟਾਰ 'ਤੇ ਰਿਲੀਜ਼ ਕੀਤਾ ਜਾਣਾ ਹੈ। ਸੁਸ਼ਾਂਤ ਸਿੰਘ ਰਾਜਪੂਤ ਤੇ ਸੰਜਨਾ ਸੰਘੀ ਦੇ ਇਸ ਫਿਲਮ ਦਾ ਟਰੇਲਰ ਵੀ ਜਾਰੀ ਹੋ ਗਿਆ ਹੈ।ਮੁਕੇਸ਼ ਛਾਬਰਾ ਦਾ ਨਿਰਦੇਸ਼ਨ

ਇਸ ਫਿਲਮ ਦੇ ਨਾਲ ਮੁਕੇਸ਼ ਛਾਬਰਾ ਬਤੌਰ ਡਾਇਰੈਕਟਰ ਡੇਬਿਊ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਬਤੌਰ ਕਾਸਟਿੰਗ ਡਾਇਰੈਕਟਰ ਕਾਫੀ ਨਾਂ ਬਣਾ ਚੁੱਕੇ ਹਨ। ਉਹ ਸੁਸ਼ਾਂਤ ਦੇ ਕਰੀਬੀ ਦੋਸਤਾਂ 'ਚੋਂ ਸਨ ਜੋ ਆਖਿਰੀ ਸਮੇਂ 'ਚ ਉਨ੍ਹਾਂ ਦੇ ਨਾਲ ਰਹੇ। ਪੁਲਿਸ ਨੇ ਸੁਸ਼ਾਂਤ ਦੇ ਕੇਸ 'ਚ ਮੁਕੇਸ਼ ਛਾਬਰਾ ਨਾਲ ਵੀ ਪੁੱਛਗਿੱਛ ਕੀਤੀ ਹੈ। ਉੱਥੇ ਹੀ ਮੁਕੇਸ਼ ਇਲਾਵਾ ਬਤੌਰ ਲੀਡ ਅਭਿਨੇਤਰੀ ਸੰਜਨਾ ਸੰਘੀ ਲਈ ਵੀ ਇਹ ਫਿਲਮ ਬਨਣ ਵਾਲੀ ਹੈ। ਹਾਲਾਂਕਿ ਸੰਜਨਾ ਨੇ ਹਾਲ ਹੀ 'ਚ ਮੁੰਬਈ ਤੋਂ ਮੁੰਬਈ ਤੋਂ ਆਪਣੇ ਹੋ ਟਾਊਨ ਜਾਣ ਦਾ ਫ਼ੈਸਲਾ ਲਿਆ ਹੈ। ਹੁਣ ਦੇਖਣਾ ਹੈ ਕਿ ਦਰਸ਼ਕਾਂ ਨੂੰ ਇਹ ਜੋੜੀ ਕਿੰਨੀ ਪਸੰਦ ਆਉਂਦੀ ਹੈ। ਸੰਜਨਾ ਸੰਘੀ ਲਈ ਵੀ ਇਹ ਵੱਡੀ ਫਿਲਮ ਹੈ।

ਸੰਜਨਾ ਨੇ ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਸਕਰੀਨ ਸ਼ੇਅਰ ਕੀਤੀ ਹੈ। ਟੀਵੀ ਐਡਸ ਦੀ ਦੁਨੀਆ 'ਚ ਆਪਣਾ ਨਾਂ ਬਣਾਉਣ ਵਾਲੀ ਸੰਜਨਾ ਇਸ ਤੋਂ ਪਹਿਲਾਂ 'ਫੁਕਰੇ ਰਿਟਰਨਸ, ਰੌਕਸਟਾਰ ਤੇ ਹਿੰਦੀ ਮੀਡੀਅਮ ਜਿਹੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਹਾਲਾਂਕਿ ਬਤੌਰ ਲੀਡ Actress ਉਨ੍ਹਾਂ ਦੀ ਪਹਿਲੀ ਫਿਲਮ ਹੈ। ਇਸ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਸੰਜਨਾ ਇਕ ਪੋਸਟ ਰਾਹੀਂ ਇਸ਼ਾਰਾ ਕੀਤਾ ਕਿ ਉਹ ਮੁੰਬਈ ਛੱਡ ਕੇ ਜਾ ਚੁੱਕੀ ਹੈ।

Posted By: Rajnish Kaur