ਨਵੀਂ ਦਿੱਲੀ, ਜੇਐਨਐਨ : ਸੁਸ਼ਾਂਤ ਸਿੰਘ ਰਾਜਪੂਤ ਡਰੱਗਜ਼ ਮਾਮਲੇ 'ਚ ਐਨਸੀਬੀ ਸਾਹਿਲ ਸ਼ਾਹ ਨੂੰ ਪ੍ਰਾਈਮ ਸਸਪੈਕਟ ਮੰਨਦੀ ਹੈ। ਮੰਗਲਵਾਰ ਦੁਪਹਿਰ ਨੂੰ ਐਨਸੀਬੀ ਨੇ ਸਾਹਿਲ ਸ਼ਾਹ ਦੇ ਦੋ ਡਰੱਗਜ਼ ਤਸਕਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਐਨਸੀਬੀ ਨੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਈ ਟਾਈਮਜ਼ ਨੂੰ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਸਾਹਿਲ ਸ਼ਾਹ ਸਾਡੇ ਲਈ ਇਕ ਪਹੇਲੀ ਬਣਿਆ ਹੋਇਆ ਸੀ ਅਸੀਂ ਸੋਮਵਾਰ ਨੂੰ ਮਲਾਡ ਸਥਿਤ ਉਸ ਦੇ ਘਰ 'ਚ ਛਾਪਾ ਮਾਰਿਆ। ਉਸ ਦੀ ਮਾਂ ਤੇ ਪਤਨੀ ਉੱਥੇ ਹੀ ਸੀ। ਖਾਸ ਗੱਲ ਇਹ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨਾਲ ਇਸੇ ਕੰਪਲੈਕਸ 'ਚ ਰਹਿੰਦਾ ਸੀ। ਸਾਹਿਲ ਇਸ ਤੋਂ ਪਹਿਲਾਂ ਕਰਨ ਅਰੋੜਾ ਤੇ ਅਬਾਸ ਲਖਾਨੀ ਨੂੰ ਵੀ ਡਰੱਗਜ਼ ਦਿੱਤਾ ਸੀ ਜਿਨ੍ਹਾਂ ਨੂੰ ਐਨਸੀਬੀ ਪਿਛਲੀ ਅਗਸਤ 'ਚ ਗ੍ਰਿਫਤਾਰ ਕਰ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਕਰਨ ਅਰੋੜਾ ਤੇ ਅਬਾਸ ਲਖਾਨੀ ਨੂੰ 59 ਗ੍ਰਾਮ ਮੈਰੂਆਨਾ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਦੋਵੇਂ ਹੁਣ ਜ਼ਮਾਨਤ 'ਤੇ ਬਾਹਰ ਹੈ। ਸੁਸ਼ਾਂਤ ਸਿੰਘ ਰਾਜਪੂਤ ਡਰੱਗਜ਼ ਮਾਮਲੇ 'ਚ ਸ਼ਰਧਾ ਕਪੂਰ, ਰਕੁਲ ਪ੍ਰੀਤ, ਦੀਪਿਕਾ ਪਾਦੁਕੋਣ ਤੇ ਸਾਰਾ ਅਲੀ ਖਾਨ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

Posted By: Ravneet Kaur