ਜੇਐੱਨਐੱਨ, ਨਵੀਂ ਦਿੱਲੀ : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਇਕ ਨਵਾਂ ਬਦਲਾਅ ਹੋਇਆ ਹੈ। ਖ਼ਬਰਾਂ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਫਿਲਮ ਨਿਰਮਾਤਾ ਦਿਨੇਸ਼ ਵਿਜਨ ਤੋਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਦਿੱਤੇ 17 ਕਰੋੜ ਰੁਪਏ ਦੇ ਪੇਮੈਂਟ ਦੇ ਬਾਰੇ ਗੱਲਬਾਤ ਕੀਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਇਨਫੌਰਸਮੈਂਟ ਡਾਇਰੈਕਟੋਰੇਟ ਨੇ ਪੈਸੇ ਦੇ ਐਂਗਲ ਨਾਲ ਜਾਂਚਣਾ ਸ਼ੁਰੂ ਕੀਤਾ ਸੀ। ਸੁਸ਼ਾਂਤ ਦੇ ਪਿਤਾ ਜੀ ਨੇ ਇਸਤੋਂ ਪਹਿਲਾਂ ਪਟਨਾ 'ਚ ਇਕ ਐੱਫਆਈਆਰ ਦਰਜ ਕਰਵਾਈ ਸੀ।

ਹੁਣ ਹਾਲੀਆ ਬਦਲਾਅ ਦੇ ਅਨੁਸਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਮੀਡੀਆ 'ਚ ਆ ਰਹੀਆਂ ਖ਼ਬਰਾਂ ਅਨੁਸਾਰ ਫਿਲਮ ਨਿਰਮਾਤਾ ਦਿਨੇਸ਼ ਵਿਜਨ ਤੋਂ ਇਨਫੌਰਸਮੈਂਟ ਡਾਇਰੈਕਟੋਰੇਟ 17 ਕਰੋੜ ਰੁਪਏ ਦੀ ਗਾਇਬ ਪੇਮੈਂਟ ਬਾਰੇ ਗੱਲ ਕਰ ਰਿਹਾ ਹੈ, ਜੋ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਦਿੱਤੀ ਸੀ। ਸੁਸ਼ਾਂਤ ਨੇ ਦਿਨੇਸ਼ ਦੇ ਨਾਲ ਫਿਲਮ ਰਾਬਤਾ 'ਚ ਕੰਮ ਕੀਤਾ ਸੀ। ਖ਼ਬਰਾਂ ਅਨੁਸਾਰ ਫਿਲਮ ਨਿਰਦੇਸ਼ਕ ਦਿਨੇਸ਼ ਵਿਜਨ ਵਰਤਮਾਨ 'ਚ ਦੁਬਈ 'ਚ ਹਨ।

ਹਾਲੀਆ ਰਿਪੋਰਟ ਅਨੁਸਾਰ ਇਕ ਸੂਤਰ ਨੇ ਦਾਅਵਾ ਕੀਤਾ ਹੈ ਕਿ ਇਹ ਪੈਸਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਦਿੱਤਾ ਗਿਆ ਸੀ, ਜਿਸਦੀ ਹੁਣ ਜਾਂਚ ਚੱਲ ਰਹੀ ਹੈ। ਫਿਲਮ ਦਾ ਟਾਈਟਲ ਰਾਬਤਾ ਸੀ, ਇਸ 'ਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ ਸੈਨਨ ਦੀ ਅਹਿਮ ਭੂਮਿਕਾ ਰਹੀ ਸੀ। ਇਹ ਫਿਲਮ 2017 'ਚ ਰਿਲੀਜ਼ ਹੋਈ ਸੀ। ਇਸ ਮਾਮਲੇ 'ਚ ਇਨਫੌਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਮਹੀਨੇ ਦਿਨੇਸ਼ ਵਿਜਨ ਨੂੰ ਪੇਮੈਂਟ ਨਾਲ ਜੁੜੇ ਦਸਤਾਵੇਜ ਦੇਣ ਲਈ ਕਿਹਾ ਸੀ ਪਰ ਫਿਲਮ ਨਿਰਮਾਤਾ ਦਿਨੇਸ਼ ਵਿਜਨ ਡਾਕੂਮੈਂਟ ਦੇਣ 'ਚ ਅਸਫ਼ਲ ਰਹੇ ਸਨ। ਇਸ ਦੌਰਾਨ ਈਡੀ ਨਿਰਮਾਤਾ ਦਿਨੇਸ਼ ਦੇ ਘਰ ਅਤੇ ਆਫਿਸ ਦੀ ਤਲਾਸ਼ੀ ਲੈ ਚੁੱਕਾ ਹੈ। ਇਸਦੇ ਪਿੱਛੇ ਕਾਰਨ ਇਹ ਸੀ ਕਿ ਫਿਲਮ ਨਿਰਮਾਤਾ ਜ਼ਰੂਰੀ ਦਸਤਾਵੇਜ ਪੇਸ਼ ਨਹੀਂ ਕਰ ਸਕੇ ਸਨ।

ਇਸਤੋਂ ਬਾਅਦ 14 ਅਕਤੂਬਰ ਨੂੰ ਏਜੰਸੀ ਨੇ ਦਿਨੇਸ਼ ਵਿਜਨ ਦੇ ਘਰ ਅਤੇ ਦਫ਼ਤਰ ਦੀ ਜਾਂਚ ਕੀਤੀ ਸੀ। ਹੁਣ ਹਾਲੀਆ ਰਿਪੋਰਟ ਅਨੁਸਾਰ ਛਾਣਬੀਣ 'ਚ ਹੰਗਰੀ ਦੇ ਬੁਡਾਪੋਸਟ 'ਚ ਬਜਟ ਅਤੇ ਖ਼ਰਚ ਦਾ ਡਾਕੂਮੈਂਟ ਮਿਲਿਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਫਿਲਮ ਦਾ ਬਜਟ 50 ਕਰੋੜ ਹੈ ਅਤੇ 17 ਕਰੋੜ ਰੁਪਏ ਸੁਸ਼ਾਂਤ ਸਿੰਘ ਰਾਜਪੂਤ ਨੂੰ ਦਿੱਤੇ ਗਏ ਸਨ। ਸੁਸ਼ਾਂਤ ਸਿੰਘ ਰਾਜਪੂਤ ਦਾ ਦੇਂਹਾਂਤ 14 ਜੂਨ ਨੂੰ ਹੋਇਆ ਸੀ।

Posted By: Ramanjit Kaur