ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਹੁਣ ਇਸ ਦੁਨੀਆ ’ਚ ਨਹੀਂ ਰਹੇ। ਪਿਛਲੇ ਸਾਲ ਅਚਾਨਕ ਹੋਏ ਉਨ੍ਹਾਂ ਦੇ ਦੇਹਾਂਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉੱਥੇ ਹੀ ਮਰਹੂਮ ਅਭਿਨੇਤਾ ਦੇ ਫੈਨਜ਼ ਤੇ ਪਰਿਵਾਰ ਵਾਲੇ ਅਜੇ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਯਾਦ ਕਰਦੇ ਰਹਿੰਦੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦਾ 21 ਜਨਵਰੀ ਨੂੰ ਜਨਮਦਿਨ ਹੁੰਦਾ ਹੈ। ਜਨਮਦਿਨ ਮੌਕੇ ’ਤੇ ਉਨ੍ਹਾਂ ਦੀ ਭੈਣ Shweta Singh Kirti ਨੇ ਵਿਦਿਆਰਥੀਆਂ ਲਈ Scholarship ਦਾ ਐਲਾਨ ਕੀਤਾ ਹੈ।


Shweta Singh Kirti ਨੇ ਇਹ Scholarship ਉਨ੍ਹਾਂ ਵਿਦਿਆਰਥੀਆਂ ਲਈ ਐਲਾਨ ਕੀਤੀ ਹੈ ਜੋ ਅਮਰੀਕਾ ਦੇ ਬਰਕਲੇ ’ਚ Astrophysics (ਖਗੋਲ ਵਿਗਿਆਨ) ਦੀ ਪੜ੍ਹਾਈ ਕਰਨਾ ਚਾਹੁੰਦੇ ਹਨ। ਇਸ ਗੱਲ ਦੀ ਜਾਣਕਾਰੀ Shweta Singh Kirti ਨੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੇ 35ਵੇਂ ਜਨਮ ਦਿਨ ’ਤੇ ਦਿੱਤੀ ਹੈ। ਉਨ੍ਹਾਂ ਨੇ ਮਰਹੂਮ ਅਭਿਨੇਤਾ ਲਈ ਸੋਸ਼ਲ ਮੀਡੀਆ ’ਤੇ ਲੰਬਾ-ਚੌੜਾ ਪੋਸਟ ਲਿਖਦੇ ਹੋਏ ਦੱਸਿਆ ਕਿ ਉਹ Astrophysics ਦੇ ਵਿਦਿਆਰਥੀਆਂ ਲਈ 35,000 ਅਮਰੀਕੀ ਡਾਲਰ ਭਾਵ 25.5 ਲੱਖ ਰੁਪਏ ਦੀ ਇਕ Scholarship ਸ਼ੁਰੂ ਕਰ ਰਹੀ ਹੈ।


Shweta Singh Kirti ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਭਰਾ ਸੁਸ਼ਾਂਤ ਸਿੰਘ ਰਾਜਪੁਤ ਦੀ ਸੋਸ਼ਲ ਮੀਡੀਆ ਪੋਸਟ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਪੋਸਟ ਨਾਲ ਉਨ੍ਹਾਂ ਨੇ ਲਿਖਿਆ, ‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਰਾ ਦੇ 35ਵੇਂ ਜਨਮਦਿਨ ’ਤੇ, ਉਨ੍ਹਾਂ ਨੇ ਇਕ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਇਕ ਕਦਮ ਚੁੱਕਿਆ ਗਿਆ ਹੈ। ਅਮਰੀਕਾ ਦੇ ਬਰਕਲੇ ’ਚ 35,000 ਡਾਲਰ ਦਾ ਸੁਸ਼ਾਂਤ ਸਿੰਘ ਰਾਜਪੂਤ Memorial Fund ਸਥਾਪਤ ਕੀਤਾ ਗਿਆ ਹੈ। ਜੋ ਕੋਈ ਵੀ ਅਮਰੀਕਾ ਬਰਕਲੇ ’ਚ Astrophysics ਨੂੰ ਅੱਗੇ ਵਧਾਉਣ ’ਚ ਰੂਚੀ ਰੱਖਦੀ ਹੈ, ਉਹ ਇਸ ਫੰਡ ਲਈ ਅਪਲਾਈ ਕਰ ਸਕਦਾ ਹੈ। Happy birthday ਮੇਰੇ ਛੋਟੇ ਭਰਾ, ਮੈਨੂੰ ਉਮੀਦ ਹੈ ਕਿ ਤੁਸੀਂ ਹਮੇਸ਼ਾ ਜਿੱਥੇ ਵੀ ਰਹੋ ਖੁਸ਼ ਰਹੋ! ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’


ਦੱਸਣਯੋਗ ਹੈ ਕਿ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ 14 ਜੂਨ 2020 ਨੂੰ ਬਾਂਦਰਾ ਸਥਿਤ ਉਨ੍ਹਾਂ ਦੇ ਘਰ ’ਚ ਮਿਲੀ ਸੀ। ਉਨ੍ਹਾਂ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਦੀ ਜਾਂਚ ਹੁਣ ਤਕ ਜਾਰੀ ਹੈ।

Posted By: Rajnish Kaur