ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਦੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ ਅੱਜ ਪੂਰਾ ਦੋ ਮਹੀਨੇ ਹੋ ਚੁੱਕੇ ਹਨ। ਅੱਜ ਵੀ ਸੁਸ਼ਾਂਤ ਦਾ ਪਰਿਵਾਰ ਤੇ ਫੈਨਜ਼ ਇਸ ਸਦਮੇ ਤੋਂ ਉਭਰ ਨਹੀਂ ਸਕੇ। ਸੁਸ਼ਾਂਤ ਹਰ ਖੇਤਰ 'ਚ ਬਿਹਤਰ ਸਨ। ਸੁਸ਼ਾਂਤ ਦੇ ਦੇਹਾਂਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹ 14 ਜੂਨ ਨੂੰ ਆਪਣੇ ਮੁੰਬਈ ਦੇ ਬਾਂਦਰਾ ਸਥਿਤ ਅਪਾਰਟਮੈਂਟ 'ਚ ਮ੍ਰਿਤਕ ਮਿਲੇ ਸਨ। ਇਸ ਕੇਸ 'ਚ ਹੁਣ ਤਕ ਨਵੇਂ ਖੁਲਾਸੇ ਹੁੰਦੇ ਨਜ਼ਰ ਆ ਰਹੇ ਹਨ। ਉੱਥੇ ਹੀ ਸੁਸ਼ਾਂਤ ਨਾਲ ਜੁੜੇ ਕਈ ਲੋਕ ਵੀ ਹੁਣ ਸਾਹਮਣੇ ਆ ਕੇ ਖੁੱਲ੍ਹ ਕੇ ਆਪਣੀ ਗੱਲ ਰੱਖ ਰਹੇ ਹਨ। ਇਸ ਕੇਸ ਦੀ ਮੁੱਖ ਦੋਸ਼ੀ ਰਿਆ ਚੱਕਰਵਰਤੀ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ। ਉੱਥੇ ਹੀ ਹੁਣ ਸੁਸ਼ਾਂਤ ਦਾ ਪਰਿਵਾਰ ਵੀ ਸਾਹਮਣੇ ਆ ਰਿਹਾ ਹੈ। ਇਸ ਦੌਰਾਨ ਸੁਸ਼ਾਂਤ ਸਿੰਘ ਦੀ ਡਾਇਰੀ ਦੇ ਕੁਝ ਪੰਨੇ ਸਾਹਮਣੇ ਆਏ ਹਨ। ਇਨ੍ਹਾਂ ਪੰਨਿਆਂ 'ਚ ਖ਼ੁਦ ਉਨ੍ਹਾਂ ਨੇ 2020 ਨੂੰ ਲੈ ਕੇ ਆਪਣੀ ਵੱਡੀ ਪਲਾਨਿੰਗ ਬਾਰੇ ਲਿਖਿਆ ਸੀ।

Times Now ਦੀ ਰਿਪੋਰਟ ਅਨੁਸਾਰ ਚੈਨਲ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਡਾਇਰੀ ਦੇ ਕੁਝ ਪੰਨੇ ਮਿਲੇ ਹਨ। ਇਨ੍ਹਾਂ ਪੇਜਾਂ 'ਚ ਉਨ੍ਹਾਂ ਨੇ ਆਪਣੇ ਇਸ ਸਾਲ ਭਾਵ 2020 ਨੂੰ ਲੈ ਕੇ ਆਪਣੇ ਪਲਾਨ ਨੂੰ ਲਿਖਿਆ ਹੈ। ਉਹ 2020 'ਚ ਹਾਲੀਵੁੱਡ ਡੈਬਿਊ ਨੂੰ ਲੈ ਕੇ ਆਪਣੀ ਫਿਲਮ ਪ੍ਰੋਡਕਸ਼ਨ ਕੰਪਨੀ ਖੋਲ੍ਹਣ ਤਕ ਜਿਹੇ ਕਈ ਸਾਰੇ ਪਲਾਨ ਕਰ ਚੁੱਕੇ ਸਨ। ਇਹ ਸਾਰੀਆਂ ਗੱਲਾਂ ਉਨ੍ਹਾਂ ਨੇ ਆਪਣੀ ਡਾਇਰੀ 'ਚ ਬਹੁਤ ਲੜੀਬੱਧ ਤਰੀਕੇ ਨਾਲ ਲਿਖਿਆ ਹੋਇਆ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਇਸ ਪੂਰੇ ਪਲਾਨ 'ਚ ਕੀਤੇ ਵੀ ਉਨ੍ਹਾਂ ਦੀ ਕਥਿਤ Girlfriend ਰਿਆ ਚੱਕਰਵਰਤੀ ਕੀਤੇ ਵੀ ਸ਼ਾਮਲ ਨਹੀਂ ਸੀ।

ਇਨ੍ਹਾਂ ਚੀਜਾਂ ਤੋਂ ਇਲਾਵਾ ਸੁਸ਼ਾਂਤ ਨੇ ਆਪਣੀ ਡਾਇਰੀ 'ਚ ਕਈ ਚੀਜਾਂ ਨੂੰ ਲੈ ਕੇ ਵੀ ਪਲਾਨਿੰਗ ਕੀਤੀ ਸੀ। ਜਿਸ 'ਚ Income generate ਦੇ ਸਾਧਨ ਜੁਟਾਉਣਾ, ਮਨੀ ਮੈਨੇਜਮੈਂਟ, ਲੀਗਲ ਪੱਖ, ਪਲਾਨਿੰਗ ਤੇ ਰਣਨੀਤੀ ਸ਼ਾਮਲ ਸੀ ਤੇ ਇਸ ਸਭ ਲਈ ਉਹ ਇਕ ਕੋਰ ਟੀਮ ਬਣਾਉਣਾ ਚਾਹੁੰਦੇ ਸਨ। ਇਸ ਪਲਾਨਿੰਗ 'ਚ ਇਕ ਚੀਜ਼ ਸ਼ਾਮਲ ਸੀ ਉਹ ਇਹ ਕਿ ਉਹ Reputation 'ਤੇ ਵੀ ਕੰਮ ਕਰਨਾ ਚਾਹੁੰਦੇ ਸਨ।

ਸੁਸ਼ਾਂਤ ਸਿੰਘ ਦੀ ਇਹ ਗੱਲ ਸਾਰੇ ਜਾਣਦੇ ਸਨ ਕਿ ਉਹ ਆਪਣੀ ਇਮੇਜ ਨੂੰ ਲੈ ਕੇ ਕਾਫੀ ਸੰਜੀਦਾ ਸਨ। ਉਹ ਕਈ ਵਾਰ ਮੀਡੀਆ 'ਚ ਚੱਲ ਰਹੀ ਉਨ੍ਹਾਂ ਦੀ ਨੈਗੇਟਿਵ ਨਿਊਜ਼ ਨੂੰ ਲੈ ਕੇ ਕਾਫੀ ਪਰੇਸ਼ਾਨੀ ਤੋਂ ਗੁਜ਼ਰ ਚੁੱਕੇ ਸਨ।

Posted By: Rajnish Kaur