ਨਵੀਂ ਦਿੱਲੀ, ਨਈਂ ਦੁਨੀਆ : Sushant Rajput Death Case: ਐਕਟਰੈੱਸ ਰੀਆ ਚੱਕਰਵਤੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਨਵੀਂ ਪਟੀਸ਼ਨ ਦਰਜ ਕਰਕੇ Sushant Singh Rajput ਮਾਮਲੇ 'ਚ ਆਪਣੇ ਪੱਖਪਾਤ ਪੂਰਨ ਮੀਡੀਆ ਟ੍ਰਾਇਲ ਦਾ ਦੋਸ਼ ਲਗਾਇਆ ਗਿਆ ਸੀ। ਮਹੱਤਵਪੂਰਨ ਮੁੱਦਿਆਂ 'ਤੇ ਆਪਣੀ ਗੱਲ ਰੱਖਣ ਵਾਲੀ ਬਾਲੀਵੁੱਡ ਐਕਟਰੈੱਸ Swara bhasker ਨੂੰ ਮੀਡੀਆ ਟ੍ਰਾਇਲ ਦੇ ਮਾਮਲਿਆਂ 'ਚ ਰੀਆ ਚੱਕਰਵਤੀ ਨੂੰ ਸਪੋਰਟ ਕਰਨਾ ਭਾਰੀ ਪਿਆ। ਫੈਨਜ਼ ਨੇ ਉਨ੍ਹਾਂ ਨੂੰ ਇਸ ਗੱਲ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਕੀਤਾ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਰੀਆ ਚੱਕਰਵਤੀ 'ਤੇ ਨਿਸ਼ਾਨਾ ਲਗਾਇਆ ਜਾ ਸਕਦਾ ਹੈ। ਸੁਸ਼ਾਂਤ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਵੀ ਰੀਆ ਚੱਕਰਵਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਸੀ। ਮਨੀ ਲਾਂਡਰਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਪਿਛਲੇ ਕਈ ਦਿਨਾਂ ਤੋਂ ਰੀਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਿਹਾ ਹੈ। ਰੀਆ ਚੱਕਰਵਤੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਨਵੀਂ ਪਟੀਸ਼ਨ ਦਰਜ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਮੀਡੀਆ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਦੋਸ਼ੀ ਦੱਸ ਰਿਹਾ ਹੈ ਅਤੇ ਉਨ੍ਹਾਂ ਖ਼ਿਲਾਫ਼ ਪੱਖਪਾਤ ਪੂਰਨ ਮੀਡੀਆ ਟ੍ਰਾਈਲ ਚਲਾਇਆ ਜਾ ਰਿਹਾ ਹੈ।

Swara bhasker ਨੇ ਮੀਡੀਆ ਟ੍ਰਾਈਲ ਦੇ ਮਾਮਲੇ 'ਚ ਰੀਆ ਚੱਕਰਵਤੀ ਦਾ ਸਪੋਰਟ ਕੀਤਾ। ਸਵਰਾ ਭਾਸਕਰ ਨੇ ਆਪਣੇ ਟਵੀਟ 'ਚ ਲਿਖਿਆ, ਰੀਆ ਨੂੰ ਇਕ ਅਜੀਬ ਅਤੇ ਖ਼ਤਰਨਾਕ ਮੀਡੀਆ ਟ੍ਰਾਈਲ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਮੈਂ ਉਮੀਦ ਕਰਦੀ ਹਾਂ ਕਿ ਸੁਪਰੀਮ ਕੋਰਟ ਇਸ ਪਾਸੇ ਧਿਆਨ ਦੇਵੇਗੀ।

ਸਵਰਾ ਭਾਸਕਰ ਨੂੰ ਇਹ ਟਵੀਟ ਕਰਨ ਤੋਂ ਬਾਅਦ ਕਾਫੀ ਟਰੋਲ ਕੀਤਾ ਗਿਆ। ਇਕ ਯੂਜ਼ਰ ਨੇ ਲਿਖਿਆ, ਤੁਹਾਡਾ ਸੰਘਰਸ਼ ਬੇਕਾਰ ਰਿਹਾ। ਇਕ ਐਕਟਰੈੱਸ ਦੇ ਰੂਪ 'ਚ ਤੁਹਾਨੂੰ ਪਿਆਰ ਕਰਨ ਦੀ ਥਾਂ ਲੋਕ ਤੁਹਾਡੇ ਨਾਲ ਨਫ਼ਰਤ ਕਰਦੇ ਹਨ। ਤੁਹਾਨੂੰ ਸਿਰਫ਼ ਤੁਹਾਡੇ ਬਾਲੀਵੁੱਡ ਦੇ ਦੋਸਤ ਹੀ ਪਿਆਰ ਕਰਦੇ ਹਨ। ਇਕ ਯੂਜ਼ਰ ਨੇ ਲਿਖਿਆ, ਸੁਸ਼ਾਂਤ ਸਿੰਘ ਰਾਜਪੂਤ ਦਾ ਸਭ ਕੁਝ ਹੜੱਪ ਲਿਆ ਅਤੇ ਅਸੀਂ ਪੁੱਛਿਆ ਵੀ ਨਹੀਂ, ਮਾਰ ਦਿੱਤਾ ਉਸ ਬੇਚਾਰੇ ਨੂੰ। ਇਕ ਯੂਜ਼ਰ ਨੇ ਲਿਖਿਆ, ਕੀ ਤੁਸੀਂ ਸੁਸ਼ਾਂਤ ਦੇ ਪਰਿਵਾਰ ਦੇ ਦਰਦ ਦੀ ਕਲਪਨਾ ਕਰ ਸਕਦੇ ਹੋ। ਕੀ ਤੁਸੀਂ ਉਨ੍ਹਾਂ ਲੱਖਾਂ ਲੋਕਾਂ ਦੇ ਦਰਦ ਦੀ ਕਲਪਨਾ ਕਰ ਸਕਦੇ ਹੋ, ਜੋ ਸੁਸ਼ਾਂਤ ਨੂੰ ਨਿਆਂ ਦਿਵਾਉਣਾ ਚਾਹੁੰਦੇ ਹਨ। ਇਕ ਯੂਜ਼ਰ ਨੇ ਲਿਖਿਆ, 'ਸ਼ਰਮ ਆਉਣੀ ਚਾਹੀਦੀ ਹੈ..., ਰੀਆ ਦੇ ਸਮਰਥਨ 'ਚ ਉਤਰ ਕੇ ਆ ਗਏ ਓ ਤੁਸੀਂ।'

Posted By: Ramanjit Kaur