ਮੁੰਬਈ, ਪ੍ਰੇਟ : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਮਾਮਲੇ 'ਚ ਡਰੱਗ ਐਂਗਲ ਦੀ ਜਾਂਚ ਲੱਗੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਤੇ ਟੇਲੈਂਟ ਮੈਨੇਜਰ ਜਯਾ ਸਾਹਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਸ਼ਰੂਤੀ ਮੋਦੀ ਪੁੱਛਗਿੱਛ ਲਈ ਐੱਨਸੀਬੀ ਦੇ ਦਫ਼ਤਰ ਪੁੱਜੀ ਗਈ ਹੈ। ਜਾਣਕਾਰੀ ਮੁਤਾਬਕ ਐੱਨਸੀਬੀ ਦੀ ਐੱਸਆਈਟੀ ਟੀਮ ਦਾ ਇਕ ਮੈਂਬਰ ਕੋਰੋਨਾ ਸੰਕ੍ਮਿਤ ਹੋਣ ਤੋਂ ਬਾਅਦ ਸ਼ਰੂਤੀ ਮੋਦੀ ਨੂੰ ਵਾਪਸ ਭੇਜਿਆ। ਇਨ੍ਹਾਂ ਦੋਵਾਂ ਤੋਂ ਅੱਜ ਪੁੱਛਗਿੱਛ ਕੀਤੀ ਜਾਵੇਗੀ। ਇਸ ਮਾਮਲੇ 'ਚ ਜਾਂਚ ਇੰਨੀ ਅੱਗੇ ਵੱਧ ਚੁੱਕੀ ਹੈ ਕਿ ਹਰ ਦਿਨ ਕੁਝ ਨਵੇਂ ਲੋਕਾਂ ਦੇ ਬਾਰੇ ਸੁਰਾਗ ਮਿਲ ਰਹੇ ਹਨ। ਫਿਲਮ ਇੰਡਸਟਰੀ 'ਚ ਕਈ ਉਭਰਦੇ ਤੇ ਸਥਾਪਿਤ ਅਦਾਕਾਰ-ਅਦਾਕਾਰਾ ਨੇ ਨਿਯਮਿਤ ਡਰੱਗਜ਼ ਲੈਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਬਾਰੇ ਤਸਵੀਰ ਸਾਫ਼ ਕਰਨ ਲਈ ਐੱਨਸੀਬੀ ਨੇ ਸ਼ਰੂਤੀ ਮੋਦੀ ਤੇ ਜਯਾ ਸਾਹਾ ਨੂੰ ਤਲਬ ਕੀਤਾ ਹੈ। ਇਨ੍ਹਾਂ ਦੋਵਾਂ ਤੋਂ ਹੁਣ ਤਕ ਈਡੀ ਤੇ ਸੀਬੀਆਈ ਨੇ ਹੀ ਪੁੱਛਗਿੱਛ ਕੀਤੀ ਹੈ।

ਫਿਲਮ ਉਦਯੋਗ ਨਾਲ ਜੁੜੇ ਲੋਕਾਂ ਨੇ ਮੀਡੀਆ ਨੂੰ ਲਿਖਿਆ ਖੁੱਲ੍ਹ ਪੱਤਰ

ਫਿਲਮ ਉਦਯੋਗ ਨਾਲ ਜੁੜੀਆਂ ਕਈ ਹਸਤੀਆਂ ਨੇ ਰੀਆ ਚੱਕਰਵਰਤੀ ਦੇ ਮਾਮਲੇ 'ਚ ਹੋ ਰਹੀ ਮੀਡੀਆ ਕਵਰੇਜ ਨੂੰ ਲੈ ਕੇ ਇੰਤਰਾਜ ਜਤਾਇਆ ਹੈ। ਸੋਨਮ ਕਪੂਰ, ਮੀਰਾ ਨਾਇਰ ਤੇ ਅਨੁਰਾਗ ਕਸ਼ਅਪ ਸਣੇ ਲਗਪਗ ਦੋ ਹਜ਼ਾਰ ਲੋਕਾਂ ਨੇ ਦਸਤਖ਼ਤ ਨਾਲ ਜਾਰੀ ਖੁੱਲ੍ਹੇ ਪੱਤਰ 'ਚ ਮੀਡੀਆ ਦੀ ਭੂਮਿਕਾ 'ਤੇ ਸਵਾਲ ਖੜਾ ਕੀਤਾ ਗਿਆ ਹੈ।

17 ਤਕ ਐੱਨਸੀਬੀ ਦੇ ਹਵਾਲੇ ਕ੍ਰਿਸ ਕੋਸਟਾ

ਐੱਨਸੀਬੀ ਦੀ ਇਕ ਹੋਰ ਟੀਮ ਨੇ ਗੋਆ 'ਚ ਛਾਪਾ ਮਾਰ ਕੇ ਕ੍ਰਿਸ ਕੋਸਟਾ ਨੂੰ ਦਬੋਚਿਆ। ਮੁੰਬਈ ਲਿਆ ਕੇ ਉਸ ਦੀ ਵੀਡੀਓ ਕਾਨਫਰੰਸ ਰਾਹੀਂ ਕੋਰਟ 'ਚ ਪੇਸ਼ੀ ਕਰਵਾਈ ਗਈ। ਉਸ ਨੂੰ 17 ਤਕ ਐੱਨਸੀਬੀ ਦੇ ਹਵਾਲੇ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਐੱਨਸੀਬੀ ਇਸ ਮਾਮਲੇ 'ਚ ਹੁਣ ਤਕ 18 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

Posted By: Ravneet Kaur