ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁਡ ਅਦਾਕਾਰ ਰਣਬੀਰ ਕਪੂਰ ਨੇ ਹਾਲ ਹੀ ’ਚ ਕੋਰੋਨਾ ਨੂੰ ਮਾਤ ਦਿੱਤੀ ਹੈ। ਇਸੇ ਦੌਰਾਨ ਉਨ੍ਹਾਂ ਨੂੰ ਮਾਂ ਨੀਤੂ ਕਪੀਰ ਦੇ ਨਾਲ ਇਕ ਕਲੀਨਿਕ ਦੇ ਬਾਹਰ ਦੇਖਿਆ ਗਿਆ ਸੀ, ਜਿਥੇ ਉਹ ਪੈਪਰਾਜੀ ਨੂੰ ਦੇਖ ਹੈਰਾਨ ਹੋ ਗਏ। ਗੱਡੀ ’ਚੋਂ ਉਤਰਦਿਆਂ ਉਨ੍ਹਾਂ ਫੋਟੋਗ੍ਰਾਫਰਜ਼ ਨੂੰ ਲਾਕਡਾਊਨ ਸਬੰਧੀ ਕੁਝ ਸਵਾਲ ਵੀ ਕੀਤੇ ਸੀ।


ਅਦਾਕਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਰਣਬੀਰ ਪੈਪਰਾਜੀ ਤੋਂ ਸਵਾਲ ਕਰਦੇ ਨਜ਼ਰ ਆ ਰਹੇ ਹਨ ਕਿ ਕੀ ਤੁਹਾਡਾ ਲਾਕਡਾਊਨ ਨਹੀਂ?’ ਇਹ ਕਹਿ ਕੇ ਰਣਬੀਰ ਕਲੀਨਿਕ ਦੇ ਅੰਦਰ ਚਲੇ ਜਾਂਦੇ ਹਨ। ਇਸ ਮੌਕੇ ਉਨ੍ਹਾਂ ਦੀ ਮਾਂ ਨੀਤੂ ਕਪੂਰ ਵੀ Îਉਨ੍ਹਾਂ ਦੇ ਨਾਲ ਸੀ ਹਾਲਾਂਕਿ ਉਹ ਵੀਡੀਓ ’ਚ ਕਿਤੇ ਨਜ਼ਰ ਨਹੀਂ ਆ ਰਹੀ।ਇਸ ਵੀਡੀਓ ’ਚ ਰਣਬੀਰ ਕਪੂਰ ਕੈਜ਼ੁਅਲ ਲੁੱਕ ’ਚ ਨਜ਼ਰ ਆ ਰਹੇ ਹਨ, ਵੀਡੀਓ ’ਚ ਅਦਾਕਾਰ ਨੇ ਗ੍ਰੇ ਰੰਗ ਦੀ ਸਵੈਟਸ਼ਰਟ, ਕਾਰਗੋ ਪੈਂਟ ਦੇ ਨਾਲ ਸਟਾਈਲਿਸ਼ ਟੋਪੀ ਪਾਈ ਹੋਈ ਹੈ। ਇਸ ਵੀਡੀਓ ਨੂੰ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਅਧਿਕਾਰਕ ਇੰਸਟਾ ਅਕਾਉਂਟ ’ਤੇ ਸਾਂਝਾ ਕੀਤਾ ਹੈ।

ਰਣਬੀਰ ਕਪੂਰ ਜਲਦੀ ਹੀ ਅਯਾਨ ਮੁਖਰਜੀ ਦੀ ਫ਼ਿਲਮ ਬ੍ਰਹਮਾਸਤਰ ’ਚ ਆਪਣੀ ਗ੍ਰਲਫ੍ਰੈਂਡ ਆਲੀਆ ਭੱਟ ਨਾਲ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ ਉਹ ਪਹਿਲੀ ਵਾਰ ਇਕੱਠੇ ਸਕ੍ਰੀਨ ਸਾਂਝੀ ਕਰਨਗੇ। ਫ਼ਿਲਮ ’ਚ ਇਨ੍ਹਾਂ ਤੋਂ ਇਲਾਵਾ ਹੋਰ ਕਈ ਬਾਲੀਵੁਡ ਸਟਾਰਜ਼ ਦਿਖਾਈ ਦੇਣਗੇ। ਪਹਿਲਾਂ ਇਸ ਫ਼ਿਲਮ ਨੂੰ ਸਾਲ 2020 ’ਚ ਕ੍ਰਿਸਮਸ ’ਤੇ ਰਿਲੀਜ਼ ਕੀਤਾ ਜਾਣਾ ਸੀ ਪਰ ਕੋਰੋਨਾ ਮਹਾਮਾਰੀ ਦੇ ਚੱਲਦੇ ਕੰਮ ਰੋਕ ਦਿੱਤਾ ਗਿਆ ਤੇ ਹੁਣ ਇਸ ਸਾਲ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।

Posted By: Sunil Thapa