Suresh Raina ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਇੰਡਸਟਰੀ ਦੇ ਮੰਨੇ-ਪ੍ਰਮੰਨੇ ਸਟਾਰ ਹਨ। ਸ਼ਾਹਿਦ ਜੋ ਵੀ ਕਿਰਦਾਰ ਨਿਭਾਅ ਰਹੇ ਉਹ ਪੂਰੀ ਤਰ੍ਹਾਂ ਨਾਲ ਉਸ 'ਚ ਹੀ ਲੱਗੇ ਜਾਂਦੇ ਹਨ। ਉਹ ਐਕਟਿੰਗ ਦੇ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਹੈ। ਸ਼ਾਹਿਦ ਇਨ੍ਹੀਂ ਦਿਨੀਂ ਸ਼ਾਹਿਦ ਆਪਣੀ ਆਗਾਮੀ ਫ਼ਿਲਮੀ 'ਜਰਸੀ' ਦੀ ਸ਼ੂਟਿੰਗ 'ਚ ਬਿਜ਼ੀ ਹੈ।ਲ ਇਸ ਫ਼ਿਲਮ 'ਚ ਉਹ ਇਕ ਕ੍ਰਿਕਟਰ ਦੀ ਊਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਸ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ। ਸ਼ਾਹਿਦ ਇਸ ਫ਼ਿਲਮ ਨਾਲ ਜੁੜੀ ਅਪਡੇਟ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹਨ। ਇਸ ਵਿਚਕਾਰ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਦੇਖ ਕੇ ਟੀਮ ਇੰਡੀਆ ਕ੍ਰਿਕਟਰ ਸੁਰੇਸ਼ ਰੈਨਾ ਵੀ ਆਪਣਾ ਰਿਐਕਸ਼ਨ ਦਿੱਤਾ ਹੈ।


ਐਕਟਰ ਸ਼ਾਹਿਦ ਕਪੂਰ ਆਪਣੇ ਇੰਸਟਾਗ੍ਰਾਮ 'ਤੇ ਜੋ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿਚ ਉਹ ਇਕ ਪ੍ਰੋਫੈਸ਼ਨਲ ਕ੍ਰਿਕਟਰ ਦੀ ਤਰ੍ਹਾਂ ਸ਼ਾਟ ਲਗਾਉਂਦੇ ਦਿਖ ਰਹੇ ਹਨ। ਨਾਲ ਹੀ ਸ਼ਾਹਿਦ ਵੀਡੀਓ 'ਚ ਪੂਰੀ ਕ੍ਰਿਕਟ ਕਿੱਟ ਦੇ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹੈਲਮੇਟ, ਗਲਵਜ਼, ਲੇਗਪੈਡਜ਼ ਦੇ ਨਾਲ ਉਹ ਪ੍ਰਾਪਰ ਕ੍ਰਿਕਟ ਕਿੱਟ 'ਚ ਦਿਖੇ ਤੇ ਕਵਰ ਸ਼ਾਟ ਲਗਾਇਆ। ਸ਼ਾਹਿਦ ਦੇ ਇਸ ਸ਼ਾਨਦਾਰ ਸ਼ਾਟ ਤੋਂ ਦੇਖ ਕੇ ਟੀਮ ਇੰਡੀਆ ਕ੍ਰਿਕਟਰ ਸੁਰੇਸ਼ ਰੈਨਾ ਵੀ ਕਾਫ਼ੀ ਪ੍ਰਭਾਵਿਤ ਹੋਏ ਹਨ। ਸੁਰੇਸ਼ ਰੈਨਾ ਨੇ ਸ਼ਾਹਿਦ ਕਪੂਰ ਦੀ ਇਸ ਵੀਡੀਓ 'ਤੇ ਕੁਮੈਂਟ ਕੀਤਾ। ਉਨ੍ਹਾਂ ਨੇ ਲਿਖਿਆ ਵਧੀਆ ਕਵਰ ਡ੍ਰਾਈਵ ਹੈ ਦੋਸਤ ਤੇ ਤੁਹਾਡੇ ਹੈਡ ਦੀ ਪੁਜੀਸ਼ਨ ਵੀ ਇਕਦਮ ਸਹੀ ਹੈ। ਸ਼ੁੱਭਕਾਮਨਾਵਾਂ।

ਤੁਹਾਨੂੰ ਦੱਸ ਦਈਏ ਕਿ ਸ਼ਾਹਿਦ ਦੀ ਫ਼ਿਲਮ 'ਜਰਸੀ' ਤੇਲੁਗੂ ਹਿੱਟ ਫਿਲਮ ਦਾ ਹਿੰਦੀ ਰੀਮੇਕ ਹੈ। ਸ਼ਾਹਿਦ ਜਰਸੀ ਤੋਂ ਪਹਿਲਾਂ ਵੀ ਸਾਊਥ ਰੀਮੇਕ 'ਕਬੀਰ ਸਿੰਘ' 'ਚ ਕੰਮ ਕਰ ਚੁੱਕੇ ਹਨ। ਇਹ ਫਿਲਮ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਿਤ ਹੋਈ ਸੀ। ਜਰਸੀ ਦੀ ਗੱਲ ਕਰੀਏ ਤਾਂ ਉਹ ਇਸ 'ਚ ਇਕ ਇਸ ਤਰ੍ਹਾਂ ਦਾ ਕ੍ਰਿਕਟਰ ਦੀ ਭੂਮਿਕਾ 'ਚ ਹੈ ਜੋ ਕਾਬਲ ਹੋਣ ਦੇ ਬਾਵਜੂਦ ਵੀ ਇੰਡੀਅਨ ਟੀਮ 'ਚ ਜਗ੍ਹਾ ਨਹੀਂ ਬਣਾ ਪਾਇਆ। ਸ਼ਾਹਿਦ ਦੇ ਨਾਲ ਇਸ ਫ਼ਿਲਮ 'ਚ ਮੁਣਾਲ ਠਾਕੁਰ ਲੀਡ ਰੋਲ 'ਚ ਨਜ਼ਰ ਆ ਰਹੀ ਹੈ।

Posted By: Sarabjeet Kaur