ਨਵੀਂ ਦਿੱਲੀ, ਜੇਐੱਨਐੱਨ : ਕੇਬੀਸੀ-14 ਦੇ ਮੰਚ ’ਤੇ ਵੀਰਵਾਰ ਨੂੰ ਤਿੰਨ ਮੁਕਾਬਲੇਬਾਜ਼ ਹੌਟਸੀਟ ’ਤੇ ਬੈਠੇ। ਸਭ ਤੋਂ ਪਹਿਲੇ ਰੋਲਓਵਰ ਖਿਡਾਰੀ ਸੂਰਜ ਨਾਇਰ ਨੇ ਅਮਿਤਾਭ ਬੱਚਨ ਦੇ ਸਵਾਲਾਂ ਦੇ ਜਵਾਬ ਦਿੱਤੇ। ਨਵੀਂ ਦਿੱਲੀ ਦੇ ਸੂਰਜ ਨਾਇਰ ਨੇ 25 ਲੱਖ ਦੇ ਪੜਾਅ ਤਕ ਚੰਗਾ ਖੇਡਿਆ ਪਰ ਉਹ ਅੱਗੇ ਦਾ ਸਫ਼ਰ ਤੈਅ ਨਹੀਂ ਕਰ ਸਕਿਆ। ਕੇਬੀਸੀ ਦੇ ਇਸ ਐਪੀਸੋਡ ਵਿਚ ਸਭ ਤੋਂ ਦਿਲਚਸਪ ਸਵਾਲ ਕਾਮਦੇਵ ਨਾਲ ਜੁੜਿਆ ਹੋਇਆ ਸੀ।

ਸੰਸਕਿ੍ਰਤ ਨਾਲ ਜੁੜੇ ਇਸ ਸਵਾਲ ’ਤੇ ਕੀਤਾ Quit

ਸੂਰਜ ਨਾਇਰ ਬਾਰੇ ਗੱਲ ਕਰਦਿਆਂ ਅਮਿਤਾਭ ਬੱਚਨ ਨੇ ਕਿਹਾ ਕਿ ਉਹ ਆਈਟੀ ਪ੍ਰੋਫੈਸ਼ਨਲ ਹੈ। ਇਕ ਸਮਾਂ ਸੀ ਜਦੋਂ ਸੂਰਜ ਦੁਕਾਨਾਂ ਦੇ ਬਾਹਰ ਖੜ੍ਹਾ ਹੋ ਕੇ ਕੇਬੀਸੀ ’ਚ ਦੂਜਿਆਂ ਨੂੰ ਖੇਡਦਾ ਦੇਖਦਾ ਸੀ ਅਤੇ ਅੱਜ ਉਹ ਦਿਨ ਹੈ, ਜਦੋਂ ਲੋਕ ਉਸ ਨੂੰ ਦੇਖਣ ਲਈ ਦੁਕਾਨਾਂ ਦੇ ਬਾਹਰ ਇਕੱਠੇ ਹੋਏ ਹਨ। ਸੂਰਜ ਨੇ 13 ਸਵਾਲਾਂ ਦੇ ਸਹੀ ਜਵਾਬ ਦੇ ਕੇ ਆਪਣੇ ਖਾਤੇ ਵਿਚ 25 ਲੱਖ ਰੁਪਏ ਜਮ੍ਹਾ ਕਰਵਾਏ ਪਰ ਬਿੱਗ ਬੀ ਦੇ 50 ਲੱਖ ਰੁਪਏ ਦੇ 14ਵੇਂ ਸਵਾਲ ’ਤੇ ਉਸ ਦੀਆਂ ਸਾਰੀਆਂ ਲਾਈਫਲਾਈਨਾਂ ਵੀ ਖ਼ਤਮ ਹੋ ਗਈਆਂ ਸਨ ਅਤੇ ਸੂਰਜ ਇਸ ਸਵਾਲ ਨੂੰ ਲੈ ਕੇ ਬਹੁਤ ਉਲਝਣ ਵਿਚ ਸੀ, ਇਸ ਲਈ ਉਸ ਨੇ ਸ਼ੋਅ ਨੂੰ ਕੁਇਟ ਕਰ ਦਿੱਤਾ। ਸੰਸਕਿ੍ਰਤ ਨਾਲ ਸਬੰਧਤ 50 ਲੱਖ ਰੁਪਏ ਦਾ ਸਵਾਲ ਇਹ ਸੀ ਸਵਾਲ :

ਜੋ ਉੱਤਰ ਤੇ ਦੱਖਣ ਭਾਰਤ ਦੀਆਂ ਸ਼ੈਲੀਆਂ ਨੂੰ ਮਿਲਾਉਂਦੀ ਹੈ, ‘ਵੇਸਰ’ ਵਾਸਤੂ ਕਲਾ ਸ਼ੈਲੀ ਦਾ ਨਾਂ ਕਿਸ ਜਾਨਵਰ ਲਈ ਸੰਸਕਿ੍ਰਤ ਸ਼ਬਦ ਤੋਂ ਆਉਂਦਾ ਹੈ?

ਏ. ਗਾਂ

ਬੀ- ਗਲਿਹਰੀ

ਸੀ - ਖੱਚਰ

ਡੀ- ਭੇਡ

ਸਹੀ ਉੱਤਰ- ਖੱਚਰ।

ਕਾਮਦੇਵ ਦੇ ਸਵਾਲ ’ਤੇ ਅਟਕਿਆ ਅਨਿਕੇਤ ਪਾਟਿਲ

ਸੂਰਜ ਨਾਇਰ ਤੋਂ ਬਾਅਦ ਅਨਿਕੇਤ ਪਾਟਿਲ ਹੌਟਸੀਟ ’ਤੇ ਬੈਠੇ। ਹਾਲਾਂਕਿ ਉਹ ਖੇਡ ’ਚ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਅਨਿਕੇਤ ਨੇ ਦੋ ਲਾਈਫ ਲਾਈਨਾਂ ਦੀ ਵਰਤੋਂ ਕਰ ਕੇ 40 ਹਜ਼ਾਰ ਰੁਪਏ ਜਿੱਤੇ। ਇਸ ਤੋਂ ਬਾਅਦ ਬਿੱਗ ਬੀ ਨੇ ਉਨ੍ਹਾਂ ਨੂੰ 80 ਹਜਾਰ ਰੁਪਏ ਲਈ ਅੱਠਵਾਂ ਸਵਾਲ ਪੁੱਛਿਆ, ਜੋ ਕਾਮਦੇਵ ਨਾਲ ਸਬੰਧਤ ਸੀ। ਇਸ ਸਵਾਲ ਲਈ ਅਨਿਕੇਤ ਨੇ ਆਪਣੀ ਆਖ਼ਰੀ ਬਚੀ ਹੋਈ ਲਾਈਫਲਾਈਨ ਵੀਡੀਓ ਕਾਲ ਏ ਫਰੈਂਡ ਦੀ ਵਰਤੋਂ ਕੀਤੀ ਪਰ ਉਸ ਦੇ ਦੋਸਤ ਨੂੰ ਵੀ ਸਹੀ ਜਵਾਬ ਨਹੀਂ ਪਤਾ ਸੀ।

ਇਹ ਸੀ 80 ਹਜ਼ਾਰ ਦਾ ਸਵਾਲ

ਇਨ੍ਹਾਂ ਵਿੱਚੋਂ ਕਿਹੜੇ ਹਿੰਦੂ ਦੇਵਤਾ ਕੋਲ ਗੰਨੇ ਦਾ ਬਣਿਆ ਤੀਰਕਮਾਨ ਅਤੇ ਫੁੱਲਾਂ ਦੇ ਤੀਰ ਸਨ?

ਏ - ਕਾਮਦੇਵ

ਬੀ - ਭਗਵਾਨ ਗਣੇਸ਼

ਸੀ - ਵਾਯੂਦੇਵ

ਡੀ - ਵਰੁਣ ਦੇਵ

ਅਨਿਕੇਤ ਨੇ ਇਸ ਸਵਾਲ ਦਾ ਜਵਾਬ ‘ਆਪਸ਼ਨ-ਸੀ’ ਚੁਣਦਿਆਂ ਲਾਕ ਕਰ ਦਿੱਤਾ, ਜੋ ਗ਼ਲਤ ਨਿਕਲਿਆ। ਸਹੀ ਜਵਾਬ ਆਪਸ਼ਨ-ਏ ਕਾਮਦੇਵ ਸੀ।

Posted By: Harjinder Sodhi