ਸੁਪਰਸਟਾਰ ਆਮਿਰ ਖ਼ਾਨ ਦੀ ਬੇਟੀ ਈਰਾ ਖ਼ਾਨ ਨੇ ਹਾਲ ਹੀ ਵਿਚ ਥੀਏਟਰ ਪ੍ਰੋਡਕਸ਼ਨ 'ਯੂਰੀਪਾਈਡਸ ਮੇਦੀਆ' ਤੋਂ ਨਿਰਦੇਸ਼ਨ ਦੇ ਖੇਤਰ ਵਿਚ ਕਦਮ ਰੱਖਿਆ ਹੈ। ਮੁੰਬਈ ਵਿਚ ਇਸ ਲਈ ਪਹਿਲੇ ਸ਼ੋਅ ਵਿਚ ਕਈ ਸੈਲੀਬਿ੍ਟੀਜ਼ ਮੌਜੂਦ ਰਹੀਆਂ। ਇਸ ਨੂੰ ਲੈ ਕੇ ਆਮਿਰ ਖ਼ਾਨ ਵੀ ਕਾਫ਼ੀ ਉਤਸ਼ਾਹਿਤ ਹਨ। ਧੀ ਦੀ ਹੌਸਲਾ-ਅਫਜ਼ਾਈ ਕਰਨ ਲਈ ਉਨ੍ਹਾਂ ਉਸ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਨਿਰਦੇਸ਼ਨ ਨੂੰ ਲੈ ਕੇ ਇਕ ਇੰਟਰਵਿਊ ਵਿਚ ਈਰਾ ਨੇ ਕਿਹਾ ਸੀ ਕਿ ਇਸ ਵਿਚ ਕੋਈ ਖ਼ਾਸ ਵਜ੍ਹਾ ਨਹੀਂ ਹੈ ਕਿ ਮੈਂ ਆਪਣੇ ਪਹਿਲੇ ਨਿਰਦੇਸ਼ਨ ਲਈ ਫਿਲਮਾਂ ਨਹੀਂ ਕੀਤੀਆਂ, ਬਲਕਿ ਥੀਏਟਰ ਨੂੰ ਚੁਣਿਆ। ਮੈਂ ਆਪਣੇ ਜੀਵਨ ਵਿਚ ਇਨ੍ਹਾਂ ਦੋਵਾਂ ਨੂੰ ਚਾਹੁੰਦੀ ਹਾਂ।' ਇਸ ਪਲੇਅ ਵਿਚ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਤੇ ਐਕਟ੍ਰੈੱਸ ਹੇਜਲ ਕੀਚ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਦੱਸਣਯੋਗ ਹੈ ਕਿ 'ਯੂਰੀਪਾਈਜਡਸ ਮੇਦੀਆ' ਮਦੀਆ ਨਾਂ ਦੀ ਇਕ ਅੌਰਤ ਦੀ ਕਹਾਣੀ ਹੈ, ਜਿਸ ਨੂੰ ਉਸ ਦਾ ਪਤੀ ਜੋਨਸ ਇਕ ਰਾਜਕੁਮਾਰੀ ਲਈ ਛੱਡ ਦਿੰਦਾ ਹੈ। ਇਸ ਦਾ ਬਦਲਾ ਲੈਣ ਲਈ ਮੇਦੀਆ ਰਾਜਕੁਮਾਰੀ ਦੀ ਹੱਤਿਆ ਕਰ ਦਿੰਦੀ ਹੈ। ਇਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਦੀ ਹੈ।