Bigg Boss 16 : ਨਵੀਂ ਦਿੱਲੀ, ਜੇਐਨਐਨ : ਬਿੱਗ ਬੌਸ 16 ਆਪਣੇ 8ਵੇਂ ਹਫ਼ਤੇ 'ਚ ਪਹੁੰਚ ਗਿਆ ਹੈ। ਸ਼ੋਅ ਸਿਰਫ ਕੁਝ ਮਹੀਨਿਆਂ ਦਾ ਮਹਿਮਾਨ ਹੈ। ਅਜਿਹੇ 'ਚ 'ਬਿੱਗ ਬੌਸ' ਦੀ ਸ਼ਾਨ ਨੂੰ ਬਰਕਰਾਰ ਰੱਖਣ ਤੇ ਇਸ ਰਿਐਲਿਟੀ ਸ਼ੋਅ ਨੂੰ ਹੋਰ ਮਨੋਰੰਜਕ ਬਣਾਉਣ ਲਈ ਮੇਕਰਜ਼ ਨਵੇਂ ਤਰੀਕੇ ਅਪਣਾ ਰਹੇ ਹਨ। ਹਾਲ ਹੀ 'ਚ ਖ਼ਬਰ ਆਈ ਸੀ ਕਿ ਸ਼ੋਅ 'ਚ ਕੁਝ ਵਾਈਲਡ ਕਾਰਡ ਐਂਟਰੀ ਹੋਣ ਵਾਲੀ ਹੈ। ਫੈਨਜ਼ ਵੀ ਮੁਕਾਬਲੇਬਾਜ਼ਾਂ ਦੀ ਐਂਟਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਬਿੱਗ ਬੌਸ ਨੇ ਸੁੰਬੁਲ ਤੌਕੀਰ ਦੇ ਕੋ-ਸਟਾਰ ਫਹਿਮਾਨ ਖਾਨ ਨੂੰ ਲੈ ਕੇ ਪ੍ਰੈਂਕ ਕੀਤਾ ਸੀ ਕਿ ਉਹ ਵਾਈਲਡ ਕਾਰਡ ਐਂਟਰੀ ਹੋਣਗੇ, ਪਰ ਬਾਅਦ 'ਚ ਪਤਾ ਲੱਗਾ ਕਿ ਉਹ ਟੀਵੀ ਸ਼ੋਅ 'ਧਰਮਪਤਨੀ' ਦੀ ਪ੍ਰਮੋਸ਼ਨ ਲਈ ਆਏ ਸਨ। ਪਰ ਹੁਣ ਇਕ ਵਾਰ ਫਿਰ ਬਿੱਗ ਬੌਸ ਵਿੱਚ ਵਾਈਲਡ ਕਾਰਡ ਕੰਟੈਸਟੈਂਟ ਦੇ ਆਉਣ ਦੀ ਚਰਚਾ ਤੇਜ਼ ਹੋ ਗਈ ਹੈ।

ਇੰਸਟਾਗ੍ਰਾਮ ਦੀ ਮਸ਼ਹੂਰ ਹਸਤੀ ਸੰਨੀ ਨਾਨਾਸਾਹਿਬ ਵਾਘਚੌਰੇ ਬਿੱਗ ਬੌਸ 16 ਦੇ ਪਹਿਲੇ ਵਾਈਲਡਕਾਰਡ ਕੰਟੈਸਟੈਂਟ ਹੋਣਗੇ। ਵਾਘਚੌਰੇ ਨੂੰ ਪ੍ਰਸ਼ੰਸਕਾਂ 'ਚ 'ਗੋਲਡਨ ਬੁਆਏ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਖ਼ੁਦ ਵੀ ਸੋਸ਼ਲ ਮੀਡੀਆ 'ਤੇ ਇਨ੍ਹਾਂ ਖਬਰਾਂ 'ਤੇ ਮੋਹਰ ਲਾਈ ਹੈ। ਉਨ੍ਹਾਂ ਦੇ ਨਾਲ ਸ਼ੋਅ ਦਾ ਪ੍ਰੋਮੋ ਵੀ ਸ਼ੂਟ ਕੀਤਾ ਗਿਆ ਹੈ। ਅਜਿਹੇ 'ਚ ਪ੍ਰਸ਼ੰਸਕਾਂ ਦੀ ਬਿੱਗ ਬੌਸ ਦੇਖਣ ਦੀ ਦਿਲਚਸਪੀ ਦੁੱਗਣੀ ਹੋ ਸਕਦੀ ਹੈ।

ਕੌਣ ਹਨ ਸੰਨੀ ਨਾਨਾਸਾਹਿਬ ਵਾਘਚੌਰੇ?

ਸੰਨੀ ਵਾਘਚੌਰੇ ਸੋਨਾ ਪਹਿਨ ਕੇ ਸੁਰਖੀਆਂ 'ਚ ਆਏ ਸਨ। ਉਹ ਮੂਲ ਰੂਪ 'ਚ ਪੁਣੇ ਦੇ ਰਹਿਣ ਵਾਲੇ ਹਨ ਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜ਼ਬਸਦਸਤ ਫੈਨ ਫਾਲੋਇੰਗ ਦੇਖਣ ਨੂੰ ਮਿਲਦੀ ਹੈ। GQ ਦੀ ਰਿਪੋਰਟ ਮੁਤਾਬਕ ਸੰਨੀ ਢਾਈ ਤੋਂ ਤਿੰਨ ਕਿਲੋ ਸੋਨਾ ਪਹਿਨਦੇ ਹਨ। ਇਹ ਉਨ੍ਹਾਂ ਦੀ ਪਛਾਣ ਹੈ।

ਐਮਸੀ ਸਟੈਨ ਨਾਲ ਹੈ ਰਹੀ ਸੰਨੀ ਦੀ ਤੁਲਨਾ

ਜਦੋਂ ਤੋਂ ਬਿੱਗ ਬੌਸ 'ਚ ਸੰਨੀ ਵਾਘਚੌਰੇ ਦੀ ਐਂਟਰੀ ਦੀ ਖਬਰ ਨੇ ਸੋਸ਼ਲ ਮੀਡੀਆ 'ਤੇ ਤੂਲ ਫੜਿਆ ਹੈ, ਉਦੋਂ ਤੋਂ ਹੀ ਐਮਸੀ ਸਟੈਨ ਨੂੰ ਲੈ ਕੇ ਚਰਚਾ ਵੀ ਤੇਜ਼ ਹੋ ਗਈ ਹੈ। ਸੰਨੀ ਵਾਘਚੌਰੇ ਅਤੇ ਐਮਸੀ ਸਟੈਨ ਕਰੋੜਾਂ ਦੇ ਗਹਿਣੇ ਪਾਉਣ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਬਿੱਗ ਬੌਸ 'ਚ ਸੰਨੀ ਦੀ ਐਂਟਰੀ ਤੋਂ ਬਾਅਦ ਤੋਂ ਹੀ ਪ੍ਰਸ਼ੰਸਕਾਂ ਨੇ ਟਿੱਪਣੀ ਕੀਤੀ ਹੈ ਕਿ ਸ਼ੋਅ 'ਚ ਵੀ ਉਹ ਆਪਣੀ ਨਿੱਜੀ ਜ਼ਿੰਦਗੀ ਦੀ ਤਰ੍ਹਾਂ ਜਿਊਲਰੀ ਨੂੰ ਫਲਾਂਟ ਕਰਨ ਵਾਲੇ ਹਨ।

ਸੋਨੇ ਤੋਂ ਇਲਾਵਾ ਇਨ੍ਹਾਂ ਚੀਜ਼ਾਂ ਦੇ ਵੀ ਸ਼ੌਕੀਨ

ਸੰਨੀ ਨਾਨਾਸਾਹਿਬ ਨਾ ਸਿਰਫ਼ ਸੋਨੇ ਦੇ ਗਹਿਣੇ ਪਹਿਨਣ ਦੇ ਸ਼ੌਕੀਨ ਹਨ, ਸਗੋਂ ਉਹ ਲਗਜ਼ਰੀ ਲਾਈਫਸਟਾਈਲ ਜਿਊਣ ਦੇ ਵੀ ਸ਼ੌਕੀਨ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਕਈ ਤਸਵੀਰਾਂ ਹਨ, ਜਿਨ੍ਹਾਂ ਦੀ ਕੈਪਸ਼ਨ 'ਚ ਉਨ੍ਹਾਂ ਨੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਦੇ ਆਪਣੇ ਸ਼ੌਕ ਬਾਰੇ ਜਾਣੂ ਕਰਵਾਇਆ ਹੈ।

Posted By: Seema Anand