ਜੇਐੱਨਐੱਨ, ਨਵੀਂ ਦਿੱਲੀ : ਸਨੀ ਲਿਓਨੀ ਅਤੇ ਸੋਨਾਲੀ ਸਹਿਗਲ ਦਾ ਸਪਾਟ ਬੁਆਏ ਕੋਰੋਨਾ ਤੋਂ ਸੰਕ੍ਰਮਿਤ ਪਾਏ ਗਏ ਹਨ। ਇਸਦੇ ਚੱਲਦਿਆਂ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਵਿਕਰਮ ਭੱਟ ਦੀ ਵੈਬ ਸੀਰੀਜ਼ ‘ਅਨਾਮਿਕਾ’ ਦੀ ਸ਼ੂਟਿੰਗ ਰੁਕ ਗਈ ਹੈ। ਦਰਅਸਲ, ਮਹਾਰਾਸ਼ਟਰ ’ਚ ਕੋਰੋਨਾ ਦੀ ਦੂਸਰੀ ਲਹਿਰ ਬਹੁਤ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਇਸਦੇ ਚੱਲਦਿਆਂ ਬਾਲੀਵੁੱਡ ਦੇ ਕਈ ਕਲਾਕਾਰ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ।

ਹੁਣ ਖ਼ਬਰ ਆਈ ਹੈ ਕਿ ਅਨਾਮਿਕਾ ਨਾਲ ਜੁੜੇ ਦੋ ਕਰੂ ਮੈਂਬਰਜ਼ ਵੀ ਕੋਰੋਨਾ ਦੀ ਲਪੇਟ ’ਚ ਆ ਗਏ ਹਨ। ਇਸਦੇ ਚੱਲਦਿਆਂ ਵਿਕਰਮ ਭੱਟ ਨੂੰ ਅਨਾਮਿਕਾ ਦੀ ਸ਼ੂਟਿੰਗ ਰੋਕਣੀ ਪਈ ਹੈ। ਵਿਕਰਮ ਭੱਟ ਸ਼ੂਟਿੰਗ ਦੇ ਦੌਰਾਨ ਸਾਰੀਆਂ ਸਾਵਧਾਨੀਆਂ ਵਰਤ ਰਹੇ ਸਨ। ਇਸ ਵੈਬ ਸੀਰੀਜ਼ ਨੂੰ ਪੂਰਾ ਹੋਣ ’ਚ ਸਿਰਫ਼ 4 ਦਿਨ ਦੀ ਸ਼ੂਟਿੰਗ ਬਾਕੀ ਹੈ। ਹਾਲਾਂਕਿ ਇਸਤੋਂ ਪਹਿਲਾਂ ਹੀ ਕਲਾਕਾਰਾਂ ਨਾਲ ਜੁੜੇ ਸਟਾਫ ਨੂੰ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਪਾਇਆ ਗਿਆ ਹੈ।

ਸਨੀ ਲਿਓਨੀ ਤੇ ਸੋਨਾਲੀ ਸਹਿਗਲ ਨੇ ਵੀ ਆਪਣਾ ਆਰਟੀ-ਪੀਸੀਆਰ ਟੈਸਟ ਕਰਵਾਇਆ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਸਟਾਫ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਹੈ। ਸਨੀ ਲਿਓਨੀ ਅਤੇ ਸੋਨਾਲੀ ਸਹਿਗਲ ਦਾ ਟੈਸਟ ਨੈਗੇਟਿਵ ਆਇਆ ਹੈ। ਇਸ ਬਾਰੇ ਵਿਕਰਮ ਭੱਟ ਨੇ ਈ-ਟਾਈਮਜ਼ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ‘ਜੀ ਹਾਂ, ਇਹ ਗੱਲ ਸਹੀ ਹੈ ਕਿ ਸਨੀ ਲਿਓਨੀ ਅਤੇ ਸੋਨਾਲੀ ਸਹਿਗਲ ਦੇ ਸਟਾਫ ਮੈਂਬਰਜ਼ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ ਅਤੇ ਉਹ ਲੋਕ ਕੁਆਰੰਟਾਈਨ ਹਨ। ਇਸਦੇ ਚੱਲਦਿਆਂ ਮੈਂ ਹਾਲੇ ਸ਼ੂਟ ਨਹੀਂ ਕਰ ਪਾ ਰਿਹਾ ਹਾਂ। ਸਾਨੂੰ ਸ਼ੂਟਿੰਗ ਰੋਕਣੀ ਪਈ ਹੈ।

Posted By: Ramanjit Kaur