ਜੇਐੱਨਐੱਨ, ਨਵੀਂ ਦਿੱਲੀ : ਮਸ਼ਹੂਰ ਕਾਮੇਡੀਅਨ ਸੁਨੀਲ ਗ੍ਰੋਵਰ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹਨ ਤੇ ਅਕਸਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਆਪਣੇ ਫੈਨਜ਼ ਵਿਚਕਾਰ ਕਾਫੀ ਚਰਚਾ 'ਚ ਰਹਿੰਦੇ ਹਨ। ਹੁਣ ਉਨ੍ਹਾਂ ਦਾ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਜਿਸ ਵਿਚ ਉਹ ਰੇਹੜੀ 'ਤੇ ਜੂਸ ਵੇਚਦੇ ਨਜ਼ਰ ਆ ਰਹੇ ਹਨ।

ਸੁਨੀਲ ਗਰੋਵਰ ਨੇ ਇਸ ਫਨੀ ਵੀਡੀਓ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਰੇਹੜੀ 'ਤੇ ਜੂਸ ਦੀ ਮਸ਼ੀਨ 'ਚੋਂ ਜੂਸ ਕੱਢਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਨ੍ਹਾਂ ਦਾ ਕਾਫੀ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸੁਨੀਲ ਓਰੇਂਜ ਨੂੰ ਇਕ ਹੱਥ ਤੋਂ ਦੂਸਰੇ ਹੱਥ 'ਚ ਸੁੱਟ ਕੇ ਕੈਚ ਕਰਦੇ ਹਨ ਜਿਸ ਤੋਂ ਬਾਅਦ ਉਹ ਠੇਲੇ ਦੇ ਮਾਲਕ ਨੂੰ ਓਰੇਂਜ ਛਿੱਲਣ ਦਾ ਸਹੀ ਤਰੀਕਾ ਵੀ ਸਮਝਾਉਂਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਉਨ੍ਹਾਂ ਦੇ ਫੈਨਜ਼ ਜੂਸ ਨੂੰ ਗਿਲਾਸ 'ਚ ਪਾਉਣ ਦੀ ਸਾਈਟਲ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਨਾਲ ਹੀ ਕਮੇਡੀਅਨ ਤੇ ਅਦਾਕਾਰ ਸੁਨੀਲ ਗ੍ਰੋਵਰ ਨੇ ਆਪਣੀ ਇਸ ਵੀਡੀਓ ਨੂੰ ਸ਼ੇਅਰ ਕਰ ਕੇ ਇਕ ਖਾਸ ਕੈਪਸ਼ਨ ਵੀ ਲਿਖੀ ਹੈ। ਉਨ੍ਹਾਂ ਲਿਖਿਆ, 'ਆਪਣੀ ਡਾਰਲਿੰਗ ਨੂੰ ਇਹ ਜੂਸ ਪਿਆਓ।'

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਅਜਿਹਾ ਹੀ ਇਕ ਹੋਰ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿਚ ਉਹ ਛੋਲੇ-ਕੁਲਚੇ ਬਣਾਉਂਦੇ ਨਜ਼ਰ ਆ ਰਹੇ ਹਨ। ਨਾਲ ਹੀ ਉਨ੍ਹਾਂ ਵੀਡੀਓ ਸ਼ੇਅਰ ਕਰ ਕੇ ਕੈਪਸ਼ਨ ਵੀ ਲਿਖੀ, 'ਵੈਲੇਨਟਾਈਨ ਡੇਅ 'ਤੇ ਆਪਣੇ ਪਿਆਰ ਨੂੰ ਛੋਲੇ-ਕੁਲਚੇ ਜ਼ਰੂਰ ਖਵਾਓ।' ਉਨ੍ਹਾਂ ਦੇ ਇਸ ਵੀਡੀਓ 'ਤੇ ਉਨ੍ਹਾਂ ਦੇ ਕਈ ਸਾਥੀ ਕਲਾਕਾਰਾਂ ਨੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।

Posted By: Seema Anand