ਨਵੀਂ ਦਿੱਲੀ, ਜੇਐੱਨਐੱਨ : ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸੁਬਰਮਣੀਅਮ ਸਵਾਮੀ ਨੇ ਮਰਹੂਮ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਦੇ ਸਬੰਧ 'ਚ ਸੰਭਾਵਿਤ ਸੀਬੀਆਈ ਜਾਂਚ ਲਈ ਸਾਰੇ ਜ਼ਰੂਰੀ ਦਸਤਾਵੇਜਾਂ 'ਤੇ ਕਰਵਾਈ ਕਰਨ ਲਈ ਇਕ ਵਕੀ ਦੀ ਨਿਯੁਕਤੀ ਕੀਤੀ ਹੈ। ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਤੋਂ ਬਾਅਦ ਪ੍ਰਸ਼ੰਸਕ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ ਤੇ ਮਰਹੂਮ ਅਭਿਨੇਤਾ ਲਈ ਨਿਆ ਦੀ ਮੰਗ ਕਰ ਰਹੇ ਹਨ।

ਸੁਸ਼ਾਂਤ ਦੀ ਮੌਤ 14 ਜੂਨ ਨੂੰ ਆਤਮ ਹੱਤਿਆ ਕਰਨ ਦੇ ਕਾਰਨ ਹੋਈ ਸੀ। ਉਨ੍ਹਾਂ ਨੂੰ ਆਪਣੇ ਮੁੰਬਈ 'ਚ ਸਥਿਤ ਘਰ 'ਚ ਖੁਦ ਨੂੰ ਲਟਕਾ ਲਿਆ ਸੀ। ਉਦੋਂ ਤੋਂ ਮੁੰਬਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੁਣ ਤਕ ਸੁਸ਼ਾਂਤ ਦੀ ਆਤਮ ਹੱਤਿਆ ਦੇ ਸਬੰਧ 'ਚ 30 ਤੋਂ ਵੱਧ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਹੁਣ ਸੁਬਰਮਣੀਅਮ ਸਵਾਮੀ ਇਕ ਭਾਜਪਾ ਸੰਸਦ ਨੇ ਇਕ ਵਕੀਲ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਦੇ ਸਬੰਧ 'ਚ ਸੰਭਾਵਿਤ ਸੀਬੀਆਈ ਜਾਂਚ ਲਈ ਸਾਰੇ ਜ਼ਰੂਰੀ ਦਸਤਾਵੇਜਾਂ 'ਤੇ ਕਰਵਾਈ ਕਰਨ ਲਈ ਨਿਯੁਕਤ ਕੀਤਾ ਹੈ।


ਆਪਣੇ ਆਧਿਕਾਰਿਕ ਟਵੀਟਰ ਹੈਂਡਲ 'ਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸੁਬਰਮਣੀਅਮ ਸਵਾਮੀ ਨੇ ਟਵੀਟ ਕੀਤਾ. 'ਮੈਂ ਇੱਛਾਕਰਨ ਨੂੰ ਸੰਭਾਵਿਤ ਸੀਬੀਆਈ ਮਾਮਲੇ ਜਾ ਪੀਆਈਐੱਲ ਜਾ ਆਪਰਾਧਿਕ ਸ਼ਿਕਾਇਤ ਮਾਮਲੇ ਲਈ ਸੁਸ਼ਾਂਤ ਸਿੰਘ ਰਾਜਪੂਤ ਕਥਿਤ ਆਤਮ ਹੱਤਿਆ ਮਾਮਲੇ 'ਚ ਕਰਵਾਈ ਕਰਨ ਲਈ ਕਿਹਾ ਹੈ।' ਆਪਣੇ ਟਵੀਟ 'ਚ ਸਵਾਮੀ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਐਡਵੋਕੇਟ ਈਸ਼ਵਰ ਸਿੰਘ ਭੰਡਾਰੀ ਨੂੰ ਮਰਹੂਮ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਦੇ ਸਬੰਧ 'ਚ ਸਾਰੇ ਜ਼ਰੂਰੀ ਦਸਤਾਵੇਜਾਂ 'ਤੇ ਕਰਵਾਈ ਕਰਨ ਲਈ ਕਿਹਾ ਹੈ। ਤਾਂ ਕਿ ਮਾਮਲੇ ਨੂੰ ਸੀਬੀਆਈ ਦੁਆਰਾ ਜਾਂਚ ਦੇ ਯੋਗ ਦੱਸਿਆ ਜਾਵੇ।


ਆਪਣੇ ਟਵੀਟ 'ਚ ਸੁਬਰਮਣੀਅਮ ਸਵਾਮੀ ਨੇ ਜ਼ਿਕਰ ਕੀਤਾ ਕਿ ਵਕੀਲ ਈਸ਼ਵਰ ਸਿੰਘ ਭੰਡਾਰੀ ਸੰਭਾਵਿਤ ਸੀਬੀਆਈ ਮਾਮਲੇ ਜਾਂ ਪੀਆਈਐੱਲ ਜਾਂ ਆਪਰਾਧਿਕ ਸ਼ਿਕਾਇਤ ਮਾਮਲੇ ਲਈ ਉਪਲਬਧ ਸਾਰੇ ਡੇਟਾ ਇਕੱਠੇ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਟਵੀਟਰ 'ਤੇ #CBIForSonOfBihar ਟਰੇਂਡ ਕਰ ਰਿਹਾ ਹੈ। ਟਵੀਟਰ 'ਤੇ Netizens ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਦੇ ਸਬੰਧ 'ਚ ਸੀਬੀਆਈ ਜਾਂਚ ਨੂੰ ਲੈ ਕੇ ਸੁਬਰਮਣੀਅਮ ਸਵਾਮੀ ਦੇ ਕਦਮ ਦੀ ਤਰੀਫ ਕੀਤੀ ਤੇ ਧੰਨਵਾਦ ਵੀ ਕੀਤਾ ਹੈ।

Posted By: Rajnish Kaur