ਪਟਨਾ, ਜੇਐੱਨਐੱਨ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਭੈਣਾਂ ਲਈ ਇਸ ਸਾਲ ਦੀ ਰੱਖੜੀ ਦੁੱਖ ਲੈ ਕੇ ਆਈ ਹੈ। ਹੁਣ ਉਨ੍ਹਾਂ ਦਾ ਉਹ ਭਰਾ ਇਸ ਦੁਨੀਆ ਤੋਂ ਬਹੁਤ ਦੂਰ ਜਾ ਚੁੱਕਾ ਹੈ। ਸੁਸ਼ਾਂਤ ਦੀ ਮੌਤ ਨੇ ਉਨ੍ਹਾਂ ਦੀਆਂ ਤਿੰਨਾਂ ਭੈਣਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਭਰਾ ਲਈ ਨਿਆਂ ਦੀ ਲੜਾਈ ਲੜ ਰਹੀਆਂ ਇਨ੍ਹਾਂ ਭੈਣਾਂ ਨੂੰ ਅਫ਼ਸੋਸ ਹੈ ਕਿ ਅੱਜ ਉਹ ਉਨ੍ਹਾਂ ਨੂੰ ਰੱਖੜੀ ਨਹੀਂ ਬੰਨ੍ਹ ਸਕਣਗੀਆਂ। ਸੁਸ਼ਾਂਤ ਦੀ ਭੈਣ ਸ਼ਵੇਤਾ ਨੇ ਰੱਖੜੀ ਦੇ ਦਿਨ ਉਨ੍ਹਾਂ ਦੀ ਯਾਦ 'ਚ ਇਮੋਸ਼ਨਲ ਟਵੀਟ ਕਰ ਕੇ ਭਰਾ ਨੂੰ ਵਾਪਸ ਆਉਣ ਲਈ ਕਿਹਾ।

ਭੈਣਾਂ ਨੂੰ ਇਸ ਸਾਲ ਰੱਖੜੀ ਨਾ ਬੰਨਣ ਦਾ ਦੁੱਖ

ਸੁਸ਼ਾਂਤ ਸਿੰਘ ਰਾਜਪੂਤ ਦਾ ਬਚਪਨ ਪਟਨਾ 'ਚ ਬੀਤਿਆ। ਉਹ ਤਿੰਨ ਭੈਣਾਂ ਰਾਣੀ ਸਿੰਘ, ਸ਼ਵੇਤਾ ਕ੍ਰਿਰਤੀ ਸਿੰਘ ਤੇ ਮੀਤੂ ਸਿੰਘ ਨਾਲ ਪਟਨਾ 'ਚ ਹੀ ਵੱਡੇ ਹੋਏ ਹਨ। ਭੈਣਾਂ ਦਾ ਵਿਆਹ ਹੋ ਗਿਆ ਹੈ ਤੇ ਸੁਸ਼ਾਂਤ ਬਾਲੀਵੁੱਡ 'ਚ ਸੈਟਲ ਹੋ ਗਿਆ। ਇਸ ਸਾਲ ਰੱਖੜੀ ਨਾ ਬੰਨ੍ਹ ਪਾਉਣ 'ਤੇ ਭੈਣਾਂ ਨੂੰ ਦੁੱਖ ਹੈ।

ਭੈਣ ਸ਼ਵੇਤਾ ਨੇ ਰੱਖੜੀ 'ਤੇ ਸੁਸ਼ਾਂਤ ਦੀ ਯਾਦ 'ਚ ਇਮੋਸ਼ਨਲ ਟਵੀਟ ਕੀਤਾ ਹੈ।

ਉਨ੍ਹਾਂ ਨੇ ਲਿਖਿਆ ਹੈ-'ਲੋਟ ਆਓ ਸੁਸ਼ਾਂਤ ਭੈਆ, ਆਜ ਆਪਕੀ ਬਹੁਤ ਯਾਦ ਆ ਰਹੀ ਹੈ।'

ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਲੜਾਈ 'ਚ ਲੱਗ ਗਈਆਂ ਭੈਣਾਂ

ਸੁਸ਼ਾਂਤ ਦੀ ਭੈਣਾਂ ਹੁਣ ਭਰਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਜਾ ਦਿਵਾਉਣ ਦੀ ਲੜਾਈ 'ਚ ਲੱਗ ਗਈਆਂ ਹਨ। ਭੈਣ ਮੀਤੂ ਸਿੰਘ ਭਰਾ ਦੀ ਮੌਤ ਦੀ ਪੁਲਿਸ ਜਾਂਚ 'ਚ ਮਦਦ ਕਰ ਰਹੀ ਹਾਂ। ਪਟਨਾ ਪੁਲਿਸ ਨੇ ਉਨ੍ਹਾਂ ਦੀ ਭੈਣ ਦਾ ਬਿਆਨ ਦਰਜ ਕਰ ਲਿਆ ਹੈ।

Posted By: Ravneet Kaur