ਜੇਐੱਨਐੱਨ, ਨਵੀਂ ਦਿੱਲੀ : ਐਤਵਾਰ ਨੂੰ ਮੁੰਬਈ 'ਚ ਸਟਾਰ ਸਕ੍ਰੀਨ ਐਵਾਰਡ 2019 ਕਰਵਾਏ ਗਏ ਜਿੱਥੇ ਬਾਲੀਵੁੱਡ ਦੀਆਂ ਕਈ ਫਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ। ਸਾਲ 2019 ਦੀਆਂ ਫਿਲਮਾਂ ਲਈ ਦਿੱਤੇ ਗਏ ਐਵਾਰਜ਼ 'ਚ ਰਣਵੀਰ ਸਿੰਘ ਤੇ ਆਲਿਆ ਭੱਟ ਸਟਾਰਰ ਫਿਲਮ ਗਲੀ ਬੁਆਏ ਨੇ ਆਪਣਾ ਜਲਵਾਬ ਦਿਖਾਇਆ। ਇਸੇ ਫਿਲਮ ਤੋਂ ਸਰਬੋਤਮ ਅਦਾਕਾਰ ਤੇ ਅਦਾਕਾਰਾ ਦੀ ਚੋਣ ਕੀਤੀ ਗਈ ਹੈ।

ਰਣਵੀਰ ਸਿੰਘ ਨੂੰ ਇਕ ਨਹੀਂ ਬਲਕਿ ਦੋ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਰਣਵੀਰ ਸਿੰਘ ਆਪਣੀ ਪਤਨੀ ਦੀਪਿਕਾ ਪਾਦੂਕੋਣ ਨਾਲ ਐਵਾਰਡ ਸੈਰੇਮਨੀ 'ਚ ਪਹੁੰਚੇ ਸਨ। ਉੱਥੇ ਹੀ ਆਯੁਸ਼ਮਾਨ ਖੁਰਾਨਾ ਤੇ ਉਨ੍ਹਾਂ ਦੀ ਫਿਲਮ ਆਰਟੀਕਲ-15 ਨੇ ਵੀ ਕਈ ਐਵਾਰਡ ਜਿੱਤੇ ਹਨ। ਆਲਿਆ ਭੱਟ ਨੂੰ ਬੈਸਟ ਐਕਟ੍ਰੈੱਸ ਦਾ ਐਵਾਰਡ ਮਿਲਿਆ ਹੈ ਜਦਕਿ ਰਣਵੀਰ ਸਿੰਘ ਬੈਸਟਰ ਐਕਟਰ ਚੁਣੇ ਗਏ ਹਨ। ਦੋਵਾਂ ਦੀ ਫਿਲਮ ਗਲੀ ਬੁਆਏ ਨੂੰ ਭਾਰਤ ਵੱਲੋਂ ਆਸਕਰ 'ਚ ਵੀ ਭੇਜਿਆ ਗਿਆ ਸੀ। ਅਜਿਹੇ ਵਿਚ ਕਿਸ ਸਟਾਰ ਨੂੰ ਕਿਹੜਾ ਐਵਾਰਡ ਮਿਲਿਆ ਹੈ...

Star Screen Awards 2019 Winner List :

ਬੈਸਟਰ ਐਕਟਰ- ਰਣਵੀਰ ਸਿੰਘ (ਗਲੀ ਬੁਆਏ)

ਬੈਸਟ ਐਕਟ੍ਰੈੱਸ- ਆਲਿਆ ਭੱਟ (ਗਲੀ ਬੁਆਏ)

ਬੈਸਟ ਡਾਇਰੈਕਟਰ (ਕ੍ਰਿਟਿਕਸ ਚੁਆਇਸ)- ਅਨੁਭਵ ਸਿਨ੍ਹਾ (ਆਰਟੀਕਲ-15)

ਬੈਸਟ ਡਾਇਰੈਕਟਰ- ਜ਼ੋਇਆ ਅਖ਼ਤਰ (ਗਲੀ ਬੁਆਏ)

ਬੈਸਟ ਸਪੋਰਟਿੰਗ ਐਕਟਰ- ਗੁਲਸ਼ਨ ਦੇਵਈਆ (ਮਰਦ ਕੋ ਦਰਦ ਨਹੀਂ ਹੋਤਾ)

ਬੈਸਟ ਸਪੋਰਟਿੰਗ ਐਕਟ੍ਰੈੱਸ- ਕਾਮਿਨੀ ਕੌਸ਼ਲ (ਕਬੀਰ ਸਿੰਘ)

ਬੈਸਟ ਐਕਟਰ (ਕ੍ਰਿਟਿਕ ਚੁਆਇਸ)- ਆਯੁਸ਼ਮਾਨ ਖੁਰਾਨਾ

ਬੈਸਟ ਐਕਟਰ (ਕ੍ਰਿਟਿਕ ਚੁਆਇਸ)- ਭੂਮੀ ਪੇਡਨੇਕਰ ਤੇ ਤਾਪਸੀ ਪੰਨੂ

ਬੈਸਟ ਕੌਮਿਕ ਰੋਲ (ਫੀਮੇਲ)- ਯਾਮੀ ਗੌਤਮ (ਬਾਲਾ)

ਬੈਸਟ ਪਲੇਅਬੈਕ ਸਿੰਗਰ (ਮੇਲ)- ਸਚੇਤ ਟੰਡਨ (ਬੇਖ਼ਿਆਲੀ)

ਬੈਸਟ ਮਿਊਜ਼ਿਕ- ਕਬੀਰ ਸਿੰਘ ਤੇ ਗਲੀ ਬੁਆਏ

ਬੈਸਟ ਲਿਰਿਕਸ- ਅਪਨਾ ਟਾਈਮ ਆਏਗਾ (ਗਲੀ ਬੁਆਏ)

ਬੈਸਟ ਡਾਇਲਾਗ- ਗਲੀ ਬੁਆਏ

ਬੈਸਟ ਸਟੋਰੀ- ਆਰਟੀਕਲ 15

ਬੈਸਟ ਐਕਸ਼ਨ- ਵਾਰ

ਬੈਸਟ ਐਡੀਟਿੰਗ- ਵਾਰ

ਲਾਈਫ ਟਾਈਮ ਅਚੀਵਮੈਂਟ ਐਵਾਰਡ- ਪ੍ਰੇਮ ਚੋਪੜਾ

Posted By: Seema Anand