Sushant Singh Raput's First Birth Anniversary : ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅੱਜ ਬੇਸ਼ੱਕ ਹੀ ਸਾਡੇ ਸਾਰਿਆਂ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਨਾਲ ਜੁੜੀਆਂ ਯਾਦਾਂ ਫੈਨਜ਼ ਦੇ ਦਿਲਾਂ 'ਚ ਹਾਲੇ ਵੀ ਜ਼ਿੰਦਾ ਹਨ ਤੇ ਸ਼ਾਇਦ ਹਮੇਸ਼ਾ ਰਹਿਣਗੀਆਂ। ਅੱਜ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮਦਿਨ ਹੈ, ਅਦਾਕਾਰ ਤਾਂ ਹੁਣ ਇਸ ਦੁਨੀਆ 'ਚ ਨਹੀਂ ਹਨ ਪਰ ਜੇਕਰ ਹੁੰਦੇ ਤਾਂ ਉਹ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹੁੰਦੇ। ਚਾਰ ਭੈਣਾਂ ਦੇ ਇਕਲੌਤੇ ਭਰਾ ਤੇ ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਸੁਸ਼ਾਂਤ ਨੇ 14 ਜੂਨ 2020 ਨੂੰ ਹਮੇਸ਼ਾ-ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ ਸੀ। ਸੁਸ਼ਾਂਤ ਦੇ ਦੇਹਾਂਤ ਤੋਂ ਬਾਅਦ ਅੱਜ ਉਨ੍ਹਾਂ ਦਾ ਪਹਿਲਾ ਜਨਮਦਿਨ ਹੈ ਤੇ ਅੱਜ ਉਨ੍ਹਾਂ ਦੇ ਫੈਨਜ਼ ਉਸ ਨੂੰ ਕਾਫੀ ਮਿਸ ਕਰ ਰਹੇ ਹਨ।

ਟਵਿੱਟਰ 'ਤੇ ਲਗਾਤਾਰ #SushantDay ਤੇ #SSRBIRTHDAY ਟਰੈਂਡ ਕਰ ਰਿਹਾ ਹੈ। ਫੈਨਜ਼ ਇਸ ਹੈਸ਼ਟੈਗ ਦੇ ਨਾਲ ਸੁਸ਼ਾਂਤ ਨੂੰ ਯਾਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਅਦਾਕਾਰ ਦੇ ਬਰਥਡੇ 'ਤੇ ਜਦੋਂ ਫੈਨਜ਼ ਉਨ੍ਹਾਂ ਨੂੰ ਏਨਾ ਮਿਸ ਕਰ ਰਹੇ ਹਨ ਤਾਂ ਸੋਚੋ ਪਰਿਵਾਰ ਉਨ੍ਹਾਂ ਨੂੰ ਕਿੰਨਾ ਯਾਦ ਕਰ ਰਿਹਾ ਹੋਵੇਗਾ। ਸੁਸ਼ਾਂਤ ਦੇ ਇਸ ਖ਼ਾਸ ਦਿਨ 'ਤੇ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਇਕ ਕੋਲਾਜ ਸ਼ੇਅਰ ਕੀਤਾ ਹੈ ਜਿਸ ਵਿਚ ਸੁਸ਼ਾਂਤ ਦੀ ਜ਼ਿੰਦਗੀ ਦੇ ਕੁਝ ਖੁਸ਼ੀਆਂ ਭਰੇ ਪਲ਼ ਦਿਖਾਈ ਦੇ ਰਹੇ ਹਨ।

Posted By: Seema Anand