ਨਵੀਂ ਦਿੱਲੀ, ਜੇਐਨਐਨ : ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਸ੍ਰੀਦੇਵੀ ਦੀ ਬੇਟੀ ਤੇ ਅਦਾਕਾਰਾ ਜਾਨਵੀ ਕਪੂਰ ਅੱਜ ਇੰਡਸਟਰੀ ਦਾ ਇਕ ਮੰਨਿਆ ਪ੍ਰਮੰਨਿਆ ਨਾਂ ਹੈ। ਜਾਨਵੀ ਕਪੂਰ ਨੇ ਮਹਿਜ਼ ਕੁਝ ਹੀ ਸਮੇਂ 'ਚ ਆਪਣੀ ਵੱਖ ਪਛਾਣ ਬਣਾਈ ਹੈ। ਧੜਕ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਜਾਨਵੀ ਅੱਜ ਕਈ ਫਿਲਮਾਂ 'ਚ ਆਪਣਾ ਦਮ ਦਿਖਾ ਚੁੱਕੀ ਹੈ। ਉਹ ਐਕਟਿੰਗ ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਆਏ ਦਿਨ ਜਾਨਵੀ ਆਪਣੀਆਂ ਲੇਟੈਸਟ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਜਾਨਵੀ ਦੀਆਂ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤਾਬੜਤੋੜ ਵਾਇਰਲ ਹੋ ਰਹੀਆਂ ਹਨ। ਇੱਥੇ ਦੇਖੋ ਜਾਨਵੀ ਦੀਆਂ ਤਸਵੀਰਾਂ...।

ਜਾਨਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਾਨਵੀ ਨੇ ਕ੍ਰੀਮ ਕਲਰ ਦੀ ਬੇਹੱਦ ਹੀ ਸੀਜਲਿੰਗ ਵਨਪੀਸ ਡ੍ਰੈੱਸ ਪਾਈ ਹੈ। ਇਸ ਡ੍ਰੈੱਸ ਦਾ ਨੈੱਕ ਕਾਫੀ ਡੀਪ ਹੈ। ਦੂਜੇ ਪਾਸੇ ਉਨ੍ਹਾਂ ਦੇ ਵਾਲ ਖੁੱਲ੍ਹੇ ਹੋਏ ਹਨ। ਇਸ ਡ੍ਰੈੱਸ ਨਾਲ ਹੀ ਜਾਨਵੀ ਨੇ ਬਹੁਤ ਹੀ ਪਿਆਰੇ ਡਾਇਮੰਡ ਈਅਰਿੰਗ ਪਾਈ ਹਨ ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਹਨ।

ਜਾਨਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

ਜਾਨਵੀ ਕਪੂਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਿਧਾਰਥ ਗੁਪਤਾ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਗੁੱਡ ਲੱਕ ਜੇਰੀ' 'ਚ ਨਜ਼ਰ ਆਉਣ ਵਾਲੀ ਹੈ। ਇਹ ਇਕ ਕਾਮੇਡੀ ਡਰਾਮਾ ਫਿਲਮ ਹੈ ਫਿਲਮ ਨੂੰ ਆਨੰਦ ਐਲ ਰਾਏ ਪ੍ਰੋਡਿਊਸ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਕਰਨ ਜੌਹਰ ਦੀ ਫਿਲਮ ਦੋਸਤਾਨਾ 2 'ਚ ਵੀ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਸਾਲ 2008 'ਚ ਆਈ ਅਭਿਸ਼ੇਕ ਬੱਚਨ ਤੇ ਜਾਨ ਅਬਾਹਮ ਦੀ ਫਿਲਮ ਦੋਸਤਾਨਾ ਦਾ ਸੀਕਵਲ ਹੈ। ਹਾਲ ਹੀ 'ਚ ਅਦਾਕਾਰ ਰਾਜਕੁਮਾਰ ਰਾਵ ਨਾਲ ਹਾਰਰ ਫਿਲਮ ਰੂਹੀ 'ਚ ਨਜ਼ਰ ਆਈ ਸੀ। ਕੋਵਿਡ ਨੂੰ ਦੇਖਦੇ ਹੋਏ ਇਸ ਫਿਲਮ ਨੂੰ ਨੈੱਟਫਿਲਕਸ 'ਤੇ ਰਿਲੀਜ਼ ਕੀਤਾ ਗਿਆ ਸੀ।

Posted By: Ravneet Kaur