ਨਵੀਂ ਦਿੱਲੀ, ਜੇਐੱਨਐੱਨ : ਮਰਹੂਮ ਅਦਾਕਾਰ ਸ਼੍ਰੀਦੇਵੀ ਨੇ ਫਿਲਮ ਇੰਡਸਟਰੀ 'ਚ 'ਚਾਂਦਨੀ', 'ਸਦਮਾ', 'ਚਾਲਬਾਜ਼', 'ਮਿਸਟਰ ਇੰਡੀਆ', 'ਇੰਗਿਲਸ਼ ਵਿੰਗਿਲਸ਼' ਜਿਹੀਆਂ ਕਈ ਹਿਟ ਫਿਲਮਾਂ ਦਿੱਤੀ ਹਨ। ਇਕ ਦੌਰ ਅਜਿਹਾ ਸੀ ਜਦੋਂ ਸ਼੍ਰੀਦੇਵੀ ਆਪਣੇ ਫੈਨਜ਼ ਦੇ ਦਿਲਾਂ 'ਤੇ ਰਾਜ਼ ਕਰਦੀ ਸੀ। ਉਨ੍ਹਾਂ ਦੀ ਹਰ ਅਦਾ ਉਨ੍ਹਾਂ ਦੇ ਫੈਨਜ਼ ਦਾ ਦਿਨ ਜਿੱਤ ਲੈਂਦੀ ਸੀ। ਮਾਸੂਮ ਜਿਹੀ ਮੁਸਕਾਨ ਤੇ ਚੁਲਬੁਲੀ ਸ਼ਰਾਰਤਾਂ ਵਾਲੀ ਸ਼੍ਰੀਦੇਵੀ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 13 ਅਗਸਤ 1963 ਨੂੰ ਤਾਮਿਲਨਾਡੂ 'ਚ ਹੋਇਆ ਸੀ। ਸ਼੍ਰੀਦੇਵੀ ਹਮੇਸ਼ਾ ਹੀ ਆਪਣੀ Professional life ਤੋਂ ਜ਼ਿਆਦਾ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਰਹੀ ਹੈ। ਅੱਜ ਅਸੀਂ ਤੁਹਾਨੂੰ ਇਸ ਖ਼ਾਸ ਦਿਨ 'ਤੇ ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਦਿਲਚਸਪ ਲਵ ਸਟੋਰੀ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ...
ਪ੍ਰਪੋਜ਼ ਕਰਨ ਤੋਂ ਪਹਿਲਾਂ ਘਟਾਇਆ ਆਪਣਾ ਭਾਰ
ਸ਼੍ਰੀਦੇਵੀ ਦਾ ਅਸਲੀ ਨਾਂ ਸ੍ਰੀ ਅੰਮਾ ਯੰਗਰ ਅਯਾਪਨ ਸੀ। ਸ਼੍ਰੀ ਦੇਵੀ ਨੇ ਬਤੌਰ ਬਾਲ ਕਲਾਕਾਰ ਦੇ ਤੌਰ 'ਤੇ ਬਚਪਨ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ 1979 'ਚ ਹਿੰਦੀ ਫਿਲਮਾਂ 'ਚ ਬਤੌਰ ਲੀਡ actress ਫਿਲਮ 'ਸੋਲਵਾ ਸਾਵਨ' ਤੋਂ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਉੱਥੇ ਹੀ ਸਾਲ 1983 'ਚ ਆਈ ਫਿਲਮ 'ਹਿੰਮਤਵਾਲਾ' ਤੋਂ ਉਨ੍ਹਾਂ ਨੂੰ ਸਹੀ ਮਾਇਨੇ 'ਚ ਪਛਾਣ ਮਿਲੀ। ਉੱਥੇ ਹੀ ਫਿਲਮ ਖ਼ਬਰਾਂ ਦੀ ਮੰਨੀਏ ਤਾਂ 'ਸੋਲਵਾ ਸਾਵਨ' 'ਚ ਸ਼੍ਰੀਦੇਵੀ ਨੂੰ ਦੇਖਦੇ ਹੀ ਬੋਨੀ ਕਪੂਰ ਆਪਣਾ ਦਿਨ ਉਨ੍ਹਾਂ ਨੂੰ ਦੇ ਬੈਠੇ ਸੀ। ਇਨ੍ਹਾਂ ਹੀ ਨਹੀਂ ਉਹ ਸ਼੍ਰੀਦੇਵੀ ਦੇ ਬਹੁਤ ਵੱਡੇ ਫੈਨ ਵੀ ਹਨ। ਇਹੀ ਨਹੀਂ ਬੋਨੀ ਕਪੂਰ ਨੇ ਉਨ੍ਹਾਂ ਨੂੰ ਪ੍ਰਪੋਜ ਕਰਨ ਤੋਂ ਪਹਿਲਾਂ ਆਪਣਾ ਭਾਰ ਵੀ ਘਟਾਇਆ ਸੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਸਲਮਾਨ ਖਾਨ ਦੇ Reality show (10 ਕਾ ਦਮ' 'ਚ ਕੀਤਾ ਸੀ। ਸਲਮਾਨ ਦੇ ਸ਼ੋਅ 'ਚ ਬੋਨੀ ਨੇ ਦੱਸਿਆ ਸੀ ਕਿ ਸ਼੍ਰੀਦੇਵੀ ਨੂੰ ਪਿਆਰ ਦਾ ਇਜ਼ਹਾਰ ਕਰਨ ਤੋਂ ਪਹਿਲਾਂ ਉਨ੍ਹਾਂ ਆਪਣਾ ਕਾਫੀ ਭਾਰ ਘਟਾਇਆ ਸੀ। ਉਸ ਸ਼ੋਅ 'ਚ ਸ਼੍ਰੀਦੇਵੀ ਵੀ ਮੌਜੂਦ ਸੀ।
ਸ਼੍ਰੀਦੇਵੀ ਦੇ ਘਰ ਦੇ ਚੱਕਰ ਲਾਉਂਦੇ ਸਨ ਬੋਨੀ
ਇਕ ਵਾਰ ਬੋਨੀ ਕਪੂਰ ਸ਼੍ਰੀਦੇਵੀ ਨੂੰ ਮਿਲਣ ਲਈ ਚੇਨਈ ਸਥਿਤ ਉਨ੍ਹਾਂ ਦੇ ਘਰ ਚੱਲ ਗਏ ਸਨ। ਪਰ ਉਸ ਸਮੇਂ ਉਹ ਸ਼ੂਟਿੰਗ ਲਈ ਸਿੰਗਾਪੁਰ 'ਚ ਸੀ। ਉਸ ਗੱਲ ਤੋਂ ਬੋਨੀ ਕਾਫੀ ਉਦਾਸ ਹੋ ਗਏ ਸਨ। ਇਸ ਤੋਂ ਬਾਅਦ ਉਹ ਸ਼੍ਰੀਦੇਵੀ ਦੇ ਬੰਗਲੇ ਦੇ ਰੋਜ਼ ਚੱਕਰ ਕੱਟਦੇ ਰਹੇ, ਉਦੋਂ ਕੀਤੇ ਜਾ ਕੇ ਉਹ ਸ਼੍ਰੀਦੇਵੀ ਨੂੰ ਮਿਲ ਸਕੇ।
ਅੱਠ ਸਾਲ ਛੋਟੀ ਸ਼੍ਰੀਦੇਵੀ ਨੂੰ ਇਸ ਤਰ੍ਹਾ ਕੀਤਾ ਪ੍ਰਪੋਜ਼
ਖ਼ਬਰਾਂ ਦੀ ਮੰਨੀਏ ਤਾਂ ਸ਼੍ਰੀਦੇਵੀ ਦੀ ਮਾਂ ਦੀ ਬਿਮਾਰੀ ਤੇ ਫਿਰ ਉਨ੍ਹਾਂ ਦੀ ਮੌਤ ਦੌਰਾਨ ਦੋਵਾਂ ਦੀਆਂ ਨਜ਼ਦੀਕੀਆਂ ਵਧੀਆਂ ਸੀ। ਮਾਂ ਦੀ ਮੌਤ ਤੋਂ ਬਾਅਦ ਸ਼੍ਰੀਦੇਵੀ ਕਾਫੀ ਇਕੱਲੀ ਹੋ ਗਈ ਸੀ ਤੇ ਉਸ ਸਮੇਂ ਬੋਨੀ ਉਨ੍ਹਾਂ ਦਾ ਸਹਾਰਾ ਬਣੇ ਸਨ। ਬਸ ਇਥੋਂ ਹੀ ਦੋਵਾਂ 'ਚ ਪਿਆਰ ਡੂੰਘਾ ਹੋਇਆ ਸੀ। ਇਸ ਤੋਂ ਬਾਅਦ ਬੋਨੀ ਨੇ ਖੁਦ ਅੱਠ ਸਾਲ ਛੋਟੀ ਸ਼੍ਰੀਦੇਵੀ ਨੂੰ ਸਾਲ 1993 'ਚ ਪ੍ਰਪੋਜ਼ ਕੀਤਾ ਸੀ। ਦੱਸਣਯੋਗ ਹੈ ਕਿ ਜਿਸ 'ਚ ਸਮੇਂ ਬੋਨੀ ਸ਼੍ਰੀਦੇਵੀ ਦੇ ਪਿਆਰ ਦੀ ਗ੍ਰਿਫ਼ਤ 'ਚ ਸਨ ਉਹ ਉਸ ਤੋਂ ਪਹਿਲਾਂ ਵਿਆਹੇ ਹੋਏ ਸਨ ਤੇ ਉਨ੍ਹਾਂ ਦੇ ਦੋ ਬੱਚੇ ਵੀ ਸਨ। ਪਰ ਉਨ੍ਹਾਂ ਨੇ ਸ਼੍ਰੀਦੇਵੀ ਨਾਲ ਵਿਆਹ ਕਰਨ ਲਈ ਆਪਣੀ ਪਹਿਲੀ ਪਤਨੀ ਮੋਨਾ ਕਪੂਰ ਨੂੰ ਤਲਾਕ ਦੇ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਨੇ 2 ਜੂਨ 1996 ਨੂੰ ਵਿਆਹ ਕਰ ਲਿਆ ਸੀ। ਉਨ੍ਹਾਂ ਦੇ ਵਿਆਹਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
Posted By: Rajnish Kaur