ਜੇਐੱਨਐੱਨ, ਨਵੀਂ ਦਿੱਲੀ : ਆਨਲਾਕ 5 ਤਹਿਤ ਕੇਂਦਰ ਸਰਕਾਰ ਨੇ ਜਦੋਂ ਸਿਨੇਮਾਘਰਾਂ ਨੂੰ ਸ਼ਰਤਾਂ ਅਨੁਸਾਰ ਖੋਲ੍ਹਣ ਦੀ ਆਗਿਆ ਦਿੱਤੀ ਤਾਂ ਇਹ ਉਮੀਦ ਪ੍ਰਗਟਾਈ ਜਾਣ ਲੱਗੀ ਕਿ 2020 ਦੀ ਦੀਵਾਲੀ ਸੁੰਨੀ ਨਹੀਂ ਜਾਵੇਗੀ। ਅਕਸ਼ੈ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਇਸ ਤਿਉਹਾਰ 'ਤੇ ਰਿਲੀਜ਼ ਹੋ ਸਕਦੀ ਹੈ, ਜਿਵੇਂ ਕਿ ਨਿਰਮਾਤਾਵਾਂ ਨੇ ਜੂਨ 'ਚ ਐਲਾਨ ਕੀਤਾ ਸੀ ਪਰ ਜੋ ਤਾਜ਼ਾ ਖ਼ਬਰ ਆ ਰਹੀ ਹੈ, ਉਸਦੇ ਅਨੁਸਾਰ, ਸੂਰਿਆਵੰਸ਼ੀ ਦੀਵਾਲੀ 'ਤੇ ਨਹੀਂ ਆਵੇਗੀ।

ਅਕਸ਼ੈ ਕੁਮਾਰ ਤੇ ਰੋਹਿਤ ਸ਼ੈਟੀ ਦੀ ਫਿਲਮ ਸੂਰਿਆਵੰਸ਼ੀ ਇਸ ਸਾਲ ਦੀ ਸਭ ਤੋਂ ਲੰਬੀ ਉਡੀਕ ਦੀਆਂ ਫਿਲਮਾਂ 'ਚੋਂ ਇਕ ਸੀ ਅਤੇ 24 ਮਾਰਚ ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਉਸੇ ਸਮੇਂ ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਨੇ ਜ਼ੋਰ ਫੜ ਲਿਆ ਅਤੇ ਸਿਨੇਮਾਘਰਾਂ ਨੂੰ ਬੰਦ ਕਰ ਦਿੱਤਾ ਗਿਆ, ਜਿਸਦੇ ਚੱਲਦਿਆਂ ਸੂਰਿਆਵੰਸ਼ੀ ਦੀ ਰਿਲੀਜ਼ ਮੁਲਤਵੀ ਕਰ ਦਿੱਤੀ ਗਈ।

ਹੁਣ 15 ਅਕਤੂਬਰ ਤੋਂ 50 ਫ਼ੀਸਦੀ ਸਮੱਰਥਾਂ ਦੇ ਨਾਲ ਸਿਨੇਮਾਘਰ ਖੋਲ੍ਹਣ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਇਸਦੇ ਲਈ ਕੁਝ ਗਾਈਡਲਾਈਨਜ਼ ਤੈਅ ਕੀਤੀਆਂ ਹਨ, ਜਿਸਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਪਰ ਸੂਰਿਆਵੰਸ਼ੀ ਫਿਰ ਵੀ ਦੀਵਾਲੀ 'ਤੇ ਨਹੀਂ ਆਵੇਗੀ।

ਪੀਟੀਆਈ ਨਾਲ ਗੱਲਬਾਤ 'ਚ ਰਿਲਾਇੰਸ ਇੰਟਰਟੇਨਮੈਂਟ ਦੇ ਗਰੁੱਪ ਸੀਈਓ ਸ਼ਿਬਾਸ਼ੀਛ ਸਰਕਾਰ ਨੇ ਇਸਦੇ ਪਿਛਲੇ ਕਾਰਨ ਦਾ ਖੁਲਾਸਾ ਕੀਤਾ। ਸ਼ਿਬਾਸ਼ੀਛ, ਸਰਕਾਰ ਦੇ ਫ਼ੈਸਲੇ ਤੋਂ ਤਾਂ ਖੁਸ਼ ਹੈ, ਪਰ ਸੂਰਿਆਵੰਸ਼ੀ ਨੂੰ ਸ਼ਾਰਟ ਨੋਟਿਸ 'ਤੇ ਰਿਲੀਜ਼ ਕਰਨਾ ਉਨ੍ਹਾਂ ਨੂੰ ਸੰਭਵ ਨਹੀਂ ਲੱਗਦਾ। ਸਰਕਾਰ ਨੇ ਕਿਹਾ, 'ਇਕ ਗੱਲ ਬਿਲਕੁੱਲ ਸਾਫ਼ ਹੈ, ਅਸੀਂ ਦੀਵਾਲੀ 'ਤੇ ਕੋਈ ਫਿਲਮ ਰਿਲੀਜ਼ ਨਹੀਂ ਕਰ ਰਹੇ ਹਨ। ਕੋਈ ਦੂਸਰਾ ਫ਼ੈਸਲਾ ਨਹੀਂ ਕਰ ਰਹੇ ਹਨ। ਫਿਲਮ ਨੂੰ ਹੁਣ ਦੀਵਾਲੀ 'ਤੇ ਰਿਲੀਜ਼ ਕਰਨਾ ਸੰਭਵ ਨਹੀਂ ਹੈ। ਫਿਲਹਾਲ 15 ਅਕਤੂਬਰ ਤੋਂ ਸਾਰੇ ਸਿਨੇਮਾਘਰ ਨਹੀਂ ਖੁੱਲ੍ਹ ਰਹੇ ਹਨ। ਜੇਕਰ ਇਹ ਪਹਿਲੀ ਨਵੰਬਰ ਤੋਂ ਵੀ ਖੁੱਲ੍ਹਦੇ ਹਨ ਤਾਂ 10-15 ਦਿਨਾਂ ਦੇ ਸ਼ਾਰਟ ਨੋਟਿਸ 'ਤੇ ਫਿਲਮ ਨੂੰ ਰਿਲੀਜ਼ ਕਰਨਾ ਕਿਵੇਂ ਸੰਭਵ ਹੋਵੇਗਾ?

ਹਾਲਾਂਕਿ, ਹਾਲੇ ਨਵੀਂ ਰਿਲੀਜ਼ ਡੇਟ ਨੂੰ ਲੈ ਕੇ ਕੁਝ ਤੈਅ ਨਹੀਂ ਕੀਤਾ ਗਿਆ ਹੈ। ਸਰਕਾਰ ਅਨੁਸਾਰ ਹਾਲੇ ਇਹ ਵੀ ਤੈਅ ਨਹੀਂ ਹੈ ਕਿ ਸਿਰਫ਼ ਸੂਰਿਆਵੰਸ਼ੀ ਹੀ ਸ਼ਿਫ਼ਟ ਹੋਵੇਗੀ ਜਾਂ 83 ਦੀ ਰਿਲੀਜ਼ ਵੀ ਟਾਲੀ ਜਾਵੇਗੀ, ਜੋ ਇਸੀ ਸਾਲ ਕ੍ਰਿਸਮਸ 'ਤੇ ਰਿਲੀਜ਼ ਹੋਣ ਵਾਲੀ ਹੈ।

Posted By: Ramanjit Kaur