ਜੇਐੱਨਐੱਨ, ਨਵੀਂ ਦਿੱਲੀ : Sonu Sood News ਸੋਨੂੰ ਸੂਦ ਇਸ ਕੋਰੋਨਾ ਕਾਲ 'ਚ ਬਹੁਤ ਵਧੀਆ ਕੰਮ ਕਰ ਰਹੇ ਹਨ। ਭਾਰਤ ਦੇ ਕੋਨੇ-ਕੋਨੇ 'ਚ ਫਸੇ ਮਜ਼ਦੂਰਾਂ ਤੇ ਮਾਇੰਗ੍ਰੇਂਟ੍ਰਸ ਵਰਕਰਜ਼ ਨੂੰ ਆਪਣੇ ਹੋਮ ਟਾਊਨ ਪਹੁੰਚਣ ਦੇ ਬਾਅਦ ਹੁਣ ਵਿਦੇਸ਼ ਤੋਂ ਲੋਕਾਂ ਨੂੰ ਘਰ ਵਾਪਸ ਲਿਆਉਣ ਦਾ ਕੰਮ ਕਰ ਰੇਹ ਹਨ। ਇਸ ਲਈ ਸੋਨੂੰ ਸੂਦ ਨੇ ਸਪਾਈਸ ਜੈੱਟ ਦੇ ਨਾਲ ਹੱਥ ਮਿਲਾਇਆ ਹੈ। ਇਸ ਦੇ ਜ਼ਰੀਏ ਉਹ ਹਵਾਈ ਜਹਾਜ਼ ਨਾਲ ਵਿਦੇਸ਼ 'ਚ ਫਸੇ ਲੋਕਾਂ ਨੂੰ ਘਰ ਲੈ ਕੇ ਆ ਰਹੇ ਹਨ। ਸੋਨੂੰ ਸੂਦ ਇਸ ਤੋਂ ਪਹਿਲਾਂ ਕਿਗਿਰਸਤਾਨ 'ਚ ਫਸੇ ਮੈਡੀਕਲ ਵਿਦਿਆਰਥੀ ਨੂੰ ਵਾਪਸ ਲਿਆ ਚੁੱਕੇ ਹਨ। ਹੁਣ ਉਹ ਫਿਲੀਪੀਨਸ 'ਚ ਫਸੇ ਲੋਕਾਂ ਨੂੰ ਭਾਰਤ ਲਿਆ ਰਹੇ ਹਨ।

ਇਸ ਦੇ ਬਾਅਦ ਸੋਨੂੰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਫਿਲੀਪੀਨਸ ਤੋਂ ਆਏ ਲੋਕਾਂ ਦੀਆਂ ਤਸਵੀਰਾਂ ਨੂੰ ਰੀਟਵੀਟ ਕੀਤਾ। ਇਨ੍ਹਾਂ ਤਸਵੀਰਾਂ 'ਚ ਕਈ ਸਾਰੇ ਲੋਕ ਏਅਰਪੋਰਟ 'ਤੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਝਾਂ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ, ਤੁਹਾਨੂੰ ਸਾਰਿਆਂ ਨੂੰ ਭਾਰਤ ਵਾਪਸ ਲਿਆ ਕੇ ਕਾਫ਼ੀ ਖੁਸ਼ ਹਾਂ। ਮਿਸ਼ਨ ਫਿਲੀਪੀਨਸ ਦਾ ਪਹਿਲਾਂ ਪੜਾਅ ਪੂਰਾ ਹੋਇਆ। ਹੁਣ ਦੂਜਾ ਪੜਾਅ ਸ਼ੁਰੂ ਹੋਵੇਗਾ, 'ਜੈ ਹਿੰਦ'।

ਖ਼ਬਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਸੋਨੂੰ ਸੂਦ ਦੀ ਮਦਦ ਨਾਲ ਅਨੇਕਾਂ ਲੋਕਾਂ ਨੂੰ ਆਪਣੇ ਦੇਸ਼ ਵਾਪਸ ਲਿਆਂਦਾ ਗਿਆ। ਵੈਸੇ ਵੀ ਉਨ੍ਹਾਂ ਨੇ ਆਪਣੀ ਟਵੀਟ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਫਿਲੀਪੀਨਸ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਇਸ ਦੇ ਇਲਾਵਾ ਰੂਸ ਤੇ ਓਜਬੇਸਿਤਾਨ ਤੋਂ ਵੀ ਲੋਕਾਂ ਨੂੰ ਵਾਪਸ ਲਿਆਉਣ ਵਾਲੇ ਹਨ। ਇਸ ਦੇ ਇਲਾਵਾ ਲੋਕਾਂ ਨੂੰ ਨੌਕਰੀ ਦੇਣ ਲਈ ਵੀ ਸੋਨੂੰ ਸੂਦ ਕੰਮ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਪਰਵਾਸੀ ਰੋਜ਼ਗਾਰ ਦੇ ਨਾਮ ਵੈੱਬਸਾਈਟ ਸ਼ੁਰੂ ਕੀਤੀ। ਇਸ ਦੇ ਜ਼ਰੀਏ ਉਨ੍ਹਾਂ ਨੇ 1 ਲੱਖ ਨੌਕਰੀ ਦੇਣ ਦਾ ਦਾਅਦਾ ਕੀਤਾ ਹੈ।

Posted By: Sarabjeet Kaur