ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਤੇ ਸਮਾਜਸੇਵੀ ਸੋਨੂੰ ਸੂਦ ਪਿਛਲੇ ਕੁਝ ਦਿਨਾਂ ਤੋਂ ਇਨਕਮ ਟੈਕਸ ਦੀ ਕਾਰਵਾਈ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਵਿਭਾਗ ਨੇ ਸੋਨੂੰ ’ਤੇ ਕਈ ਕਰੋੜ ਦੇ ਟੈਕਸ ਦੀ ਚੋਰੀ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨਾਲ ਜੁੜੇ ਟਿਕਾਣਿਆਂ ’ਤੇ ਸਰਚ ਮੁਹਿੰਮ ਚਲਾਈ ਅਤੇ ਕਈ ਡਾਕੂਮੈਂਟਸ ਜ਼ਬਤ ਕੀਤੇ। ਇਨਕਮ ਟੈਕਸ ਵਿਭਾਗ ਨੇ ਇਸਨੂੰ ਲੈ ਕੇ ਇਕ ਪ੍ਰੈੱਸ ਰਿਲੀਜ਼ ਵੀ ਜਾਰੀ ਕੀਤੀ, ਜਿਸਤੋਂ ਬਾਅਦ ਹੁਣ ਸੋਨੂੰ ਸੂਦ ਨੇ ਪਹਿਲੀ ਵਾਰ ਆਪਣੀ ਸਟੇਟਮੈਂਟ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ।

ਸੋਨੂੰ ਨੇ ਇਸ ਸਟੇਟਮੈਂਟ ’ਚ ਕਿਹਾ, ਤੁਹਾਨੂੰ ਹਮੇਸ਼ਾ ਕਹਾਣੀ ’ਚ ਆਪਣਾ ਪੱਖ ਸੁਣਾਉਣ ਦੀ ਜ਼ਰੂਰਤ ਨਹੀਂ ਹੁੰਦੀ। ਸਮਾਂ ਦੱਸੇਗਾ। ਮੈਂ ਪੂਰੇ ਦਿਲ ਤੇ ਤਾਕਤ ਨਾਲ ਆਪਣੇ-ਆਪ ਨੂੰ ਭਾਰਤ ਦੇ ਲੋਕਾਂ ਦੀ ਸੇਵਾ ’ਚ ਸਮਰਪਿਤ ਕਰ ਦਿੱਤਾ ਹੈ। ਮੇਰੇ ਫਾਊਂਡੇਸ਼ਨ ਦਾ ਹਰ ਇਕ ਰੁਪਇਆ ਇਕ ਜ਼ਿੰਦਗੀ ਬਚਾਉਣ ਅਤੇ ਜ਼ਰੂਰਤਮੰਦਾਂ ਤਕ ਪਹੁੰਚਾਉਣ ਦਾ ਇੰਤਜ਼ਾਰ ਕਰ ਰਿਹਾ ਹੈ। ਇਸਤੋਂ ਇਲਾਵਾ, ਕਈ ਮੌਕਿਆਂ ’ਤੇ ਮੈਂ ਬ੍ਰੈਂਡਸ ਨੂੰ ਮੇਰੀ ਫ਼ੀਸ ਕਿਸੀ ਸਮਾਜਿਕ ਕਾਰਜ ਲਈ ਦਾਨ ਕਰਨ ਲਈ ਵੀ ਕਿਹਾ ਹੈ, ਜਿਸ ਨਾਲ ਅਸੀਂ ਅੱਗੇ ਵੱਧਦੇ ਰਹਿੰਦੇ ਹਾਂ। ਇਸਤੋਂ ਬਾਅਦ ਸੋਨੂੰ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਮੈਂ ਕੁਝ ਮਹਿਮਾਨਾਂ ਦੀ ਖ਼ਾਤਿਰ ’ਚ ਲੱਗਾ ਹੋਇਆ ਸੀ, ਇਸ ਲਈ ਤੁਹਾਡੀ ਸੇਵਾ ’ਚ ਹਾਜ਼ਰ ਨਹੀਂ ਹੋ ਸਕਿਆ। ਮੈਂ ਪੂਰੀ ਨਿਮਰਤਾ ਨਾਲ ਫਿਰ ਵਾਪਸ ਆਇਆ ਹਾਂ। ਜੀਵਨ ਭਰ ਤੁਹਾਡੀ ਸੇਵਾ ’ਚ। ਸੋਨੂੰ ਨੇ ਦੇਵਨਾਗਰੀ ’ਚ ‘ਕਰ’ ਭਲਾ ਹੋ ਭਲਾ, ਅੰਤ ਭਲੇ ਦਾ ਭਲਾ’ ਕਿਹਾ। ਖਾਸ ਗੱਲ ਇਹ ਹੈ ਕਿ ਸੋਨੂੰ ਸੂਦ ਨੇ ਟੈਕਸ ਨੂੰ ਇਨਵਰਟਿਡ ਕੌਮੇ ’ਚ ਲਿਖਿਆ ਹੈ।

ਇਸ ਸਟੇਟਮੈਂਟ ਨਾਲ ਸੋਨੂੰ ਨੇ ਕੈਪਸ਼ਨ ’ਚ ਲਿਖਿਆ, ‘ਸਖ਼ਤ ਰਾਹਾਂ ’ਚ ਵੀ ਆਸਾਨ ਸਫ਼ਰ ਲੱਗਦਾ ਹੈ, ਹਰ ਹਿੰਦੂਸਤਾਨੀ ਦੀਆਂ ਦੁਆਵਾਂ ਦਾ ਅਸਰ ਲੱਗਦਾ ਹੈ।’

Posted By: Ramanjit Kaur