ਜੇਐੱਨਐੱਨ, ਨਵੀਂ ਦਿੱਲੀ : ਹੁਣ ਤਕ ਹਜ਼ਾਰਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਚੁੱਕੇ ਬਾਲੀਵੁੱਡ ਅਦਾਕਾਰ ਸੋਨੂੰ ਸੋਦ ਦੇ ਕੰਮ ਤੋਂ ਲਗਪਗ ਹਰ ਦੇਸ਼ਵਾਸੀ ਵਾਕਿਫ ਹੈ ਪਰ ਕੁਝ ਅਜਿਹੇ ਵੀ ਅਸਮਾਜਿਕ ਤੱਤ ਹਨ ਜੋ ਇਸ ਆਫ਼ਤ 'ਚ ਵੀ ਸੋਨੂੰ ਸੂਦ ਦੇ ਨਾਂ 'ਤੇ ਲੋਕਾਂ ਨੂੰ ਘਰ ਪਹੁੰਚਾਉਣ ਲਈ ਪੈਸੇ ਮੰਗ ਰਹੇ ਹਨ।

ਐਤਵਾਰ ਨੂੰ ਇੰਸਟਾਗ੍ਰਾਮ 'ਤੇ ਇਕ ਵੀਡੀਓ ਜਾਰੀ ਕਰਦਿਆਂ ਸੋਨੂੰ ਨੇ ਇਨ੍ਹਾਂ ਜਾਲਸਾਜ਼ ਤੋਂ ਸਾਵਧਾਨ ਰਹਿਣ ਲਈ ਕਿਹਾ। ਇਸ ਵੀਡੀਓ 'ਚ ਸੋਨੂੰ ਕਹਿੰਦੇ ਹਨ, 'ਮੈਂ ਦੇਖਿਆ ਹੈ ਕਿ ਬਹੁਤ ਲੋਕ ਪ੍ਰਵਾਸੀ ਭਰਾਵਾਂ ਨੂੰ ਗੁੰਮਰਾਹ ਕਰ ਕੇ ਪਰਮਿਟ 'ਤੇ ਟਿਕਟ ਦੇ ਨਾਂ 'ਤੇ ਪੈਸੇ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਇਹ ਸੇਵਾ ਪੂਰੀ ਤਰ੍ਹਾ ਫ੍ਰੀ ਹੈ। ਇਸ ਲਈ ਜੇ ਕੋਈ ਕਿਸੇ ਤੋਂ ਇਕ ਰੁਪਇਆ ਵੀ ਮੰਗਦਾ ਹੈ, ਤਾਂ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ 'ਚ ਸੂਚਿਤ ਕਰੋ, ਨਾਲ ਹੀ ਸਾਨੂੰ ਵੀ ਦੱਸਣ।'

ਅਜਿਹੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਫੜਿਆ ਹੈ ਤੇ ਅਸੀਂ ਵੀ ਅਜਿਹੇ ਲੋਕਾਂ ਦੀ ਖੋਜਬੀਨ ਜਾਰੀ ਹੈ। ਅਜਿਹੇ ਲੋਕਾਂ ਦੀ ਗੱਲਾਂ 'ਚ ਨਾ ਆਓ ਤੇ ਕਿਸੇ ਨੂੰ ਵੀ ਪੈਸੇ ਨਾ ਦਿਓ। ਅਜਿਹਾ ਕਰ ਰਹੇ ਲੋਕਾਂ ਤੋਂ ਮੇਰੀ ਅਪੀਲ ਹੈ ਕਿ ਸਾਡੇ ਸ਼ਮ੍ਰਿਕ ਭਰਾ-ਭੈਣ ਬਹੁਤ ਤਕਲੀਫ 'ਚ ਹੈ। ਉਨ੍ਹਾਂ ਤੋਂ ਹਰ ਪੈਸੇ ਠੱਗਣ ਦੀ ਕੋਸ਼ਿਸ਼ ਨਾ ਕਰੇ। ਜੇ ਕਈ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਅਸੀਂ ਸਖ਼ਤ ਕਾਰਵਾਈ ਕਰਾਂਗੇ। ਅਦਾਕਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸੋਨੂੰ ਅਕਸ਼ੈ ਕੁਮਾਰ ਨਾਲ ਫਿਲਮ ਪ੍ਰਿਥਵੀਰਾਜ ਚ ਨਜ਼ਰ ਆਉਣਗੇ।

Posted By: Amita Verma