ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਸ ਸਮੇਂ ਪਤਾ ਨਹੀਂ ਕਿੰਨੇ ਲੋਕਾਂ ਦਾ ਮਸੀਹਾ ਬਣੇ ਹੋਏ ਹਨ। ਪਰਵਾਸੀ ਮਜ਼ਦੂਰਾਂ ਤੇ ਗਰੀਬਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਸੋਨੂੰ ਸੂਦ ਰਾਤ ਦਿਨ ਇਕ ਕਰ ਰਹੇ ਹਨ। ਇਸ ਮੁਸ਼ਕਿਲ ਦੇ ਸਮੇਂ 'ਚ ਆਪਣੀ ਦਰਿਆਦਲੀ ਨਾਲ ਸੋਨੂੰ ਨੇ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅਦਾਕਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟੋਲ ਫ੍ਰੀ ਨੰਬਰ ਜਾਰੀ ਕੀਤਾ ਹੈ ਜਿਸ ਰਾਹੀਂ ਲੋਕ ਉਨ੍ਹਾਂ ਨਾਲ ਤੇ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਰਹੇ ਹਨ। ਜਿਸ ਮਗਰੋਂ ਸੋਨੂੰ ਸੂਦ ਮੁੰਬਈ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਪ੍ਰਬੰਧ ਕਰ ਰਹੇ ਹਨ। ਅਦਾਕਾਰ ਸੂਦ ਹੁਣ ਤਕ ਕਈ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਵਾਉਣ 'ਚ ਮਦਦ ਕਰ ਚੁੱਕੇ ਹਨ ਤੇ ਹੁਣ ਅਦਾਕਾਰ ਨੇ ਇਕ ਹੋਰ ਦਿਲ ਜਿੱਤਣ ਵਾਲਾ ਕੰਮ ਕੀਤਾ ਹੈ।

ਸੋਨੂੰ ਸੂਦ ਨੇ ਕੇਰਲ ਦੇ ਅਰਨਾਕੁਲ 'ਚ ਫਸੀਆਂ 177 ਲੜਕੀਆਂ ਨੂੰ ਓਡੀਸ਼ਾ ਏਅਰਲਿਫਟ ਕਰਵਾਇਆ ਹੈ। ਇਹ ਲੜਕੀਆਂ ਅਰਨਾਕੁਲ ਦੀ ਇਕ ਲੋਕਲ ਫੈਕਟਰੀ 'ਚ ਸਿਲਾਈ ਤੇ ਕਢਾਈ ਦਾ ਕੰਮ ਕਰਦੀਆਂ ਹਨ। ਲਾਕਡਾਊਨ ਦੇ ਚੱਲਦਿਆਂ ਫੈਕਟਰੀ ਬੰਦ ਹੋ ਗਈ ਤੇ ਸਾਰੀਆਂ ਲੜਕੀਆਂ ਫਸ ਗਈਆਂ। ਸੋਨੂੰ ਇਸ ਬਾਰੇ ਆਪਣੇ ਦੋਸਤ ਰਾਹੀਂ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਦੇਰ ਰਾਤ ਤੁਰੰਤ ਕੋਚੀ ਤੇ ਭੁਵਨੇਸ਼ਵਰ ਏਅਰਪੋਰਟ ਨੂੰ ਆਪਰੇਟ ਕਰਵਾਉਣ ਦੀ ਸਰਕਾਰ ਵੱਲੋਂ ਪਰਮਿਸ਼ਨ ਲਈ। ਪਰਮਿਸ਼ਨ ਮਿਲਣ ਮਗਰੋਂ ਅਦਾਕਾਰ ਨੇ ਬੈਂਗਲੁਰੂ ਤੋਂ ਖਾਸ ਤੌਰ 'ਤੇ ਏਅਰਕ੍ਰਾਫਟ ਮੰਗਵਾਇਆ ਤੇ ਲੜਕੀਆਂ ਨੇ ਉਨ੍ਹਾਂ ਨੂੰ ਘਰ ਭੇਜਵਾਇਆ।

ਅਹਿਮਦਾਬਾਦ ਮਿਰਰ ਦੀ ਖਬਰ ਮੁਤਾਬਕ ਸੋਨੂੰ ਨੇ ਇਸ ਬਾਰੇ ਕਿਹਾ ਕਿ ਮੈਨੂੰ ਦੇਸ਼ਭਰ 'ਚ ਤਮਾਮ ਰਿਵੈਕਸਟ ਮਿਲ ਰਹੀਆਂ ਹਨ। ਮੈਂ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਮਿਲਵਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਇਹ ਕੋਸ਼ਿਸ਼ ਉਦੋਂ ਤਕ ਕਰਦਾ ਰਹਾਂਗਾ ਜਦੋਂ ਤਕ ਆਖਰੀ ਪਰਵਾਸੀ ਮਜ਼ਦੂਰ ਆਪਣੇ ਘਰ ਨਹੀਂ ਪਹੁੰਚ ਨਹੀਂ ਜਾਂਦੇ।

View this post on Instagram

घर चलें❣️@goel.neeti

A post shared by Sonu Sood (@sonu_sood) on

Posted By: Sunil Thapa