Song on Janamashtami : ਜੇਐੱਨਐੱਨ, ਨਵੀਂ ਦਿੱਲੀ : ਇਸ ਵੇਲੇ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ। ਇਕ ਤੋਂ ਬਾਅਦ ਇਕ ਤਿਉਹਾਰ ਆ ਰਹੇ ਹਨ। ਰੱਖੜੀ ਤੋਂ ਬਾਅਦ ਹੁਣ ਲੋਕ ਕ੍ਰਿਸ਼ਨ ਜਨਮ ਅਸ਼ਟਮੀ ਦੀ ਤਿਆਰੀ 'ਚ ਜੁਟ ਗਏ ਹਨ। ਹੁਣ ਇਸ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਜੈਕੀ ਭਗਵਾਨੀ ਆਪਣੇ ਲੇਬਲ ਜੇਜਸਟ ਮਿਊਜ਼ਿਕ ਦੇ ਨਾਲ ਇਕ ਸਪੈਸ਼ਲ ਗਾਣਾ ਲਿਆ ਰਹੇ ਹਨ। ਇਸ ਗਾਣੇ ਦਾ ਨਾਂ 'ਕ੍ਰਿਸ਼ਨ ਮਹਾਮੰਤਰ' ਹੈ। ਜੈਕੀ ਨੇ ਪੋਸਟਰ ਜਾਰੀ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ।

ਕਾਬਿਲੇਗ਼ੌਰ ਹੈ ਕਿ ਲੇਬਲ, ਜੇਜਸਟ ਮਿਊਜ਼ਿਕ ਨੇ ਹਾਲ ਹੀ 'ਚ ਆਪਣੀ ਸਥਾਪਨਾ ਦਾ ਇਕ ਸਾਲ ਪੂਰਾ ਕੀਤਾ ਹੈ। ਉਹ ਆਪਣੀ ਮਾਂ ਦੇ ਸਨਮਾਨ 'ਚ ਇਹ ਨਵਾਂ ਗਾਣਾ ਲਿਆ ਰਿਹਾ ਹੈ। ਪੋਸਟਰ ਰਿਲੀਜ਼ ਕਰਦਿਆਂ ਉਨ੍ਹਾਂ ਲਿਖਿਆ, 'ਇਹ ਗਾਣਾ ਤੁਹਾਨੂੰ ਡੈਡੀਕੇਟ ਕਰ ਰਿਹਾ ਹਾਂ ਮਾਂ। ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ਦੇ ਮੌਕੇ ਨੂੰ ਸੈਲੀਬ੍ਰੇਟ ਕਰ ਰਹੇ ਹਨ। ਗਾਣਾ ਜਨਮ ਅਸ਼ਟਮੀ 'ਤੇ ਰਿਲੀਜ਼ ਹੋਵੇਗਾ।'

ਜੈਕੀ ਨੇ ਪੋਸਟਰ ਜਾਰੀ ਕੀਤਾ ਹੈ, ਉਸ ਦੀ ਬੈਕਗਰਾਊਂਡ ਵਧੀਆਂ ਲੱਗ ਰਹੀ ਹੈ। ਇਸ ਵਿਚ ਕ੍ਰਿਸ਼ਨ ਝੂਲੇ 'ਤੇ ਬੈਠੇ ਹੋਏ ਬੰਸਰੀ ਵਜਾ ਰਹੇ ਹਨ ਤੇ ਉਨ੍ਹਾਂ ਦੀ ਪਿੱਠ ਸਾਡੇ ਵੱਲ ਹੈ। ਇਕ ਕਿਸਮ ਦਾ ਕਲਾਸਿਕਲ ਕ੍ਰਿਸ਼ਨ ਦਾ ਦ੍ਰਿਸ਼ ਦਿਸ ਰਿਹਾ ਹੈ। ਇਸ ਗਾਣੇ ਨੂੰ ਵਿਪਿਨ ਅਨੇਜਾ ਵੱਲੋਂ ਰਚਿਤ ਤੇ ਗੁਣਗੁਣਾਇਆ ਗਿਆ ਜੋ ਇਕ ਸੁੰਦਰ ਮੰਤਰ ਹੈ। ਉਂਝ ਪਿਛਲੇ ਕੁਝ ਸਮੇਂ 'ਚ ਇਹ ਦੇਖਣ ਨੂੰ ਮਿਲਿਆ ਹੈ ਕਿ ਅਜਿਹੇ ਤਿਉਹਾਰਾਂ ਮੌਕੇ ਸਬੰਧਤ ਗਾਣੇ ਰਿਲੀਜ਼ ਹੋ ਰਹੇ ਹਨ। ਖ਼ਾਸਕਰ ਭੋਜਪੁਰੀ 'ਚ ਅਜਿਹੇ ਗਾਣੇ ਦੇਖ ਸਕਦੇ ਹਾਂ। ਹੁਣ ਹਿੰਦੀ ਗਾਣਿਆਂ 'ਚ ਵੀ ਦੇਖ ਸਕਦੇ ਹਾਂ।

Posted By: Seema Anand