ਨਵੀਂ ਦਿੱਲੀ, ਜੇਐਨਐਨ : ਰਿਆਲਟੀ ਸ਼ੋਅ ਦੀ ਦੁਨੀਆ 'ਚ ਮਸ਼ਹੂਰ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਹਰ ਵਰਗ ਦੇ ਦਰਸ਼ਕਾਂ ਦਾ ਪਸੰਦੀਦਾ ਹੈ।ਕਪਿਲ ਸ਼ਰਮਾ ਹਰ ਵਾਰ ਨਵੇਂ-ਨਵੇਂ ਚੁਟਕਲਿਆਂ ਨਾਲ ਦਰਸ਼ਕਾਂ ਨੂੰ ਹਸਾਉਂਦੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਦਰਸ਼ਕ ਇਸ ਸ਼ੋਅ ਦੇ ਆਉਣ ਵਾਲੇ ਐਪੀਸੋਡਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹੋਸਟ ਕਪਿਲ ਸ਼ਰਮਾ ਆਪਣੇ ਸ਼ੋਅ 'ਚ ਹਰ ਉਮਰ ਵਰਗ ਦੇ ਲੋਕਾਂ ਨੂੰ ਸੱਦਾ ਦਿੰਦੇ ਹਨ। ਇਸ ਸ਼ੋਅ 'ਚ ਸਿਰਫ ਮਨੋਰੰਜਨ ਜਗਤ ਤੋਂ ਹੀ ਨਹੀਂ ਸਗੋਂ ਹੋਰ ਖੇਤਰਾਂ ਦੇ ਲੋਕ ਵੀ ਹਿੱਸਾ ਲੈਂਦੇ ਹਨ। ਹਾਲ ਹੀ ਵਿੱਚ ਸ਼ੋਅ ਦਾ ਇਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿਚ ਸੋਨਾਲੀ ਬੇਂਦਰੇ, ਟੇਰੇਂਸ ਲੁਈਸ ਅਤੇ ਗੀਤਾ ਕਪੂਰ ਮਹਿਮਾਨ ਵਜੋਂ ਨਜ਼ਰ ਆਏ ਹਨ।

ਸੋਨਾਲੀ ਕਪਿਲ ਤੋਂ ਹੋਈ ਨਰਾਜ਼

ਪ੍ਰੋਮੋ 'ਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਅਤੇ ਸ਼ੋਅ ਦੇ ਬਾਕੀ ਕਲਾਕਾਰ ਹਰ ਵਾਰ ਦੀ ਤਰ੍ਹਾਂ ਆਪਣੇ ਮਜ਼ਾਕ ਨਾਲ ਮਹਿਮਾਨਾਂ ਦਾ ਮਜ਼ਾਕ ਉਡਾਉਣ 'ਚ ਕੋਈ ਕਸਰ ਨਹੀਂ ਛੱਡਦੇ। ਹਾਸੇ ਨਾਲ ਭਰੇ ਇਕੱਠ ਵਿਚ ਸੋਨਾਲੀ ਬੇਂਦਰੇ ਨੇ ਕਪਿਲ ਸ਼ਰਮਾ ਨਾਲ ਇਕ ਗੱਲ 'ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਕਪਿਲ ਨੇ ਉਨ੍ਹਾਂ ਨੂੰ ਕਦੇ ਵੀ ਸ਼ੋਅ 'ਤੇ ਨਹੀਂ ਬੁਲਾਇਆ। ਇਸ ਕਾਰਨ ਉਹ ਕਪਿਲ ਤੋਂ ਕਾਫੀ ਨਰਾਜ਼ ਹੈ।

ਕਪਿਲ ਦੀ ਸਮਝਦਾਰੀ ਨੇ ਜਿੱਤ ਲਿਆ ਦਿਲ

ਸੋਨਾਲੀ ਦੇ ਮੂੰਹੋਂ ਇਹ ਗੱਲ ਸੁਣ ਕੇ ਕਪਿਲ ਨੇ ਗੱਲ ਨੂੰ ਸੰਭਾਲਣ ਲਈ ਕਿਹਾ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਸੋਨਾਲੀ ਨੂੰ ਇਕ ਵਾਰੀ ਬੁਲਾਉਣ 'ਤੇ ਹੀ ਉਹ ਸ਼ੋਅ 'ਚ ਆ ਜਾਵੇਗੀ ਤਾਂ ਉਹ ਉਸ ਨੂੰ ਕਾਫੀ ਸਮਾਂ ਪਹਿਲਾਂ ਹੀ ਬੁਲਾ ਚੁੱਕੇ ਹੁੰਦੇ। ਅੱਜ ਉਨ੍ਹਾਂ ਨੂੰ ਇਸ ਬਾਰੇ ਸ਼ਿਕਾਇਤ ਕਰਨ ਦੀ ਲੋੜ ਨਾ ਹੁੰਦੀ। ਕਪਿਲ ਦੀ ਇਹ ਗੱਲ ਸੁਣ ਕੇ ਸੋਸ਼ਲ ਮੀਡੀਆ ਯੂਜ਼ਰਜ਼ ਵੀ ਹਾਸਾ ਨਹੀਂ ਰੋਕ ਸਕੇ।ਦੱਸਣਯੋਗ ਹੈ ਕਿ ਕਪਿਲ ਸ਼ਰਮਾ ਭਾਰਤ ਦੇ ਮਸ਼ਹੂਰ ਕਾਮੇਡੀਅਨ ਹਨ। ਸ਼ੋਅ ਕਰਨ ਦੇ ਨਾਲ-ਨਾਲ ਉਹ ਫਿਲਮਾਂ ਵੀ ਕਰਦੇ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਜਵਿਗਾਟੋ' ਰਿਲੀਜ਼ ਹੋਈ ਹੈ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਇਸ ਫਿਲਮ 'ਚ ਇਕੱਲੇ ਕਪਿਲ ਸ਼ਰਮਾ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ।

Posted By: Harjinder Sodhi