ਜੇਐੱਨਐੱਨ, ਨਵੀਂ ਦਿੱਲੀ : 'ਰਾਮਾਇਣ' ਫੇਮ ਐਕਟਰੈਸ ਦੀਪਿਕਾ ਚਿਖਾਲਿਆ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆ ਰਹੀ ਹੈ। ਉਹ ਲਗਾਤਾਰ ਸ਼ੋਅ ਨਾਲ ਜੁੜੀ ਅਤੇ ਪਰਸਨਲ ਲਾਈਫ ਤੋਂ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਸ਼ੇਅਰ ਕਰ ਰਹੀ ਹੈ। ਰਾਮਾਨੰਦ ਸਾਗਰ ਦੇ 'ਰਾਮਾਇਣ' 'ਚ ਸੀਤਾ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਦੀਪਿਕਾ ਚਿਖਾਲਿਆ ਨੇ ਰਾਜਨੀਤੀ 'ਚ ਵੀ ਕਦਮ ਰੱਖਿਆ ਸੀ। ਇਹੀਂ ਨਹੀਂ ਉਨ੍ਹਾਂ ਨੇ ਬੀਜੇਪੀ ਦੇ ਟਿਕਟ 'ਤੇ ਬੜੌਦਾ ਤੋਂ ਚੋਣ ਜਿੱਤੀ ਸੀ, ਪਰ ਬਾਅਦ 'ਚ ਉਨ੍ਹਾਂ ਨੇ ਰਾਜਨੀਤੀ ਛੱਡ ਦਿੱਤੀ। ਇਸੀ ਦੌਰਾਨ ਦੀਪਿਕਾ ਨੇ ਇਕ ਹੋਰ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ।

ਦੀਪਿਕਾ ਚਿਖਾਲਿਆ ਨੇ ਹਾਲ ਹੀ 'ਚ ਇਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦੀਪਿਕਾ ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਨੀ ਸੰਗ ਨਜ਼ਰ ਆ ਰਹੀ ਹੈ। ਤਸਵੀਰ 'ਚ ਦੀਪਿਕਾ ਲਾਲ ਕ੍ਰਿਸ਼ਣ ਅਡਵਾਨੀ ਨੂੰ ਨਸਤਕਾਰ ਕਰਦੀ ਦਿਖੀ।

ਇਸ ਤੋਂ ਪਹਿਲਾਂ ਦੀਪਿਕਾ ਚਿਖਾਲਿਆ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ। ਦੀਪਿਕਾ ਨੇ ਆਪਣੀ ਅਤੇ ਹੇਮੰਤ ਦੀ ਲਵਸਟੋਰੀ ਨੂੰ ਲੈ ਕੇ ਵਿਆਹ ਤਕ ਦੀ ਕਹਾਣੀ ਟੁੱਕੜਿਆਂ 'ਚ ਦੱਸੀ।

ਇਸਤੋਂ ਪਹਿਲਾਂ ਦੀਪਿਕਾ ਨੇ ਚੋਣ ਪ੍ਰਚਾਰ ਦੌਰਾਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਦੀਪਿਕਾ ਦੀ ਉਸ ਤਸਵੀਰ 'ਚ ਪੀਐੱਮ ਮੋਦੀ ਅਤੇ ਲਾਲ ਕ੍ਰਿਸ਼ਣ ਅਡਵਾਨੀ ਵੀ ਸ਼ਾਮਿਲ ਸੀ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਸੀ, 'ਇਕ ਪੁਰਾਣੀ ਫੋਟੋ ਉਸ ਸਮੇਂ ਦੀ ਜਦੋਂ ਵੀ ਬੜੌਦਰਾ ਦੇ ਚੋਣ 'ਚ ਖੜ੍ਹੀ ਹੋਈ ਸੀ।

ਤੁਹਾਨੂੰ ਦੱਸ ਦੇਈਏ ਕਿ ਲਾਕਡਾਊਨ ਦੌਰਾਨ 'ਰਾਮਾਇਣ' ਦੇ ਫਿਰ ਤੋਂ ਸ਼ੁਰੂ ਹੋਣ ਦੇ ਨਾਲ ਹੀ ਸਾਰੇ ਮੁੱਖ ਕਿਰਦਾਰ ਇਕ ਵਾਰ ਫਿਰ ਚਰਚਾ 'ਚ ਹੈ। ਹਾਲਾਂਕਿ ਦੀਪਿਕਾ ਇਕ ਵਾਰ ਫਿਰ ਫਿਲਮਾਂ 'ਚ ਸਰਗਰਮ ਹੋ ਰਹੀ ਹੈ।

Posted By: Susheel Khanna