ਨਵੀਂ ਦਿੱਲੀ, ਜੇਐੱਨਐੱਨ : ‘ਨਾਚ ਮੇਰੀ ਰਾਣੀ’ ਤੇ ‘ਬੇਬੀ ਗਰਲ’ ਜਿਹੇ ਹਿੱਟ ਗਾਣੇ ਦੇਣ ਵਾਲੇ ਸਿੰਗਰ ਗੁਰੂ ਰੰਧਾਵਾ ਨੇ ਲੋਹੜੀ ਦੇ ਮੌਕੇ ’ਤੇ ਸਿੰਗਲ ਗੀਤ ‘ਮਹਿੰਦੀ ਵਾਲੇ ਹੱਥ’ ਨੂੰ ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ ’ਚ ਉਨ੍ਹਾਂ ਤੋਂ ਇਲਾਵਾ ਸੰਜਨਾ ਸਾਂਘੀ ਦੀ ਅਹਿਮ ਭੂਮਿਕਾ ਹੈ। ਸੰਜਨਾ ਸਾਂਘੀ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਿਰੀ ਫਿਲਮ ‘ਦਿਨ ਬੇਚਾਰਾ’ ’ਚ ਨਜ਼ਰ ਆਈ ਸੀ।


ਗੁਰੂ ਰੰਧਾਵਾ ਦਾ ਹਾਲ ਹੀ ’ਚ ਸਿੰਗਲ ਗੀਤ ‘ਮਹਿੰਦੀ ਵਾਲੇ ਹੱਥ’ ਦੇ ਮਾਧਿਅਮ ਨਾਲ ਸੰਜਨਾ ਸਾਂਘੀ ਦਾ Music industry ’ਚ Debut ਵੀ ਹੋ ਰਿਹਾ ਹੈ। ਇਸ ਗਾਣੇ ਨੂੰ ਸਚੇਤ ਤੇ ਪਰੰਪਰਾ ਨੇ ਗਾਇਆ ਹੈ। ਇਹ ਗਾਣਾ ਬਹੁਤ ਹੀ ਸੁੰਦਰ ਬਣਾਇਆ ਹੈ। ਇਸ ਗਾਣੇ ਦੀ ਫੀਲਿੰਗ, ਪਿਆਰ ’ਚ ਪੈਣ ਵਾਲੇ ਉਸ ਨੂੰ ਜਾਣ ਦੇਣ ’ਤੇ ਆਧਾਰਿਤ ਹੈ। ਇਸ ਗਾਣੇ ਦਾ ਨਿਰਦੇਸ਼ਨ ਅਰਵਿੰਦਰ ਖੈਰਾ ਨੇ ਕੀਤਾ ਹੈ। ਗਾਣੇ ਨੂੰ ਸ਼ੇਅਰ ਕਰਦੇ ਹੋਏ ਸੰਜਨਾ ਨੇ ਲਿਖਿਆ, Musical Love Story Share ਕਰ ਰਹੀ ਹਾਂ। ਇਹ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰ ਦੀ ਉਮੀਦ ਤੇ ਬਲੀਦਾਨ ਦੀ ਗੱਲ ਕਰਦੀ ਹੈ।’

ਮਹਿੰਦੀ ਵਾਲੇ ਹੱਥ ਗਾਣੇ ’ਚ ਗੁਰੂ ਰੰਧਾਵਾ ਪੰਜਾਬੀ ਮੁੰਡੇ ਤੋਂ ਲੈ ਕੇ ਆਰਮੀ ਅਫ਼ਸਰ ਤਕ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਗੁਰੂ ਰੰਧਾਵਾ ਨੇ ਦੱਸਿਆ, ‘ਮਹਿੰਦੀ ਵਾਲੇ ਹੱਥ ਮੇਰੇ ਲਈ ਇਕ ਨਵੀਂ ਜਰਨੀ ਹੈ ਤੇ ਇਹ ਸਭ ਭੂਸ਼ਣ ਜੀ ਦੇ ਕਾਰਨ ਸੰਭਵ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਖ਼ੂਬਸੂਰਤ ਗਾਣਾ ਮੈਨੂੰ ਮੈਨੂੰ ਦਿੱਤਾ ਹੈ। ਇਹ ਗੀਤ ਪਹਿਲਾ ਦੇ ਮੁਕਾਬਲੇ ਕਾਫੀ ਵੱਖ ਹੈ। ਇਸ ਗੀਤ ਦਾ ਭਾਗ ਬਣ ਕੇ ਮੈਂ ਬਹੁਤ ਖੁਸ਼ ਹਾਂ। ਇਸ ਗੀਤ ਨੂੰ ਪਰੰਪਰਾ ’ਚ ਗਾਇਆ ਹੈ ਜੋ ਕਿ ਤੁਹਾਡੇ ਦਿਲ ਨੂੰ ਛੂ ਜਾਵੇਗਾ।

Posted By: Rajnish Kaur