Shona Shona Songs Poster : ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ (Sidharth Shukla) ਤੇ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ (Shehnaz Gill) ਦੇ ਨਵੇਂ ਮਿਊਜ਼ਿਕ ਵੀਡੀਓ 'ਸ਼ੋਨਾ ਸ਼ੋਨਾ' ਦਾ ਫਸਟ ਲੁੱਕ ਜਾਰੀ ਕਰ ਦਿੱਤਾ ਗਿਆ ਹੈ। ਇਹ ਪੋਸਟਰ ਬਹੁਤ ਹੀ ਰੋਮਾਂਟਿਕ ਹੈ। ਇਸ ਵਿਚ ਸਿਧਾਰਥ ਸ਼ੁਕਲਾ ਸ਼ਹਿਨਾਜ਼ ਗਿੱਲ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖ ਰਹੇ ਹਨ। ਸਿਡਨਾਜ਼ ਦੀ ਜੋੜੀ ਇਕ ਵਾਰ ਫਿਰ ਸਾਹਮਣੇ ਆਈ ਹੈ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਆਪਣੇ ਹਾਲੀਆ ਮਿਊਜ਼ਿਕ ਵੀਡੀਓ (Music Video) ਦੇ ਪੋਸਟਰ ਨੂੰ ਜਾਰੀ ਕੀਤਾ ਹੈ, ਉਨ੍ਹਾਂ ਦੇ ਕੋਲ ਇਸ ਨੂੰ ਦੇਖ ਕੇ ਬਹੁਤ ਹੀ ਖੁਸ਼ ਹੈ। ਦੋਵਾਂ ਨੇ ਗਾਣੇ ਦਾ ਪਹਿਲਾ ਪੋਸਟਰ ਸ਼ੇਅਰ ਕੀਤਾ ਹੈ।

ਇਸ ਗਾਣੇ ਦਾ ਟਾਈਟਲ 'ਸ਼ੋਨਾ ਸ਼ੋਨਾ' ਹੈ, ਉੱਥੇ ਹੀ ਇਸ ਗਾਣੇ ਦਾ ਮਿਊਜ਼ਿਕ ਵੀਡੀਓ 25 ਨਵੰਬਰ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਵਿਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਹੋਣਗੇ। ਉੱਥੇ ਹੀ ਇਸ ਗਾਣੇ ਨੂੰ ਟੋਨੀ ਕੱਕੜ ਤੇ ਨੇਹਾ ਕੱਕੜ ਨੇ ਗਾਇਆ ਹੈ। ਸ਼ਹਿਨਾਜ਼ ਗਿੱਲ ਨੇ ਗਾਣੇ ਦਾ ਪਹਿਲਾ ਲੁੱਕ ਜਾਰੀ ਕਰਦੇ ਹੋਏ ਲਿਖਿਆ, 'ਸ਼ੋਨਾ ਸ਼ੋਨਾ 25 ਨਵੰਬਰ ਨੂੰ ਰਿਲੀਜ਼ ਹੋਵੇਗਾ।' ਇਸ ਵਿਚ ਦੋਵੇਂ ਰੈਟਰੋ ਅੰਦਾਜ਼ ਵਿਚ ਨਜ਼ਰ ਆ ਰਹੇ ਹਨ। ਦੋਵੇਂ ਕਾਫ਼ੀ ਖ਼ੂਬਸੂਰਤ ਲੱਗ ਰਹੇ ਹਨ। ਦੋਵੇਂ ਇਕ ਦੂਸਰੇ ਦੀਆਂ ਅੱਖਾਂ 'ਚ ਗੁਆਚੇ ਹੋਏ ਹਨ।

ਸ਼ਹਿਨਾਜ਼ ਸਿਧਾਰਥ ਦੀਆਂ ਬਾਹਾਂ ਵਿਚ ਹੈ। ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਟੋਨੀ ਕੱਕੜ ਤੇ ਅੰਸ਼ੁਲ ਗਰਗ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ। ਹਾਲ ਹੀ 'ਚ 'ਸ਼ੋਨਾ ਸ਼ੋਨਾ' ਸੋਸ਼ਲ 'ਤੇ ਇਕ ਨਵੰਬਰ 'ਤੇ ਟਰੈਂਡ ਹੋ ਰਿਹਾ ਸੀ। ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ 'ਭੁਲਾ ਦੂੰਗਾ' ਤੋਂ ਬਾਅਦ ਦੂਸਰੀ ਵਾਰ ਇਕੱਠੇ ਆ ਰਹੇ ਹਨ। ਇਹ ਟੋਨੀ ਕੱਕੜ ਦੇ ਨਾਲ ਸ਼ਹਿਨਾਜ਼ ਗਿੱਲ ਦਾ ਦੂਸਰਾ ਗਾਣਾ ਹੋਵੇਗਾ।

ਸਿਧਾਰਥ ਸ਼ੁਕਲਾ ਬਿੱਗ ਬੌਸ 14 'ਚ ਵੀ ਤੂਫ਼ਾਨੀ ਸੀਨੀਅਰਜ਼ ਦੇ ਤੌਰ 'ਤੇ ਨਜ਼ਰ ਆਏ ਸਨ, ਉਨ੍ਹਾਂ ਦੇ ਨਾਲ ਹਿਨਾ ਖ਼ਾਨ ਤੇ ਗੌਹਰ ਖ਼ਾਨ ਵੀ ਸਨ। ਉੱਥੇ ਹੀ ਸ਼ਹਿਨਾਜ਼ ਗਿੱਲ ਨੇ ਵੀ ਬਿੱਗ ਬੌਸ 14 ਦੇ ਘਰ ਵਿਚ ਐਂਟਰੀ ਕੀਤੀ। ਇਸ ਵਾਰ ਵੀ ਸਿਧਾਰਥ ਸ਼ੁਕਲਾ ਘਰ ਵਿਚ ਕਾਫ਼ੀ ਐਕਟਿਵ ਰਹੇ। ਉਨ੍ਹਾਂ ਦੀ ਤੇ ਹਿਨਾ ਖ਼ਾਨ ਦੀ ਕੈਮਿਸਟਰੀ ਕਾਫ਼ੀ ਪਸੰਦ ਕੀਤੀ ਗਈ ਸੀ।

Posted By: Seema Anand