ਜੇਐੱਨਐੱਨ, ਨਵੀਂ ਦਿੱਲੀ : ਸਰਕਾਰ ਨੇ ਟਿਕ ਟਾਕ ਸਮੇਤ ਚੀਨ ਦੇ 59 ਐਪਾਂ ਨੂੰ ਬੈਨ ਕਰ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਦੇ ਬਾਅਦ ਤੋਂ ਸੋਸ਼ਲ ਮੀਡੀਆ 'ਤੇ ਟਵੀਟਸ ਤੇ ਮੀਮਸ ਦਾ ਹੜ੍ਹ ਆ ਗਿਆ ਹੈ। ਕੁਝ ਲੋਕ ਟਿਕ ਟਾਕਰਜ਼ ਦਾ ਮਜ਼ਾਕ ਉਡਾ ਰਹੇ ਹਨ ਤਾਂ ਕੁਝ ਸਰਕਾਰ ਤੋਂ ਇਸ ਫੈਸਲੇ ਦੀ ਰਿਪੋਰਟ ਕਰ ਰਹੇ ਹਨ। ਜ਼ਿਆਦਾਤਰ ਸੈਲੇਬਸ ਨੇ ਵੀ ਸਰਕਾਰ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ। ਹੁਣ ਸਮਰਥਨ ਕਰਨ ਵਾਲੇ ਸੈਲੇਬਸ 'ਚ ਸਿਧਾਰਥ ਸ਼ੁਕਲਾ ਦਾ ਵੀ ਨਾਂ ਜੁੜ ਗਿਆ ਹੈ।

ਬਿਗ ਬਾਸ 13 ਫੋਮ ਤੇ ਫੇਮਸ ਤੇ ਫੇਮਸ ਟੀਵੀ ਐਕਟਰ ਸਿਧਾਰਥ ਸ਼ੁਕਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਐਪ ਕਦੇ ਪਸੰਦ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਟਿਕ ਟਾਕ ਵੀਡੀਓ ਨੂੰ ਦੇਖਣਾ ਪਸੰਦ ਸੀ। ਐਕਟਰ ਨੇ ਕਿਹਾ ਕਿ ਜਿਥੇ ਚਾਈਨੀਜ਼ ਐਪ ਸ਼ਾਮਲ ਟਿਕ ਟਾਕ ਨੂੰ ਸਰਕਾਰ ਵੱਲੋਂ ਬੈਨ ਕਰ ਦੀ ਗੱਲ ਹੈ ਤਾਂ ਹਾਂ ਮੈਂ ਸਰਕਾਰ ਦੇ ਫੈਸਲੇ ਦੇ ਨਾਲ ਹਾਂ।

ਗੱਲਬਾਤ ਦੌਰਾਨ ਸਿਧਾਰਥ ਨੇ ਕਿਹਾ ਹੁਣ ਭਾਰਤੀ ਕੰਪਨੀਆਂ ਦੇ ਕੋਲ ਜ਼ਿਆਦਾ ਮੌਕੇ ਹਨ ਕਿ ਉਹ ਆਪਣੇ ਐਪ ਲਿਆਉਣ ਤੇ ਲੋਕਾਂ ਦਾ ਮਨੋਰੰਜਨ ਕਰਨ। ਅਜਿਹੇ ਐਪ ਸਾਡੇ ਦੇਸ਼ ਦੀ ਦੀ ਮਾਰਕੀਟ ਨੂੰ ਵਧਾਉਣਗੇ। ਤੁਹਾਨੂੰ ਦੱਸ ਦਈਏ ਕਿ ਟਿਕ ਟਾਕ 'ਤੇ ਸਿਰਫ ਆਮ ਲੋਕ ਹੀ ਨਹੀਂ ਸਗੋਂ ਕਈ ਸੈਲੇਬਸ ਵੀ ਕਾਫੀ ਐਕਟਿਵ ਸੀ। ਜਿਵੇਂ ਸ਼ਿਲਪਾ ਸ਼ੇਟੀ, ਦੀਪਿਕਾ ਪਾਦੂਕੋਣ, ਰਿਤੇਸ਼ ਦੇਸ਼ਮੁਖ, ਜੈ ਭਾਨੂੰਸ਼ਾਲੀ ਤੇ ਮਾਹੀ, ਟੀਵੀ ਅਦਾਕਾਰਾ ਅਨੀਤਾ ਹਸਨੰਦਾਨੀ, ਮੋਨਾਲਿਸਾ ਆਦਿ।

Posted By: Sunil Thapa