ਨਵੀਂ ਦਿੱਲੀ, ਜੇਐੱਨਐੱਨ : Shweta Tiwari Photoshoot : ਟੀਵੀ ਦੀ ਹੌਟ ਮੌਮ ਸ਼ਵੇਤਾ ਤਿਵਾੜੀ ਅੱਜ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ। ਸ਼ਵੇਤਾ ਨੇ ਟੀਵੀ ਤੋਂ ਲੈ ਕੇ ਬਾਲੀਵੁੱਡ ਤੇ ਭੋਜਪੁਰੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਸ਼ਵੇਤਾ ਤਿਵਾੜੀ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈ। ਐਕਟਿੰਗ ਦੇ ਨਾਲ-ਨਾਲ ਸ਼ਵੇਤਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਹੌਟ ਤੇ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਇਸ ਦੌਰਾਨ, ਉਸ ਦੀਆਂ ਨਵੀਆਂ ਤਸਵੀਰਾਂ ਇੰਟਰਨੈਟ ਨੂੰ ਪਾਰਾ ਹਾਈ ਕਰਦੀਆਂ ਨਜ਼ਰ ਆ ਰਹੀਆਂ ਹਨ।

ਲਾਲ ਸਾੜੀ 'ਚ ਸ਼ਵੇਤਾ ਨੇ ਢਾਇਆ ਕਹਿਰ

ਸ਼ਵੇਤਾ ਤਿਵਾੜੀ ਨੇ ਆਪਣੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। 42 ਸਾਲਾ ਸ਼ਵੇਤਾ ਨੇ ਹੌਟ ਰੈੱਡ ਕਲਰ ਦੀ ਸਾੜੀ ਪਾ ਕੇ ਫੋਟੋਸ਼ੂਟ ਕਰਵਾਇਆ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਵੇਤਾ ਨੇ ਸਿਲਵਰ ਬਾਰਡਰ ਵਾਲੀ ਲਾਲ ਰੰਗ ਦੀ ਸਾੜੀ ਪਾਈ ਹੋਈ ਹੈ। ਇਸ ਦੇ ਨਾਲ ਹੀ ਉਸਨੇ ਆਪਣੇ ਗਲੇ ਵਿਚ ਇਕ ਹੈਵੀ ਡਾਇਮੰਡ ਦਾ ਹਾਰ ਅਤੇ ਮੈਚਿੰਗ ਈਅਰਰਿੰਗਸ ਪਹਿਨੇ ਹਨ। ਇਸ ਦੌਰਾਨ ਉਸ ਦੇ ਵਾਲ ਖੁੱਲ੍ਹੇ ਰਹਿੰਦੇ ਹਨ। ਇਸ ਸਾੜੀ ਦੇ ਨਾਲ ਸ਼ਵੇਤਾ ਨੇ ਹਲਕੇ ਰੰਗ ਦੀ ਲਿਪਸਟਿਕ ਲਗਾਈ ਹੈ ਜੋ ਉਸ ਦੀ ਦਿੱਖ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ। ਉਸ ਨੂੰ ਦੇਖ ਕੇ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਉਹ 22 ਸਾਲ ਦੀ ਧੀ ਦੀ ਮਾਂ ਹੈ।

ਕਾਤਲਾਨਾ ਅੰਦਾਜ਼ 'ਚ ਦਿੱਤੇ ਪੋਜ਼

ਫੋਟੋਸ਼ੂਟ 'ਚ ਸ਼ਵੇਤਾ ਤਿਵਾੜੀ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕਦੇ ਉਹ ਸਾੜ੍ਹੀ ਨੂੰ ਲਹਿਰਾਉਂਦੇ ਹੋਏ ਪੋਜ਼ ਦੇ ਰਹੀ ਹੈ ਤਾਂ ਕਦੇ ਕੈਮਰੇ ਵੱਲ ਕਾਤਲਾਨਾ ਅੰਦਾਜ਼ 'ਚ ਦੇਖ ਰਹੀ ਹੈ। ਇਸ ਦੇ ਨਾਲ ਹੀ ਸ਼ਵੇਤਾ ਦੇ ਪਿੱਛੇ ਕਈ ਲੋਕ ਕੈਮਰੇ ਨਾਲ ਉਸ ਦੀ ਫੋਟੋ ਕਲਿੱਕ ਕਰਦੇ ਨਜ਼ਰ ਆ ਰਹੇ ਹਨ। ਸ਼ਵੇਤਾ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਹੁਣ ਤਕ ਸ਼ਵੇਤਾ ਤਿਵਾਰੀ ਦੀਆਂ ਇਹ ਤਸਵੀਰਾਂ ਕਈ ਵਾਰ ਦੇਖੀਆਂ ਜਾ ਚੁੱਕੀਆਂ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਉਹ ਟੀਵੀ ਸ਼ੋਅ 'ਮੈਂ ਹੂੰ ਅਪਰਾਜਿਤਾ' ਵਿੱਚ ਕੰਮ ਕਰ ਰਹੀ ਹੈ। ਇਸ ਸ਼ੋਅ 'ਚ ਸ਼ਵੇਤਾ, ਅਪਰਾਜਿਤਾ ਸਿੰਘ ਦੀ ਭੂਮਿਕਾ ਹੈ

Posted By: Seema Anand