ਅਦਾਕਾਰਾ ਸ਼ਰਧਾ ਕਪੂਰ ਫਿਲਮਾਂ ਪ੍ਰਤੀ ਆਪਣੇ ਸਮਰਪਨ ਲਈ ਵੀ ਜਾਣੀ ਜਾਂਦੀ ਹੈ। ਅੱਜਕੱਲ੍ਹ ਉਹ ਹੈਦਰਾਬਾਦ 'ਚ ਆਪਣੀ ਫਿਲਮ 'ਸਾਹੋ' ਦੀ ਸ਼ੂਟਿੰਗ ਕਰ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਉਹ ਆਪਣੇ ਨਾਲ ਕੋਰੀਓਗ੍ਰਾਫਰ ਨੂੰ ਵੀ ਹੈਦਰਾਬਾਦ ਲੈ ਗਈ ਹੈ। ਇਸ ਪਿੱਛੇ ਵਜ੍ਹਾ ਹੈ ਕਿ ਉਹ ਰੈਮੋ ਡਿਸੂਜ਼ਾ ਦੀ ਡਾਂਸ ਫਿਲਮ ਦਾ ਵੀ ਹਿੱਸਾ ਬਣ ਚੁੱਕੀ ਹੈ ਤੇ ਆਪਣੇ ਰੋਲ ਲਈ ਉਹ ਬਿਲਕੁਲ ਵੀ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੀ। ਸ਼ਰਧਾ 'ਸਾਹੋ' ਦੀ ਸ਼ੂਟਿੰਗ ਤੋਂ ਪਹਿਲਾਂ ਤੇ ਪੈਕਅਪ ਤੋਂ ਬਾਅਦ ਰੈਮੋ ਦੀ ਫਿਲਮ ਲਈ ਡਾਂਸ ਪ੍ਰੈਕਟਿਸ ਕਰੇਗੀ। ਯਾਦ ਰਹੇ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸ਼ਰਧਾ ਸ਼ੂਟਿੰਗ 'ਚ ਮਸਰੂਫ ਹੈ ਤੇ ਆਉਣ ਵਾਲੇ ਦਿਨਾਂ 'ਚ ਉਸ ਦਾ ਸ਼ੈਡਿਊਲ ਕਾਫ਼ੀ ਰੁਝੇਵੇਂ ਭਰਿਆ ਰਹੇਗਾ। ਫਿਲਹਾਲ ਉਹ ਤਿੰਨ ਫਿਲਮਾਂ ਦੀ ਸ਼ੂਟਿੰਗ ਵੱਖ-ਵੱਖ ਲੋਕੇਸ਼ਨਾਂ 'ਤੇ ਕਰ ਰਹੀ ਹੈ। ਇਸ ਸਾਲ ਉਸ ਦੀਆਂ ਚਾਰ ਫਿਲਮਾਂ 'ਸਾਹੋ', 'ਛਿਛੋਰੇ', 'ਸਾਨੀਆ' ਤੇ 'ਏਬੀਸੀਡੀ' ਦਾ ਸੀਕੁਅਲ ਆਉਣਗੀਆਂ।

Posted By: Seema Anand