Shona Shona ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਵਿਨਰ ਸਿਧਾਰਥ ਸ਼ੁਕਲਾ ਤੇ ਕੰਟੈਸਟੈਂਟ ਸ਼ਹਿਨਾਜ਼ ਗਿੱਲ ਦੀ ਜੋੜੀ ਨਾ ਸਿਰਫ਼ ਸ਼ੋਅ ਦੌਰਾਨ ਹਿੱਟ ਸੀ ਬਲਕਿ ਸ਼ੋਅ ਦੇ ਬਾਹਰ ਵੀ ਦੋਵੇਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਸ਼ੋਅ ਦੇ ਬਾਅਦ ਕਈ ਮਿਊਜ਼ਿਕ ਵੀਡੀਓਜ਼ 'ਚ ਇਕੱਠੇ ਨਜ਼ਰ ਆ ਚੁੱਕੇ ਹਨ। ਹੁਣ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਾ ਨਵਾਂ ਮਿਊਜ਼ਿਕ ਵੀਡੀਓ 'ਸ਼ੋਨਾ ਸ਼ੋਨਾ' ਰਿਲੀਜ਼ ਹੋ ਗਿਆ ਹੈ। ਇਸ ਰੋਮਾਂਟਿਕ ਗਾਣੇ 'ਚ ਦੋਵੇਂ ਬਹੁਤ ਹੀ ਕਿਊਟ ਲੱਗ ਰਹੇ ਹਨ। ਸਿਡਨਾਜ਼ ਦੀ ਜੋੜੀ ਦੇ ਇਸ ਗਾਣੇ ਦਾ ਇੰਤਜ਼ਾਰ ਫੈਨਜ਼ ਲੰਬੇ ਸਮੇਂ ਤੋਂ ਕਰ ਰਹੇ ਸੀ।

ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਸ਼ੋਨਾ ਸ਼ੋਨਾ ਗਾਣੇ 'ਚ ਦੇਖ ਕੇ ਫੈਨਜ਼ ਦੀਵਾਨੇ ਹੋ ਰਹੇ ਹਨ। ਇਸ ਗਾਣੇ ਨੂੰ ਟੋਨੀ ਕੱਕੜ ਤੇ ਨੇਹਾ ਕੱਕੜ ਨੇ ਗਾਇਆ ਹੈ। ਗਾਣੇ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਿਧਾਰਥ ਬੇਬੀ ਡਾਲ ਬਣੀ ਸ਼ਹਿਨਾਜ਼ ਦੇ ਪਿਛੇ ਪਾਗਲਾਂ ਦੀ ਤਰ੍ਹਾਂ ਦੀਵਾਨੇ ਹੋ ਕੇ ਭੱਜ ਦੇ ਨਜ਼ਰ ਆ ਰਹੇ ਹੈ। ਸ਼ਹਿਨਾਜ਼ ਆਪਣੀਆਂ ਅਦਾਵਾਂ ਦਾ ਪੂਰਾ ਜਲਵਾ ਦਿਖਾ ਰਹੀ ਹੈ। ਗਾਣੇ ਦਾ ਪੂਰਾ ਥੀਮ ਬਹੁਤ ਹੀ ਖੂਬਸੂਰਤ ਲੱਗ ਰਿਹਾ ਹੈ।


ਤੁਹਾਨੂੰ ਦੱਸ ਦਈਏ ਕਿ 'ਬਿੱਗ ਬੌਸ 13' ਵਿਨਰ ਸਿਧਾਰਥ ਸ਼ੁਕਲਾ 'ਬਿੱਗ ਬੌਸ 14' 'ਚ ਵੀ ਤੂਫਾਨੀ ਸੀਨੀਅਰ ਦੇ ਤੌਰ 'ਤੇ ਨਜ਼ਰ ਆਏ ਸੀ, ਉਨ੍ਹਾਂ ਦੇ ਨਾਲ ਹਿਨਾ ਖ਼ਾਨ ਤੇ ਗੌਹਰ ਖ਼ਾਨ ਵੀ ਸੀ। ਸ਼ਹਿਨਾਜ਼ ਗਿੱਲ ਨੇ ਵੀ ਬਿੱਗ ਬੌਸ 14 ਦੇ ਘਰ 'ਚ ਐਂਟਰੀ ਕੀਤੀ ਸੀ। ਇਸ ਵਾਰ ਵੀ ਸਿਧਾਰਥ ਸ਼ੁਕਲਾ ਘਰ 'ਚ ਕਾਫੀ ਐਕਟਿਵ ਰਹੇ। ਉਨ੍ਹਾਂ ਵੱਲੋ ਹਿਨਾ ਖ਼ਾਨ ਦੀ ਕੈਮੀਸਟਰੀ ਵੀ ਪਸੰਦ ਕੀਤੀ ਗਈ ਸੀ।ਹਾਲ ਹੀ 'ਚ 'ਸ਼ੋਨਾ ਸ਼ੋਨਾ' ਗਾਣੇ ਦੀ ਪੋਸਟ ਆਊਟ ਕੀਤੀ ਗਈ ਹੈ। ਜਿਸ 'ਚ ਰਿਲੀਜ਼ ਡੇਟ ਸਾਹਮਣੇ ਆਈ ਸੀ। ਸ਼ਹਿਨਾਜ਼ ਗਿੱਲ ਨੇ ਗਾਣੇ ਦੀ ਪਹਿਲੀ ਲੁੱਕ ਜਾਰੀ ਕਰਦੇ ਹੋਏ ਲਿਖਿਆ, ਸ਼ੋਨਾ ਸ਼ੋਨਾ 25 ਨਵੰਬਰ ਨੂੰ ਰਿਲੀਜ਼ ਹੋਵੇਗਾ। ਇਸ 'ਚ ਦੋਵੇਂ ਰੇਟ੍ਰੋ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਦੋਵੇਂ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ। ਦੋਵੇਂ ਇਕ ਦੂਸਰੇ ਦੀਆਂ ਅੱਖਾਂ 'ਚ ਗੁਆਚੇ ਹੋਏ ਹਨ।

Posted By: Sarabjeet Kaur