ਨਵੀਂ ਦਿੱਲੀ, ਜੇਐੱਨਐੱਨ। Viju Khote passes away : 'ਸ਼ੋਲੇ' ਦੇ ਦੋ ਮਿੰਟ ਦੇ ਸੀਨ ਨੂੰ ਯਾਦਗਾਰ ਬਣਾਉਣ ਵਾਲੇ ਐਕਟਰ ਵਿਜੁ ਖੋਟੋ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਸਾਰੀ ਜ਼ਿੰਦਗੀ 'ਕਾਲੀਆ' ਦੇ ਰੋਲ ਲਈ ਪਛਾਣਿਆ ਗਿਆ ਜੋ ਉਨ੍ਹਾਂ ਬਲਾਕਬਾਸਟਰ ਫ਼ਿਲਮ 'ਸ਼ੋਲੇ' 'ਚ ਕੀਤਾ ਸੀ। ਵਿਜੁ 77 ਸਾਲ ਦੇ ਸਨ। ਵਿਜੁ ਨੇ ਪਹਿਲੀ ਵਾਰ ਵੱਡੇ ਪਰਦੇ 'ਤੇ ਫ਼ਿਲਮ 'ਯਾ ਮਾਲਿਕ' 'ਚ ਕੰਮ ਕੀਤਾ ਸੀ। 1964 ਦੀ ਇਸ ਫ਼ਿਲਮ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ 'ਸ਼ੋਲੇ', 'ਕੁਰਬਾਨੀ', 'ਕਰਜ਼', 'ਨਗੀਨਾ', 'ਕਯਾਮਤ ਸੇ ਕਯਾਮਤ ਤਕ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਏ। ਉਨ੍ਹਾਂ 'ਅੰਦਾਜ਼ ਅਪਨਾ ਅਪਨਾ' 'ਚ ਵੀ ਵਧੀਆ ਰੋਲ ਨਿਭਾਇਆ ਸੀ।

ਦੱਸ ਦੇਈਏ ਕਿ ਸਲੀਮ-ਜਾਵੇਦ ਦੀ ਲਿਖੀ 'ਸ਼ੋਲੇ' ਵਿਚ ਇਹ ਮਸ਼ਹੂਰ ਲਾਈਨ ਕਹੀ ਸੀ 'ਸਰਕਾਰ ਮੈਂਨੇ ਆਪਕਾ ਨਮਕ ਖਾਇਆ ਹੈ'। ਇਸੇ ਤਰ੍ਹਾਂ 'ਅੰਦਾਜ਼ ਅਪਨਾ ਅਪਨਾ' ਵਿਚ ਉਨ੍ਹਾਂ ਦਾ ਡਾਇਲਾਗ 'ਗ਼ਲਤੀ ਸੇ ਮਿਸਟੇਕ ਹੋ ਗਿਆ' ਖ਼ੂਬ ਪਸੰਦ ਕੀਤਾ ਗਿਆ ਸੀ। 90 ਦੇ ਦਹਾਕੇ 'ਚ ਉਨ੍ਹਾਂ ਟੀਵੀ 'ਤੇ 'ਜਬਾਨ ਸੰਭਾਲ ਕੇ' ਵਿਚ ਵੀ ਕੰਮ ਕੀਤਾ ਸੀ।


ਵਿਜੁ ਨੇ 300 ਤੋਂ ਜ਼ਿਆਦਾ ਫ਼ਿਲਮਾਂ 'ਚ ਕੰਮ ਕੀਤਾ ਸੀ। ਇਨ੍ਹਾਂ 'ਚ ਮਰਾਠੀ ਫ਼ਿਲਮਾਂ ਵੀ ਸ਼ਾਮਲ ਹਨ। ਵਿਜੁ ਨੂੰ ਆਖ਼ਰੀ ਵਾਰ 2018 'ਚ ਫ਼ਿਲਮ 'ਜਾਨੇ ਕਿਉਂ ਦੇ ਯਾਰੋ' ਵਿਚ ਕੰਮ ਕੀਤਾ ਸੀ। ਆਖ਼ਰੀ ਦੌਰ 'ਚ ਉਨ੍ਹਾਂ ਰੋਹਿਤ ਸ਼ੈੱਟੀ ਦੀ 'ਗੋਲਮਾਲ 3', 'ਅਤਿਥੀ ਤਮ ਕਬ ਜਾਓਗੇ', 'ਅਜ਼ਬ ਪ੍ਰੇਮ ਦੀ ਗਜ਼ਬ ਕਹਾਨੀ' ਵਿਚ ਕੰਮ ਕੀਤਾ ਸੀ।

-

Posted By: Akash Deep