Salman Khan ਦੇ ਸੋਸ਼ਲ ਮੀਡੀਆ Followers ਬੁਹਤ ਚੰਗੇ ਤਰੀਕੇ ਨਾਲ ਜਾਣਦੇ ਹਨ ਕਿ ਉਹ ਜਦੋਂ ਵੀ ਕੋਈ ਪੋਸਟ ਕਰਦੇ ਹਨ ਤਾਂ ਉਹ ਕੁਝ ਹੱਟ ਕੇ ਹੁੰਦਾ ਹੈ। Coronavirus ਦੇ ਵੱਧਦੇ ਖਤਰੇ ਕਾਰਨ ਹਰ ਪਾਸੇ ਰੋਲਾ ਹੈ ਤੇ ਹੁਣ ਭਾਰਤ 'ਚ ਵੀ ਇਹ ਜਾਨਲੇਵਾ ਵਾਇਰਸ ਫੈਲ ਗਿਆ ਹੈ। ਇਸ ਨੂੰ ਲੈ ਕੇ ਸਲਮਾਨ ਖਾਨ ਨੇ ਆਪਣੇ ਸਟਾਈਲ 'ਚ ਗੱਲ ਕੀਤੀ ਹੈ। ਇੰਸਟਾਗ੍ਰਾਮ 'ਤੇ ਸਲਮਾਨ ਖਾਨ ਨੇ ਖ਼ੁਦ ਦੀ ਇਕ ਸ਼ਰਟਲੈੱਸ ਫੋਟੋ ਸ਼ੇਅਰ ਕੀਤੀ ਜਿਸ 'ਚ ਉਨ੍ਹਾਂ ਨੇ ਸ਼ੌਰਟਸ ਤੇ ਬਲੈਕ ਸਲਾਈਡਰਸ ਪਾਈ ਹੈ। ਉਹ ਫੋਟੋ ਜਿਮ 'ਚ ਉਨ੍ਹਾਂ ਦੇ ਵਰਕ ਆਉਟ ਸੈਸ਼ਨ ਦੀ ਹੈ ਤੇ ਉਨ੍ਹਾਂ ਨੇ ਫੋਟੋ 'ਚ ਨਮਸਤੇ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਫੋਟੋ ਨੂੰ ਪੋਸਟ ਕਰਦੇ ਹੋਏ ਸਲਮਾਨ ਖਾਨ ਨੇ ਕੈਪਸ਼ਨ 'ਚ ਲਿਖਿਆ ਕਿ ਭਾਰਤੀ ਸੱਭਿਆਚਾਰ ਨੂੰ ਫੋਲੋ ਕਰਨਾ ਜ਼ਿਆਦਾ ਚੰਗਾ ਹੈ ਤੇ ਨਮਸਤੇ ਜਾਂ ਸਲਾਮ ਕਰੋ। ਲੋਕਾਂ ਨੂੰ ਹੱਥ ਨਾ ਮਿਲਾਉਣ ਜਾਂ ਗਲ਼ੇ ਲਗਾਉਣ ਉਦੋਂ ਹੀ ਚਾਹੀਦਾ ਹੈ ਜਦੋਂ ਕੋਰੋਨਾ ਵਾਇਰਸ ਖਤਮ ਹੋ ਜਾਵੇ।

ਉਨ੍ਹਾਂ ਨੇ ਲਿਖਿਆ 'ਨਮਸਕਾਰ... ਤੁਹਾਡੀ ਸੱਭਿਆਤਾ 'ਚ ਨਮਸਤੇ ਤੇ ਸਲਾਮ ਹੈ! ਜਦੋਂ ਕੋਰੋਨਾ ਵਾਇਰਸ ਖ਼ਤਮ ਹੋ ਜਾਵੇ ਉਦੋਂ ਹੱਥ ਮਿਲਾਓ ਤੇ ਗਲ਼ੇ ਲਗਾਓ।'

ਹਾਲਾਂਕਿ ਉਨ੍ਹਾਂ ਦੇ ਇਸ ਵਿਚਾਰ ਨਾਲ ਸਲਮਾਨ ਦੇ ਫੈਨਜ਼ ਦੋ ਸਮੂਹਾਂ 'ਚ ਵੰਡ ਗਏ। ਇਕ ਫੈਨ ਨੇ ਲਿਖਿਆ 'ਇਕ ਸੈਕੰਡ ਲਈ ਕੋਰੋਨਾ ਵਾਇਰਸ ਨੂੰ ਭੁੱਲ ਜਾਓ', ਉੱਥੇ ਹੀ ਕਿਸੇ ਹੋਰ ਨੇ ਲਿਖਿਆ, 'ਬੀ ਟਾਉਨ 'ਚ ਕਈ ਸਾਰੇ ਹੀਰੋ ਹਨ ਤੇ ਚੰਗੀ ਬਾਡੀ ਹੈ ਪਰ ਇਸ ਉਮਰ 'ਚ ਤੁਹਾਡੀ ਬਾਡੀ ਤਾਰੀਫ ਦੇ ਕਾਬਿਲ ਹੈ। ਤੁਸੀਂ ਮੇਰੇ ਸੱਚੇ ਮੋਟੀਵੈਸ਼ਨ ਹੋ ਤੇ ਇਸ ਤਸਵੀਰ ਨਾਲ ਇਹ ਵਧਿਆ ਹੈ...।'

ਸਲਮਾਨ ਖਾਨ ਨੇ ਭਾਵੇ ਹੀ ਹੁਣ ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਦੂਰ ਰਹਿਣ ਲਈ ਨਮਸਤੇ ਕਰਨ ਦੀ ਸਲਾਹ ਦਿੱਤੀ ਪਰ ਇਸ ਤੋਂ ਪਹਿਲਾਂ ਇਹ ਗੱਲ ਅਨੁਪਮ ਖੇਰ ਕਰ ਚੁੱਕੇ ਹਨ।

ਕਈ ਬਾਲੀਵੁੱਡ ਅਭਿਨੇਤਾ ਵਿਦੇਸ਼ੀ ਯਾਤਰਾ ਦੌਰਾਨ ਚਿਹਰੇ 'ਤੇ ਮਾਸਕ ਲਾ ਕੇ ਘੂੰਮ ਰਹੇ ਹਨ। ਰਣਬੀਰ ਕਪੂਰ, ਸਨੀ ਲਿਓਨੀ ਤੋ ਲੈ ਕੇ ਸਾਊਥ ਸੁਪਰਸਟਾਰ ਪ੍ਰਭਾਸ ਨੂੰ ਵੀ ਹਾਲ ਹੀ 'ਚ ਏਅਰਪੋਰਟ 'ਤੇ ਮਾਸਕ 'ਚ ਦੇਖਿਆ ਗਿਆ ਸੀ।

Posted By: Rajnish Kaur