ਨਵੀਂ ਦਿੱਲੀ, ਨਈ ਦੁਨੀਆ : ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਪਤੀ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਅਤੇ ਐਪ ਰਾਹੀਂ ਫੈਲਾਉਣ ਦੇ ਦੋਸ਼ ਵਿਚ ਜੇਲ੍ਹ ਵਿਚ ਹੈ। ਸ਼ੁੱਕਰਵਾਰ ਸ਼ਾਮ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਰਾਜ ਅਤੇ ਸ਼ਿਲਪਾ ਤੋਂ ਆਹਮਣੇ-ਸਾਹਮਣੇ ਬਿਠਾ ਕੇ 6 ਘੰਟੇ ਪੁੱਛ-ਗਿੱਛ ਕੀਤੀ। ਇਸ ਦੌਰਾਨ ਕ੍ਰਾਈਮ ਬ੍ਰਾਂਡ ਨੇ ਪੌਨ ਫਿਲਮਾਂ ਸੰਬੰਧੀ ਅਦਾਕਾਰਾਂ ਦੇ ਬਿਆਨ ਵੀ ਰਿਕਾਰਡ ਕੀਤੇ।

ਸ਼ਿਲਪਾ ਸ਼ੈੱਟੀ ਨੇ ਕੀਤਾ ਕਾਰੋਬਾਰ ਵਿਚ ਸ਼ਾਮਲ ਹੋਣ ਤੋਂ ਇਨਕਾਰ

ਮਿਡ-ਡੇਅ ਦੀ ਇਕ ਰਿਪੋਰਟ ਦੇ ਅਨੁਸਾਰ ਸ਼ਿਲਪਾ ਸ਼ੈੱਟੀ ਨੇ ਸੈਕਸ ਫਿਲਮਾਂ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਤੋਂ ਸਪੱਸ਼ਟ ਇਨਕਾਰ ਕੀਤਾ ਹੈ। ਸ਼ਿਲਪਾ ਨੇ ਜਾਂਚ ਟੀਮ ਨੂੰ ਆਪਣਾ ਬਿਆਨ ਦਰਜ ਕਰਦਿਆਂ ਕਿਹਾ ਹੈ ਕਿ ਪਤੀ ਰਾਜ ਦੀਆਂ ਹਾਟ ਸ਼ਾਟ ਐਪ 'ਤੇ ਉਪਲੱਬਧ ਫਿਲਮਾਂ ਓਟੀਟੀ ਪਲੇਟਫਾਰਮਜ਼ ਦੀਆਂ ਫਿਲਮਾਂ ਨਾਲੋਂ ਘੱਟ ਅਸ਼ਲੀਲ ਹਨ। ਉਨ੍ਹਾਂ ਕਿਹਾ ਕਿ ਕੁੰਦਰਾ ਇਰੋਟਿਕ ਫਿਲਮਾਂ ਬਣਾਉਂਦਾ ਹੈ ਨਾ ਕਿ ਪੋਰਨ।

ਸ਼ਿਲਪਾ ਸ਼ੈੱਟੀ ਦੇ ਬੈਂਕ ਖਾਤਿਆਂ ਦੀ ਕੀਤੀ ਜਾਵੇਗੀ ਜਾਂਚ

ਜਾਂਚ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਫਿਲਹਾਲ ਸ਼ਿਲਪਾ ਸ਼ੈੱਟੀ ਦੀ ਇਸ ਕੇਸ ਵਿਚ ਸ਼ਾਮਲ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਈ-ਟਾਈਮਜ਼ ਦੇ ਅਨੁਸਾਰ, ਅਦਾਕਾਰਾ ਦੇ ਘੇਰੇ ਵਿਚ ਆਉਣ ਦਾ ਮੁੱਖ ਕਾਰਨ ਇਹ ਹੈ ਕਿ ਉਸਨੇ ਵੀਆਨ ਇੰਡਸਟਰੀਜ਼ ਵਿਚ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਿਪੋਰਟ ਦੇ ਅਨੁਸਾਰ ਸ਼ਿਲਪਾ ਦੇ ਬੈਂਕ ਖਾਤੇ ਦੀ ਵੀ ਇਸ ਮਾਮਲੇ ਵਿਚ ਜਾਂਚ ਕੀਤੀ ਜਾਵੇਗੀ। ਕ੍ਰਾਈਮ ਬ੍ਰਾਂਚ ਇਹ ਪਤਾ ਲਗਾਏਗੀ ਕਿ ਅਦਾਕਾਰਾ ਨੇ ਕੰਪਨੀ ਦੇ ਡਾਇਰੈਕਟਰ ਵਜੋਂ ਕਿੰਨਾ ਸਮਾਂ ਕੰਮ ਕੀਤਾ ਹੈ।

Posted By: Ramandeep Kaur