ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਆਲਿਆ ਭੱਟ ਦੇ ਫੈਨਜ਼ ਇਸ ਸਾਲ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਦੋਵਾਂ ਨੇ ਵਿਆਹ ਨੂੰ ਲੈ ਕੇ ਕਈ ਖਬਰਾਂ ਵੀ ਸਾਹਮਣੇ ਆਈਆਂ ਪਰ ਉਹ ਸਭ ਮਹਿਜ਼ ਅਫਵਾਹ ਸੀ। ਦੂਜੇ ਪਾਸੇ ਹੁਣ ਲੱਗਦਾ ਹੈ ਕਿ ਇਨ੍ਹਾਂ ਲਵਬਡਸ ਦੇ ਫੈਨਜ਼ ਨੂੰ ਹਾਲੇ ਹੋਰ ਇੰਤਜਾਰ ਕਰਨਾ ਪਵੇਗਾ ਪਰ ਕਪੂਰ ਫੈਮਿਲੀ 'ਚ ਜਲਦ ਹੀ ਸ਼ਹਿਨਾਈ ਵੱਜਣ ਵਾਲੀ ਹੈ। ਬੀਟਾਊਨ ਦੇ ਲਵਬਡਸ ਆਦਰ ਜੈਨ ਤੇ ਤਾਰਾ ਸੁਤਾਰਿਆ ਦੇ ਫੈਨਜ਼ ਲਈ ਵੱਡੀ ਖ਼ੁਸ਼ਖਬਰੀ ਹੈ।

ਸਪਾਟਬੁਆਏ ਨੇ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਹੈ ਕਿ ਆਦਰ ਜੈਨ ਜਲਦ ਹੀ ਆਪਣੀ ਗਰਲਫ੍ਰੈਂਡ ਅਦਾਕਾਰਾ ਤਾਰਾ ਸੁਤਾਰਿਆ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਦੋਵੇਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਗੰਭੀਰ ਹਨ। ਦੋਵੇਂ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ ਤੇ ਹੁਣ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ। ਹਾਲਾਂਕਿ ਵਿਆਹ ਦੀ ਇਸ ਖਬਰ 'ਤੇ ਦੋਵਾਂ ਵੱਲੋਂ ਆਫੀਸ਼ੀਅਲ ਕੰਫਮੈਸ਼ਨ ਨਹੀਂ ਆਇਆ ਹੈ।

ਤਾਰਾ ਸੁਤਾਰਿਆ ਤੇ ਆਦਰ ਜੈਨ ਅਕਸਰ ਇਕ ਦੂਜੇ ਨਾਲ ਸਪਾਟ ਕੀਤੇ ਜਾਂਦੇ ਹਨ। ਤਾਰਾ ਨੂੰ ਉਨ੍ਹਾਂ ਦੇ ਫੈਮਿਲੀ ਫੰਕਸ਼ਨ 'ਚ ਵੀ ਦੇਖਿਆ ਜਾਂਦਾ ਹੈ। ਤਾਰਾ ਐਕਟਿੰਗ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਏ ਦਿਨ ਆਪਣੀ ਲੇਸਟੇਟ ਤਸਵੀਰਾਂ ਤੇ ਵੀਜੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਤਾਰਾ ਸੁਤਾਰਿਆ ਨੇ ਇਕ ਇੰਟਰਵਿਊ ਦੌਰਾਨ ਆਦਰ ਜੈਨ ਨਾਲ ਲਿੰਕਅਪ ਦੀਆਂ ਖਬਰਾਂ 'ਤੇ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਤੁਸੀਂ ਕਿਸੇ ਨਾਲ ਰਿਲੇਸ਼ਨਸ਼ਿਪ 'ਚ ਹੋ ਤਾਂ ਇਹ ਬਹੁਤ ਨਿੱਜੀ ਹੁੰਦਾ ਹੈ।

Posted By: Ravneet Kaur