ਜੇਐੱਨਐੱਨ, ਨਵੀਂ ਦਿੱਲ਼ੀ : ਬਿੱਗ ਬੌਸ 13 ਦੀ ਸਭ ਤੋਂ ਵੱਡੀ ਏਟਰਟੇਨਰ ਸ਼ਹਿਨਾਜ਼ ਗਿੱਲ ਦਾ ਅੱਜ ਜਨਮਦਿਨ ਹੈ। ਅਜਿਹੇ 'ਚ ਸਿਡਨਾਜ਼ ਦੇ ਫੈਨਜ਼ ਚਾਹੁੰਦੇ ਹਨ ਕਿ ਬਿੱਗ ਬੌਸ ਅੱਜ ਕੁਝ ਅਜਿਹਾ ਕਰ ਦੇਣ ਕਿ ਉਨ੍ਹਾਂ ਦਾ ਤੇ ਸਿਧਾਰਥ ਦਾ ਪੈਚਅਪ ਹੋ ਜਾਵੇ। ਸ਼ੋਅ ਦੌਰਾਨ ਜਿਸ ਵੀ ਕੰਟੈਸਟੈਂਟ ਦਾ ਜਨਮਦਿਨ ਆਉਂਦਾ ਹੈ, ਉਸ ਨੂੰ ਬਿੱਗ ਬੌਸ ਹਾਊਸ 'ਚ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ। ਕਈ ਵਾਰ ਤਾਂ ਬਿੱਗ ਬੌਸ ਬਰਥਡੇਅ ਬੁਆਏ ਜਾਂ ਗਰਲ ਨੂੰ ਸਪੈਸ਼ਲ ਫੀਲ ਕਰਵਾਉਣ ਲਈ ਕੁਝ ਸਰਪ੍ਰਾਈਜ਼ ਵੀ ਦੇ ਦਿੰਦੇ ਹਨ। ਅਜਿਹੇ 'ਚ ਸਨਾ ਦੇ ਫੈਨਜ਼ ਵੀ ਚਾਹੁੰਦੇ ਹਨ ਕਿ ਬਿੱਗ ਬੌਸ ਕੋਈ ਸਰਪ੍ਰਾਈਜ਼ ਪਲਾਨ ਕਰੇ ਤੇ ਸਿਧਾਰਥ ਤੇ ਉਨ੍ਹਾਂ ਵਿਚਕਾਰ ਸਭ ਕੁਝ ਠੀਕ ਕਰਵਾ ਦੇਣ।

ਯੂਜ਼ਰਜ਼ ਹੈਸ਼ਟੈਗ #Sidnaaz ਨਾਲ ਟਵੀਟ ਕਰ ਵੱਖ-ਵੱਖ ਤਰ੍ਹਾਂ ਦੀ ਡਿਮਾਂਡ ਕਰ ਰਹੇ ਹਨ। ਕੋਈ ਦੋਵਾਂ ਦੀ ਜੋੜੀ 'ਤੇ ਆਪਣਾ ਪਿਆਰ ਲੁੱਟਾ ਰਿਹਾ ਹੈ ਤਾਂ ਕੋਈ ਸ਼ਹਿਨਾਜ਼ ਨੂੰ ਜਨਮਦਿਨ ਦੀ ਵਧਾਈ ਦੇ ਰਿਹਾ ਹੈ। ਪਰ ਜ਼ਿਆਦਾਤਰ ਲੋਕ ਅਜਿਹੇ ਹਨ ਜੋ ਸਿਡਨਾਜ਼ ਨੂੰ ਦੁਬਾਰਾ ਪੈਚਅਪ ਕਰਨ ਦੀ ਡਿਮਾਂਡ ਕਰ ਰਹੇ ਹਨ। ਦਰਅਸਲ, ਇਸ ਸਮੇਂ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਦੋਸਤੀ 'ਚ ਦਰਾਰ ਆ ਗਈ ਹੈ। ਸਿਧਾਰਥ, ਸ਼ਹਿਨਾਜ਼ ਤੋਂ ਇੰਨੇ ਨਾਰਾਜ਼ ਹਨ ਕਿ ਉਨ੍ਹਾਂ ਨਾਲ ਗੱਲ ਤਕ ਨਹੀਂ ਕਰਨਾ ਚਾਹੁੰਦੇ। ਉੱਥੇ ਇਸ ਵਾਰ ਸ਼ਹਿਨਾਜ਼ ਦੇ ਤੇਵਰ ਵੀ ਗਰਮ ਹਨ।

Posted By: Amita Verma