ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ 13ਵੇਂ (ਭਾਵ) ਪਿਛਲੇ ਸੀਜ਼ਨ 'ਚ ਕਾਫ਼ੀ ਸੁਰਖੀਆਂ 'ਚ ਸੀ। ਸ਼ਹਿਨਾਜ਼ ਤੇ ਸਿਧਾਰਥ ਨੇ ਬਿੱਗ ਬੌਸ ਦੇ ਘਰ 'ਚ ਕਾਫ਼ੀ ਵਧੀਆ ਬਾਨਡਿੰਗ ਸ਼ੇਅਰ ਕੀਤੀ ਸੀ ਤੇ ਖ਼ਾਸ ਗੱਲ ਇਹ ਬਹੈ ਕਿ ਘਰ ਤੋਂ ਬਾਹਰ ਆਉਣ ਦੇ ਬਾਅਦ ਵੀ ਉਹ ਲਗਾਤਾਰ ਖ਼ਬਰਾਂ 'ਚ ਹੈ। ਦੋਵੇਂ ਇਕ ਦੂਸਰੇ ਦੇ ਸੋਸ਼ਲ ਮੀਡੀਆ ਪੋਸਟ 'ਤੇ ਕਮੈਂਟ ਕਰਦੇ ਹਨ ਤੇ ਕਈ ਵਾਰ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰਦੇ ਹਨ। ਇਸ ਤਰ੍ਹਾਂ ਇਕ ਵਾਰ ਫਿਰ ਹੋਇਆ ਹੈ, ਜਦ ਸ਼ਹਿਨਾਜ਼ ਤੇ ਸਿਧਾਰਥ ਨੇ ਸੋਸ਼ਲ ਮੀਡੀਆ 'ਤੇ ਫਲਰਟ ਕੀਤਾ ਹੈ।

ਦਰਅਸਲ ਇਨ੍ਹੀਂ ਦਿਨੀਂ ਆਪਣੀ ਫਿਟਨੈੱਸ ਲੈ ਕੇ ਖ਼ਬਰਾਂ 'ਚ ਰਹਿਣ ਵਾਲੀ ਐਕਟ੍ਰੈੱਸ ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਫਲਾਇੰਗ ਕਿਸ ਦਿੰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਸਿਧਾਰਥ ਨਾਲ ਜੁੜੇ ਇਕ ਫਿਲਟਰ ਦਾ ਹੈ। ਹਾਲ ਹੀ 'ਚ ਸਿਧਾਰਥ ਦਾ Sidhearts ਵਾਲਾ ਫਿਲਟਰ ਆਇਆ ਹੈ, ਜਿਸ 'ਚ ਕਈ ਹਰਟ ਵੀ ਦਿਖਾਈ ਦਿੰਦੇ ਹਨ। ਇਸ ਫਿਲਟਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਤੇ ਸ਼ਹਿਨਾਜ਼ ਨੇ ਵੀ ਇਸ ਨੂੰ ਟ੍ਰਾਈ ਕੀਤਾ ਹੈ।

ਇਸ ਵੀਡੀਓ 'ਚ ਦਿਖ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਫਿਲਟਰ ਦਾ ਯੂਜ਼ ਕਰ ਰਹੀ ਹੈ, ਜਿਸ ਦੇ ਬਾਅਦ ਉਨ੍ਹਾਂ ਦੇ ਚਾਰੇ ਪਾਸੇ ਹਰਟ ਦਿਖਾਈ ਦੇ ਰਹੇ ਹਨ ਤੇ Sidheart ਵੀ ਲਿਖਿਆ ਹੋਇਆ ਹੈ। ਇਸ 'ਚ ਸਿੰਗਰ ਫਲਾਇੰਗ ਕਿਸ ਕਰਦੀ ਨਜ਼ਰ ਆ ਰਹੀ ਹੈ ਤੇ ਉਸ ਨੂੰ ਕਕਾਫ਼ੀ ਪਸੰਦ ਕੀਤਾ ਜਾ ਰਿਰਹਾ ਹੈ। ਸ਼ਹਿਨਾਜ਼ ਦੀ ਇਸ ਵੀਡੀਓ 'ਤੇ ਸਿਧਾਰਥ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਤੇ ਕਮੈਂਟ ਕੀਤਾ ਹੈ। ਸਿਧਾਰਥ ਨੇ ਧੰਨਵਾਦ ਕੀਤਾ।

Posted By: Sarabjeet Kaur