ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 13 'ਚ ਮੌਜੂਦ ਦੋ ਪੁਰਾਣੀਆਂ ਦੁਸ਼ਮਣਾਂ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ਼ ਦੀ ਖਾਮੋਸ਼ੀ ਜਲਦ ਹੀ ਵੱਡੇ ਪਰਦੇ 'ਚ ਤਬਦੀਲ ਹੋਣ ਵਾਲੀ ਹੈ। ਅਪਕਮਿੰਗ ਐਪੀਸੋਡ 'ਚ ਦੋਵਾਂ ਵਿਚਕਾਰ ਲੜਾਈ ਦੇਖਣ ਨੂੰ ਮਿਲੇਗੀ ਤੇ ਇਹ ਲੜਾਈ ਕਰਾਉਣਗੇ ਪਾਰਸ ਛਾਬੜਾ। ਜੀ ਹਾਂ, ਪਾਰਸ ਛਾਬੜਾ, ਸ਼ਹਿਨਾਜ਼ ਦੇ ਸਾਹਮਣੇ ਇਕ ਚਿੰਗਾੜੀ ਛੱਡਣਗੇ ਤੇ ਸ਼ਹਿਨਾਜ਼ ਉਸ ਚਿੰਗਾੜੀ 'ਤੇ ਭੜਕ ਜਾਵੇਗੀ।

ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਸਾਫ਼-ਸਾਫ਼ ਪਾਰਸ, ਸ਼ਹਿਨਾਜ਼ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ 'ਹਿਮਾਂਸ਼ੀ ਨੂੰ ਤੂੰ ਫਰਸਟੇਰਟ ਕਰ ਸਕਦੀ ਹੈ ਉਹ ਹੋਰ ਕੋਈ ਨਹੀਂ ਕਰ ਸਕਦਾ।' ਇਸ ਤੋਂ ਬਾਅਦ ਸ਼ਹਿਨਾਜ਼, ਹਿਮਾਂਸ਼ੀ ਕੋਲ ਜਾ ਕੇ ਉਨ੍ਹਾਂ ਨਾਲ ਭਿੜ ਜਾਵੇਗੀ। ਹਿਮਾਂਸ਼ੀ ਘਰਵਾਲਿਆਂ ਨੂੰ ਕਹਿੰਦੀ ਹੈ ਕਿ ਸ਼ਹਿਨਾਜ਼ ਨੂੰ ਉਨ੍ਹਾਂ ਤੋਂ ਦੂਰ ਰੱਖਣ ਪਰ ਸ਼ਹਿਨਾਜ਼ ਜਾਣਬੂਝ ਕੇ ਹਿਮਾਂਸ਼ੀ ਨੂੰ ਪਰੇਸ਼ਾਨ ਕਰੇਗੀ। ਗੱਲ ਇੰਨੀ ਵੱਧ ਜਾਂਦੀ ਹੈ ਕਿ ਪਰੇਸ਼ਾਨ ਹੋ ਕੇ ਹਿਮਾਂਸ਼ੀ, ਸ਼ਹਿਨਾਜ਼ ਨੂੰ ਧੱਕਾ ਮਾਰੇਗੀ।

Posted By: Amita Verma