ਜੇਐੱਨਐੱਨ, ਨਵੀਂ ਦਿੱਲੀ : ਨੇਹਾ ਕੱਕੜ ਤੇ ਟੋਨੀ ਕੱਕੜ ਬਿੱਗ ਬੌਸ 13 ਦੀ ਕੰਟੈਸਟੈਂਟ ਸ਼ਹਿਨਾਜ਼ ਗਿੱਲ ਨੂੰ ਉਨ੍ਹਾਂ ਦੇ ਗਾਣੇ 'ਗੋਆ ਬੀਚ' 'ਤੇ ਪਰਫਾਰਮ ਕਰਦਿਆਂ ਦੇਖਣ ਲਈ ਬੇਤਾਬ ਹਨ। ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਤੋਂ ਲੋਕਪ੍ਰਿਅ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 ਦੇ ਘਰ 'ਚ ਆਪਣੀ ਕਿਊਟਨੈਸ ਤੇ ਪਾਗਲਪਣ ਨਾਲ ਸਾਰਿਆਂ ਦਾ ਦਿਲ ਛੁਹ ਲਿਆ ਸੀ।

ਸ਼ਹਿਨਾਜ਼ ਹਮੇਸ਼ਾ ਗਾਉਂਦੀ ਤੇ ਨੱਚਦੀ ਹੋਈ ਨਜ਼ਰ ਆਉਂਦੀ ਹੈ। ਉਹ ਅਜਿਹਾ ਇਸ ਅੰਦਾਜ਼ 'ਚ ਕਰਦੀ ਹੈ ਜਿਵੇਂ ਕੋਈ ਨਹੀਂ ਦੇਖ ਰਿਹਾ। ਇਸ ਤਰ੍ਹਾਂ ਦਰਸ਼ਕਾਂ ਦਾ ਮਨੋਰੰਜਨ ਵੀ ਹੁੰਦਾ ਹੈ। ਹਮੇਸ਼ਾ ਫੈਨਜ਼ ਟੀਵੀ ਸਕ੍ਰੀਨ 'ਤੇ ਉਨ੍ਹਾਂ ਦੀਆਂ ਹਰਕਤਾਂ ਨੂੰ ਨਹੀਂ ਦੇਖ ਪਾ ਰਹੇ ਹਨ। ਹਾਲਾਂਕਿ ਸਨਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਅਪਡੇਟ ਰੱਖਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ।

ਸ਼ਹਿਨਾਜ਼ ਇਨ੍ਹਾਂ ਦਿਨੀਂ ਆਪਣੇ ਸਵੰਬਰ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਦਿਖਾਈ ਦਿੰਦੀ ਹੈ, ਨੇ ਪ੍ਰਸ਼ਸਕਾਂ ਲਈ ਇਕ ਸ਼ਾਨਦਾਰ ਟਿੱਕਟਾਕ ਵੀਡੀਓ ਸ਼ੇਅਰ ਕੀਤੀ ਹੈ। ਇੱਥੋਂ ਨੇਹਾ ਕੱਕੜ ਤੇ ਟੋਨੀ ਕੱਕੜ ਦਾ ਕੁਨੈਕਸ਼ਨ ਸ਼ੁਰੂ ਹੁੰਦਾ ਹੈ। ਕਲਿੱਪ 'ਚ ਸ਼ਹਿਨਾਜ਼ ਗਿੱਲ ਨੂੰ ਲਿੰਪ-ਸਿੰਕ ਕਰਦਿਆਂ ਤੇ ਨੇਹਾ ਕੱਕੜ ਦੇ ਹਾਲ ਹੀ 'ਚ ਰਿਲੀਜ਼ ਹੋਏ 'ਗੋਆ ਬੀਚ' ਗਾਣੇ 'ਤੇ ਡਾਂਸ ਕਰਦਿਆਂ ਦੇਖਿਆ ਜਾ ਸਕਦਾ ਹੈ, ਇਸ 'ਚ ਆਦਿਤਿਯ ਨਾਰਾਇਣ ਵੀ ਹਨ ਤੇ ਉਨ੍ਹਾਂ ਦੇ ਭਰਾ ਟੋਨੀ ਕੱਕੜ ਨੇ ਵੀ ਗਾਣਾ ਗਾਇਆ ਹੈ।

Posted By: Amita Verma