ਨਵੀਂ ਦਿੱਲੀ, ਜੇਐਨਐਨ : ਅਦਾਕਾਰ ਸ਼ੰਮੀ ਕਪੂਰ ਹਿੰਦੀ ਸਿਨੇਮਾ ਦੇ ਉਨ੍ਹਾਂ ਅਦਾਕਾਰ 'ਚੋਂ ਇਕ ਸਨ ਜੋ ਆਪਣੇ ਖਾਸ ਤੇ ਵੱਖਰੇ ਪ੍ਰਦਰਸ਼ਨ ਲਈ ਜਾਣੇ ਜਾਂਦੇ ਸਨ। ਉਸ ਨੇ ਆਪਣੇ ਕਰੀਅਰ 'ਚ ਬਹੁਤ ਸਾਰੀਆਂ ਵੱਡੀਆਂ ਫਿਲਮਾਂ ਦਿੱਤੀਆਂ। ਸ਼ੰਮੀ ਕਪੂਰ ਦਾ ਜਨਮ 21 ਅਕਤੂਬਰ 1931 ਨੂੰ ਬਾਲੀਵੁੱਡ ਦੇ ਕਪੂਰ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪ੍ਰਿਥਵੀਰਾਜ ਕਪੂਰ ਨਾ ਸਿਰਫ ਹਿੰਦੀ ਸਿਨੇਮਾ ਦੇ ਇਕ ਸ਼ਾਨਦਾਰ ਕਲਾਕਾਰ ਸਨ ਬਲਕਿ ਇਕ ਮਹਾਨ ਫਿਲਮ ਨਿਰਮਾਤਾ ਵੀ ਸਨ। ਸ਼ੰਮੀ ਕਪੂਰ ਦਾ ਬਚਪਨ ਦਾ ਨਾਂ ਸ਼ਮਸ਼ੇਰ ਰਾਜ ਕਪੂਰ ਸੀ। ਘਰ 'ਚ ਫਿਲਮੀ ਮਾਹੌਲ ਦੇ ਕਾਰਨ ਉਹ ਬਚਪਨ ਤੋਂ ਹੀ ਅਦਾਕਾਰੀ 'ਚ ਦਿਲਚਸਪੀ ਰੱਖਦੇ ਸੀ। ਆਪਣੇ ਪਿਤਾ ਦੇ ਪ੍ਰਿਥਵੀ ਥੀਏਟਰ 'ਚ ਅਦਾਕਾਰੀ ਦੇ ਹੁਨਰ ਸਿੱਖਣ ਤੋਂ ਬਾਅਦ ਸ਼ੰਮੀ ਕਪੂਰ ਨੇ ਫਿਲਮ 'ਜੀਵਨ ਜਯੋਤੀ' ਨਾਲ ਬਾਲੀਵੁੱਡ ਦੀ ਸ਼ੁਰੂਆਤ ਕੀਤੀ। ਦਰਸ਼ਕਾਂ ਨੇ ਪਹਿਲੀ ਹੀ ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕੀਤਾ। ਬਲੈਕ ਐਂਡ ਵਾਈਟ ਤੋਂ ਇਲਾਵਾ ਸ਼ੰਮੀ ਕਪੂਰ ਨੇ ਕਈ ਰੰਗੀਨ ਫਿਲਮਾਂ 'ਚ ਕੰਮ ਕੀਤਾ।

ਉਨ੍ਹਾਂ ਨੇ ਲੈਲਾ ਮਜਨੂੰ, ਨਕਾਬ, ਤੁਮਸਾ ਨਾ ਦੇਖਾ, ਰਾਤ ​​ਕੀ ਰਾਣੀ ਤੇ ਬਸੰਤ 'ਚ ਅਦਾਕਾਰੀ ਕੀਤੀ। ਫਿਲਮ ਜੰਗਲੀ ਸ਼ੰਮੀ ਕਪੂਰ ਦੀ ਪਹਿਲੀ ਰੰਗੀਨ ਫਿਲਮ ਸੀ। ਇਸ ਤੋਂ ਬਾਅਦ ਉਸਨੇ ਪ੍ਰੋਫੈਸਰ, ਰਾਜਕੁਮਾਰ, ਬਾਹਮਚਾਰੀ, ਪ੍ਰਿੰਸ ਅਤੇ ਅੰਦਾਜ਼ ਵਰਗੀਆਂ ਕਈ ਰੰਗੀਨ ਫਿਲਮਾਂ 'ਚ ਕੰਮ ਕੀਤਾ। ਸ਼ੰਮੀ ਕਪੂਰ ਆਖਰੀ ਵਾਰ ਅਭਿਨੇਤਾ ਰਣਬੀਰ ਕਪੂਰ ਦੀ ਰੌਕਸਟਾਰ 'ਚ ਨਜ਼ਰ ਆਏ ਸਨ। ਇਹ ਫਿਲਮ ਸਾਲ 2011 'ਚ ਰਿਲੀਜ਼ ਹੋਈ ਸੀ। ਫਿਲਮਾਂ ਤੋਂ ਇਲਾਵਾ ਸ਼ੰਮੀ ਕਪੂਰ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ ਸਨ। ਉਸ ਦਾ ਨਾਂ ਉਸ ਦੇ ਪੂਰੇ ਫਿਲਮੀ ਕਰੀਅਰ ਦੌਰਾਨ ਬਹੁਤ ਸਾਰੀਆਂ ਅਦਾਕਾਰਾਂ ਨਾਲ ਜੁੜਿਆ ਹੋਇਆ ਸੀ। ਸ਼ੰਮੀ ਕਪੂਰ ਨੇ ਪੰਜ ਦਹਾਕਿਆਂ ਦੇ ਆਪਣੇ ਕਰੀਅਰ 'ਚ ਲਗਪਗ 200 ਫਿਲਮਾਂ 'ਚ ਕੰਮ ਕੀਤਾ। ਜਦੋਂ ਅਦਾਕਾਰਾ ਮੁਮਤਾਜ਼ 18 ਸਾਲ ਦੀ ਸੀ ਤਾਂ ਸ਼ੰਮੀ ਕਪੂਰ ਨੇ ਉਸ ਨੂੰ ਵਿਆਹ ਦੀ ਪੇਸ਼ਕਸ਼ ਦਿੱਤੀ। ਮੁਮਤਾਜ਼ ਵੀ ਸ਼ੰਮੀ ਨੂੰ ਪਿਆਰ ਕਰਦੀ ਸੀ। ਸ਼ੰਮੀ ਚਾਹੁੰਦਾ ਸੀ ਕਿ ਉਹ ਆਪਣਾ ਫਿਲਮੀ ਕਰੀਅਰ ਛੱਡ ਕੇ ਉਸ ਨਾਲ ਵਿਆਹ ਕਰੇ, ਪਰ ਮੁਮਤਾਜ਼ ਨੇ ਇਨਕਾਰ ਕਰ ਦਿੱਤਾ। ਉਦੋਂ ਕਪੂਰ ਪਰਿਵਾਰ ਦੀਆਂ ਨੂੰਹਾਂ ਫਿਲਮਾਂ 'ਚ ਕੰਮ ਨਹੀਂ ਕਰ ਸਕਦੀਆਂ ਸੀ।

ਇਸ ਤੋਂ ਬਾਅਦ ਸ਼ੰਮੀ ਕਪੂਰ ਨੇ ਪਰਿਵਾਰਕ ਮੈਂਬਰਾਂ ਦੀ ਇੱਛਾ ਦੇ ਵਿਰੁੱਧ ਆਪਣੀ ਉਮਰ ਤੋਂ ਵੱਡੀ ਅਦਾਕਾਰਾ ਗੀਤਾ ਬਾਲੀ ਨਾਲ ਵਿਆਹ ਕਰਵਾ ਲਿਆ। ਪਰ ਗੀਤਾ ਬਾਲੀ ਦੀ 1965 'ਚ ਚੇਚਕ ਨਾਲ ਮੌਤ ਹੋ ਗਈ ਜਿਸਨੇ ਸ਼ੰਮੀ ਨੂੰ ਹੈਰਾਨ ਕਰ ਦਿੱਤਾ। ਉਸ ਨੇ ਆਪਣੇ 'ਤੇ ਧਿਆਨ ਕੇਂਦਰਤ ਕਰਨਾ ਬੰਦ ਕਰ ਦਿੱਤਾ ਜਿਸ ਨਾਲ ਉਸ ਦਾ ਭਾਰ ਬਹੁਤ ਵਧ ਗਿਆ ਤੇ ਇਸ ਨਾਲ ਬਤੌਰ ਹੀਰੋ ਉਨ੍ਹਾੰ ਦਾ ਕਰੀਅਰ ਵੀ ਪ੍ਰਭਾਵਤ ਹੋਇਆ। ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸ਼ੰਮੀ ਕਪੂਰ 'ਤੇ ਦੂਜੇ ਵਿਆਹ ਲਈ ਦਬਾਅ ਪਾਇਆ ਕਿਉਂਕਿ ਸ਼ੰਮੀ ਦੇ ਬੱਚੇ ਛੋਟੇ ਸਨ। ਸ਼ੰਮੀ ਮੰਨ ਗਏ ਤੇ ਗੀਤਾ ਦੀ ਮੌਤ ਦੇ ਚਾਰ ਸਾਲ ਬਾਅਦ ਉਨ੍ਹਾਂ ਨੇ ਨੀਲਾ ਦੇਵੀ ਨਾਲ ਵਿਆਹ ਕਰ ਲਿਆ ਪਰ ਸ਼ੰਮੀ ਨੇ ਨੀਲਾ ਜੋ ਕਿ ਇਕ ਰਾਜਸ਼ਾਹੀ ਪਰਿਵਾਰ ਤੋਂ ਸੀ ਉਨ੍ਹਾਂ ਦੇ ਸਾਹਮਣੇ ਇਹ ਸ਼ਰਤ ਰੱਖੀ ਸੀ ਉਹ ਮਾਂ ਨਹੀਂ ਬਣੇਗੀ। ਉਨ੍ਹਾਂ ਨੂੰ ਗੀਤਾ ਦੇ ਬੱਚਿਆਂ ਨੂੰ ਪਾਲਣਾ ਪਵੇਗਾ। ਨੀਲਾ ਦੇਵੀ ਨੇ ਸ਼ੰਮੀ ਇਸ ਸ਼ਰਤ ਨੂੰ ਮੰਨ ਲਿਆ।

Posted By: Ravneet Kaur